________________
੧. ਆਪੇ ਦੀ ਸੋਝੀ ਕਿਸੇ ਵੀ ਰੋਗ ਨੂੰ ਦੂਰ ਕਰਨ ਲਈ ਪਹਿਲਾਂ ਉਸ ਦੀ ਸੋਝੀ ਹੋਣੀ ਜ਼ਰੂਰੀ ਹੈ । ਜੇਕਰ ਰੋਗ ਬਾਰੇ ਸੁਚੇਤ ਨਾ ਹੋਈਏ ਤਾਂ ਅਨਜਾਣਿਆਂ ਹੀ ਉਸ ਵਿਚ ਫਸੇ ਰਹਿੰਦੇ ਹਾਂ । ਸਚੇਤ ਹੋ ਕੇ ਹੀ ਉਸ ਤੋਂ ਬਚਣ ਬਾਰੇ ਸੋਚ ਸਕਦੇ ਹਾਂ (35)। ਇਸੇ ਕਾਰਣ ਹਉਮੈ ਰੋਗ ਦੀ ਨਿਵਿਰਤੀ ਦਾ ਪਹਿਲਾ ਕਦਮ ਵੀ ਇਸ ਰੋਗ ਬਾਰੇ ਸੁਚੇਤ ਹੋਣਾ ਹੀ ਹੈ । ਪਰ ਸੁਚੇਤ ਹੋਣਾ ਕਿਸ ਨੇ ਹੈ ? ਸਾਡੀ ਚੇਤਨਾ ਅੰਦਰ ਤਾਂ ਕੋਈ ਵਿਚਾਰ ਵੀ ਹਉਮੈ' ਦੇ ਸੰਦਰਭ ਬਿਨਾ ਪੈਦਾ ਹੀ ਨਹੀਂ ਹੋ ਸਕਦਾ । ਬਿਨਾਂ ਹਉਮੈ ਦੀ ਮੌਜੂਦਗੀ ਦੇ ਹਉਮੈ ਰੋਗ ਦੀ ਸੋਝੀ ਵੀ ਨਹੀਂ ਜਾ ਸਕਦੀ । ਹਉਮੈ ਤੋਂ ਉਠਣ ਵਾਸਤੇ ਵੀ ਹਉਮੈ ਦਰਕਾਰ ਹੈ । ਪਹਿਲਾ ਕਦਮ ਤਾਂ ਇਸੇ ਉਪਰ ਹੀ ਰੱਖਣਾ ਪੈਣਾ ਹੈ । ਹਉਮੈ ਆਪਣੇ ਅਸਲੇ ਬਾਰੇ, ਆਮ ਕਰ, ਅਗਿਆਤ ਹੀ ਹੁੰਦੀ ਹੈ । ਉਸ ਨੂੰ ਆਪੇ ਦਾ ਮਦ ਹੀ ਹੁੰਦਾ ਹੈ, ਆਪੇ ਦਾ ਗਿਆਨ ਨਹੀਂ ਹੁੰਦਾ । ਆਪਣੇ ਆਪ ਦੀ ਸੋਝੀ, ਬਹੁਤ ਕਰ, ਸੁਣੀ ਸੁਣਾਈ, ਦੁਜਿਆਂ ਦੀ ਰਾਏ ਦੇ ਆਧਾਰ ਪੁਰ ਹੀ ਕਾਇਮ ਹੋਈ ਹੋਂਦੀ ਹੈ । ਇਸ ਲਈ ਸੁਭਾਵਕ ਹੀ ਮੁਲ ਸੋਝੀ ਦੀ ਲਾਲਸਾ ਸਾਡੇ ਅੰਦਰ ਪੈਦਾ ਹੁੰਦੀ ਹੈ । ਤਦ ਗਿਆਨ ਦੀ ਖੜਗ ਲੈ ਬੰਦਾ ਆਪਣੇ ਮਨ ਨਾਲ ਜੂਝਣ ਤੁਰ ਪੈਂਦਾ ਹੈ (36) । ਹਉਮੈ ਸਿਆ ਮਨ ਤਾਂ ਧੰਦੇ ਧਾਵਣ ਵਿਚ ਲੱਗਾ ਹੁੰਦਾ ਹੈ । ਗਿਆਨ ਭਟਕਦੇ ਮਨ ਨੂੰ ਬੰਨ੍ਹ ਕੇ ਬਿਠਾਲ ਦਿੰਦਾ ਹੈ (37) । ਅਸਲ ਵਿਚ ਜਦੋਂ ਮਨ ਨੂੰ ਆਪਣੀ ਭਟਕਣਾ ਦੀ ਸੰਝੀ ਪੈਂਦੀ ਹੈ, ਤਦ ਇਹ ਆਪਣੇ ਆਪ ਨਾਲ ਝਗੜਾ ਤੇ ਆਪਣੇ ਆਪ ਨਾਲ ਮਸਲਤ ਕਰਨ ਲਗਦਾ ਹੈ ( 38 ) । ਧੰਦੇ ਧਾਂਵਦੇ ਮਨ ਨੂੰ ਆਪ ਹੀ ਬੰਨ ਬਹਾਲਣ ਤੁਰ ਪੈਂਦਾ ਹੈ । ਜੇਦ ਬੰਨ੍ਹ ਲੈਂਦਾ ਹੈ ਤਾਂ ਜਾਪਦਾ ਹੈ, ਸ਼ਾਂਤ ਮਨ ਨੇ ਭਟਕਦੇ ਮਨ ਨੂੰ ਸਰ ਕਰ ਲਿਆਮਨੇ ਨੇ ਆਪ ਹੀ ਅਸਾਧ ਮਨ ਨੂੰ ਮਾਰ ਲਿਆਂ (39)। ਭਟਕਦੇ ਮਨ ਦੇ ਮਰਨ ਨਾਲ ਧਾਤ ਮੁੱਕ ਜਾਂਦੀ ਹੈ (40) । ਧਾਤੇ ਮਰੇ ਤਾਂ ਹਉਮੇ ਉਠ ਜਾਂਦੀ ਹੈ, ਕਿਉਂਕਿ ਹਉਮੈਂ ਤੇ ਧਾਤ ਦਾ ਲਾਜ਼ਮ-ਮਲਜ਼ਮ ਦਾ ਸੰਬੰਧ ਹੈ । ਧਾਵਣਾ ਮੁੱਕ ਗਿਆ ਤਾਂ ਜਾਂਣੇ ਹਉਮੈਂ ਦਾ ਪਰਤਿਆਗ ਹੋ ਗਿਆ ! ਮਨ ਨੀਵਾਂ ਮਤ ਉੱਚੀ' ਦੀ ਅਰਦਾਸ, ਇਸੇ ਸੋਝੀ ਦਾ ਸੰਕੇਤ ਹੈ । ਮਨ 'ਅਹੰ' ਦਾ ਸੂਚਕ ਹੈ; ਮਤ, ਬਿਬੇਕ ਦਾ । ਬਿਬੇਕ ਬੁੱਧੀ ਓਦੋਂ ਹੀ ਉਦੈ ਹੁੰਦੀ ਹੈ ਜਦੋਂ ਅਹਿ ਬੁਧੀ ਅਸਤ ਹੋ ਜਾਵੇ । ਇਹ ਬਿਬੇਕ ਬੁੱਧੀ ਹੀ ਹੈ, ਜੋ ਪੁੱਛਦੀ ਹੈ, “ਮੈਂ ਕੀ ਹਾਂ ? ਮੇਰਾ ਕੀ ਹੈ ? ਐਸੇ ਪ੍ਰਸ਼ਨ ਬਿਬੇਕ ਹੀ ਉਠਾਲਦਾ ਹੈ । ਇਹ ਆਪਣੇ ਆਪੇ ਦੀ ਖੋਜ ਆਰੰਭੇ ਕਰਦਾ ਹੈ । ਇਹੋ ਪੁਛਦਾ ਹੈ, “ਕੀ ਮੇਰਾ ਸਰੀਰ ਮੇਰਾ ਹੈ, ਕੀ ਏਹੋ ਮੈਂ ਹਾਂ ?" ਪਰ, ਸੱਚਦਾ ਹੈ, ਮੇਰੇ ਅੰਦਰਲੀ ਮੈਂ ਤਾਂ ਮੈਨੂੰ ਸਦਾ ਓਹੋ ਜਹੀ ਜਾਪਦੀ ਹੈ, ਭਾਵੇਂ ਸਰੀਰ 103 ਬਦਲਦਾ ਰਹਿੰਦਾ ਹੈ । ਇਸ ਲਈ ਮੇਰੀ ਅਪਰਵਰਤਨਸ਼ੀਲ ਜਾਪਦੀ ਹਉਂ, 37