ਸਮੱਗਰੀ 'ਤੇ ਜਾਓ

ਪੰਨਾ:Alochana Magazine October, November and December 1987.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯੋਨ ਹੂਈ ਮਸ਼ਹੂਰ ਤਾਓ ਸੰਤ ਚੁਆਂਗ ਜੂ ਦਾ ਚੇਲਾ ਸੀ । ਰਾਜ ਦਰਬਾਰ ਵਿਚ ਉਸ ਦੀ ਪ੍ਰਮੁੱਖ ਥਾਂ ਸੀ । ਰਾਜਾ ਉਸ ਨੂੰ ਆਪਣਾ ਮੁੱਖ ਸਲਾਹਕਾਰ ਬਣਾਉਣ ਦੀ ਸੋਚ ਰਿਹਾ ਸੀ । ਪਰ ਸੀ ਉਹ ਰਾਜਾ ਬੜਾ ਨਿਰਦਈ । ਜੇਕਰ ਉਸਦਾ ਸਲਾਹਕਾਰ ਕੋਈ ਗਲਤ ਜਾਂ ਹਾਨੀਕਾਰਕ ਸਲਾਹ ਦੇ ਬੈਠੇ ਤਾਂ ਉਸ ਨੂੰ ਕਤਲ ਕਰਵਾ ਦੇਂਦਾ ਸੀ । ਯੋਨ ਤੂਈ, ਇਸੇ ਕਾਰਣ, ਨਵਾਂ ਪਦ ਸੰਭਾਲਣ ਤੋਂ ਡਰਦਾ ਸੀ । ਉਹ ਆਪਣੇ ਗੁਰੂ ਦੁਆਂਗ ਜੂ ਪਾਸ ਗਿਆ ਤੇ ਉਸ ਨੂੰ ਕਹਿਣ ਲੱਗਾ, “ਮੇਰੇ ਖ਼ਿਆਲ ਵਿਚ ਮੈਂ ਇਤਨਾ ਗਿਆਨਵਾਨ ਨਹੀਂ ਕਿ ਇਸ ਪਦ ਦੀ ਜ਼ਿੰਮੇਵਾਰੀ ਨਿਰਭੈ ਹੋ ਕੇ ਸੰਭਾਲ ਸਕਾਂ । ਚੁਆਂਗ ਜੂ ਨੇ ਕਿਹਾ, “ਜੇ ਇਹ ਗੱਲ ਹੈ ਤਾਂ ਤੂੰ ਮਨ ਦਾ ਵਰਤ ਰੱਖ ਲੈ ! “ਮਨ ਦਾ ਵਰਤ ਕੀ ਹੁੰਦਾ ਹੈ ? ਮੈਂ ਤਾਂ ਕਦੇ ਸੁਣਿਆਂ ਨਹੀਂ । ਚੁਆਂਗ ਜ਼ੂ ਬੋਲਿਆ, "ਮੈਂ ਦਸਦਾ ਹਾਂ। ਜਦੋਂ ਤੇਨੂੰ ਸੁਣਨ ਦੀ ਲੋੜ ਭਾਸੇ ਤਾਂ ਕੰਨਾਂ ਨਾਲ ਨਾ ਸੁਣ, ਵੇਖਣ ਦੀ ਲੋੜ ਭਾਸੇ ਤਾਂ ਅੱਖਾਂ ਨਾਲ ਨਾ ਵੇਖ, ਸੋਚਣ ਦੀ ਲੋੜ ਜਾਪੇ ਤਾਂ ਬੁੱਧੀ ਨਾਲ ਨਾ ਸੱਚ । ਸੁਣਨ, ਵੇਖਣ, ਸੋਚਣ ਦੀਆਂ ਸਮਸਤ ਕਿਰਿਆਵਾਂ ਤਾਂਓ ਦੇ ਸਪੁਰਦ ਕਰ ਦੇ ।' ਯੋਨ ਹੂਈ ਤਿੰਨ ਸਾਲ ਏਹੋ ਸਾਧਨਾ ਕਰਦਾ ਰਿਹਾ। ਫਿਰ ਗੁਰੂ ਦੇ ਪਾਸ ਗਿਆ ਤੇ ਕਹਿਣ ਲੱਗਾ, “ਗੁਰੂ ਦੇਵ ! ਮੇਰਾ ਖ਼ਿਆਲ ਹੈ ਹੁਣ ਮੈਂ ਉਸ ਪਦ ਲਈ ਤਿਆਰ ਹਾਂ । ਚੁਆਂਗ ਜੂ ਨੇ ਕਿਹਾ, “ਠੀਕ ਹੈ, ਪਰ ਪਹਿਲਾਂ ਸਾਨੂੰ ਇਸ ਗੱਲ ਦਾ ਸਬੂਤ ਦੇਹ ।" ਯੋਨ ਹੁਈ ਬਲਿਆ, “ਤਿੰਨ ਵਰੇ ਮਨ ਦਾ ਵਰਤ ਰੱਖਣ ਨਾਲ ਮੈਨੂੰ ਪ੍ਰਤੀਤ ਹੋਇਆ ਹੈ ਕਿ ਯੇਨ ਹੁਈ ਤਾਂ ਹੈ ਹੀ ਕੋਈ ਨਹੀਂ ! ਚੁਆਂਗ ਜੂ ਕਹਿਣ ਲੱਗਾ, “ਹੁਣ ਤੈਨੂੰ ਕੋਈ ਆਂਚ ਨਹੀਂ ਆ ਸਕਦੀ । ਬੇਸ਼ਕ ਤੂੰ ਹੀ ਅਰਥਾਂ ਵਿਚ ਤਿਆਰ ਹੈਂ।" ਯੋਨ ਹੂਈ ਨੂੰ ਗਿਆਨ ਇਹੋ ਹੋਇਆ ਸੀ ਕਿ ਉਹ ਕੋਈ ਹਉਮੈ ਥੋੜੇ ਹੀ ਹੈ। ਉਹ ਤਾਂ ਕੇਵਲ ਕਿਸੇ ਪਿਆਰ-ਚੇਤਨਾ ਦਾ ਅਭਿਵਿਅਕਤੀ ਹੈ । ਇਹ ਅੰਤਰ-ਪ੍ਰੇਰਿਤ ਬਿਬੇਕ ਸੀ-ਤੇ ਐਸੇ ਬਿਬੇਕ ਨੂੰ ਕੋਈ ਤੋਖਲਾ ਨਹੀਂ ਹੁੰਦਾ । ਤੌਖਲਾ ਤਾਂ ਉੱਚਰ ਹੀ ਹੁੰਦਾ ਹੈ ਜਿਚਰ ਬੰਦਾ ਇਹ ਸੋਚਦਾ ਹੈ ਕਿ “ਇਹ ਮਨ ਮੇਰਾ ਹੈ, ਇਹ ਰਾਏ ਮੇ ਹੀ ਹੈ !' ੫, ਸੁੰਨ ਸਮਾਧਿ ਰਹੈ ਲਿਵ ਲਾਗੈ* ਯੋਨ ਹੂਈ ਨੂੰ ਉਸ ਦੇ ਗੁਰੂ ਨੇ ਧਿਆਨ ਦੇ ਮਾਰਗ ਤੇ ਤੋਰਿਆਂ ਸੀ । ਜਦੋਂ ਧਿਆਨ ਧਰੀਏ ਤਾਂ ਉਹੀ 'ਹਉਂ' ਜਿਸ ਦੀ ਗੰਢ ਹਰ ਪਲ ਅਸੀਂ ਆਪਣੇ ਅੰਦਰ ਹੋਰ ਪੱਕੀ, ਹੋਰ ਪੀਡੀ ਕਰਦੇ ਹਾਂ, ਢਿੱਲੀ ਪੈਣ ਲਗਦੀ ਹੈ । ਤਦ ਸਾਨੂੰ ਗਿਆਨ ਹੋਣ ਲਗਦਾ ਹੈ ਕਿ ਆਪਣੀ ਹਉਮੈ ਦੇ ਅਸੀਂ ਆਪ ਹੀ ਸਿਰਜਕ ਹਾਂ | ਆਪ ਹੀ ਇਸ ਨੂੰ ਪਾਲਦੇ ਤੇ ਸੰਭਾਲਦੇ ਫਿਰਦੇ ਹਾਂ, ਤੇ ਆਪ ਹੀ ਇਸ ਨੂੰ ਪੱਠੇ ਪਾ ਪਾ ਕੇ ਕਸ਼ਟ ਸਹੇੜਦੇ ਫਿਰਦੇ ਹਾਂ । ਓਦੋਂ ਹੀ ਸਾਨੂੰ ਗਿਆਨ ਹੁੰਦਾ ਹੈ ਕਿ ਇਹ ਹਉਮੈ ਤਾਂ ਮਿਥਿਆ ਹੈ। ਐਪਰ,

  • ਗੂਜਰੀ ਮ: ੧ (੫੦੩/੧੮)

43