________________
ਇਹ ਜਾਣ ਕੇ ਵੀ ਕਸ਼ਟ ਨਿਵਿਰਤ ਨਹੀਂ ਹੁੰਦਾ । ਪਰ ਜਦ ਧਿਆਨ ਹੋਰ ਡੂੰਘੇਰਾ ਹੁੰਦਾ ਹੈ, ਤੇ ਸਮਾਧੀ ਦਾ ਸੁਨਹਿਰਾ ਛਿਨ ਆਉਂਦਾ ਹੈ ਤਾਂ ਹਉਮੈ ਦੀ ਕੂੜਾਈ ਹੱਦ ਲੱਥ ਕੇ ਢੇਰੀ ਹੋ ਜਾਂਦੀ ਹੈ । ਤਦ ਬਿਨਾ ਕੁਝ ਹੋਏ, ਅਸੀਂ ਆਪਣੀ ਸ਼ੁੱਧ ਹੱਦ ਮਾਣਦੇ ਹਾਂ । ਪਰ, ਉਸ ਛਿਨ ਵੀ ਜਦ ਹਉਮੈ ਢੇਰੀ ਹੋਣ ਲਗਦੀ ਹੈ ਸਾਨੂੰ ਅੰਦਰੋਂ ਇਕ ਡਰ, ਇਕ ਸ, ਪ੍ਰਤੀਤ ਆਣ ਹੋਂਦਾ ਹੈ ਇਸ ਲਈ ਕਿ ਜੇ ਹਉਂ ਬਿਨਸ ਗਈ ਤਾਂ ਫਿਰ ਅਸੀਂ ਕਿਹੜੀ ਵਸਤੂ ਦਾ ਆਸਰਾ ਭਾਲਾਂਗੇ ! ਸਾਰੀ ਉਮਰ ਇਸੇ ਦੀ ਟੇਕ ਲੈ ਕੇ ਤੁਰੋ ਆਏ ਅਸੀਂ ਮੁੜ ਇਸੇ ਨੂੰ ਚੰਬੜਨਾ ਲੋਚਦੇ ਹਾਂ । ਜ਼ਿੰਦਗੀ ਦੇ ਸਾਰੇ ਅਰਥ ਅਸੀਂ ਇਸ ਦੇ ਆਸਰੇ ਮਿਥਦੇ ਆਏ ਹਾਂ । ਉਸ ਪਲ ਉਹ ਸਾਰੇ ਅਰਥ ਬਿਨਸਦੇ ਜਾਪਦੇ ਹਨ। ਇਸ ਅਰਥਹੀਨਤਾ ਉਪਰ ਧਰਵਾਸ ਟਿਕਾਉਣਾ ਔਖਾ ਲਗਦਾ ਹੈ । | ਪਰ ਜੋ ਕੁਝ ਹੋਣ ਦੀ ਲਾਲਸਾ ਤੋਂ ਮੁਕਤ ਹੋ ਸਕਦੇ ਹਨ, ਜੋ ਅਰਥ ਭਾਲਣ ਦੀ ਘਾਲਣਾ ਤੋਂ ਨਾਬਰ ਹੋ ਸਕਦੇ ਹਨ, ਭਾਵੇਂ ਇਕ ਛਿਨ ਲਈ ਹੀ, ਉਹਨਾਂ ਦੇ ਮਨਾਂ ਵਿੱਚ ਆਇਆ ਸਾਰਾ ਕੂੜ ਕਬਾੜ ਤਤਕਾਲ ਛੱਟਿਆ ਜਾਂਦਾ ਹੈ । ਉਹਨਾਂ ਦੀ ਅਹੰਬੁਧੀ ਨਿਬੜ ਜਾਂਦੀ ਹੈ (59) ਤੇ ਉਸ ਥਾਵੇਂ ਬਿਬੇਕ ਬੁੱਧੀ ਦਾ ਉਦੈ ਹੁੰਦਾ ਹੈ । ਅਵਿਦਿਆ ਦੀ ਥਾਂ ਗਿਆਨ ਪ੍ਰਗਟ ਹੁੰਦਾ ਹੈ (60) । ਜਦੋਂ ਆਤਮਕ ਸੋਝੀ ਜਾਗਦੀ ਹੈ ਤਾਂ ਦਿਲ ਆਉਂਦਾ ਹੈ ਕਿ ਇਕ ਅਜੀਬ ਚਕੂਕੁਮ ਵਾਪਰਦਾ ਰਿਹਾ ਹੈ । ਜਦ ਹਉਮੈ ਡੁਬਦੀ ਹੈ ਤਾਂ ਆਤਮਾ ਜਾਗਦੀ ਹੈ। ਜਦੋਂ ਆਤਮਕ ਸੋਝੀ ਉਦੈ ਨਹੀਂ ਸੀ ਹੋਈ, ਹਉਮੈ ਬਣੀ ਹੋਈ ਸੀ। ਇਕ ਦਾ ਉਦੇ ਦੂਜੇ ਦਾ ਅਸਤ ਹੈ । ਤੇ ਉਦੈ ਅਸੜ ਦੀ ਪ੍ਰਕਿਰਿਆ ਦਾ ਆਕਾਸ਼ ਸੰਨਤਾ ਹੈ । ਇਸ ਸੁੰਨਤਾਂ ਦਾ ਬਧ ਹੀ ਆਤਮ ਸੱਚ ਦੀ ਅਸਲ ਉਗਾਹੀ ਹੈ । ਇਹ ਉਗਾਹੀ ਕਿਸੇ ਇੱਛਾ-ਪੂਰਤੀ ਦਾ ਪਰਿਣਾਮ ਨਹੀਂ ਜਾਪਦੀ । ਇਹ ਤਾਂ ਨਿਰੋਲ ਸੁਤੰਤਤਾ ਦੀ ਛਾਂ ਦੇਣ ਪ੍ਰਤੀਤ ਹੁੰਦੀ ਹੈ ਜੇ ਕੋਈ ਇਕ ਵਾਰ ਇਸ ਸੁੰਨਤਾ ਨਾਲ ਇਕਸੁਰ ਹੋ ਗਿਆ, ਉਸ ਦੇ ਸਭ ਆਸ-ਅੰਦੇਸੇ, ਉਸ ਦੀਆਂ ਇੱਛਾਵਾਂ-ਕਾਮਨਾਵਾਂ ਦੀਆਂ ਬੰਦਿਸ਼ਾਂ ਉਸ ਦੀ ਹੱਦ ਨਾਲੋਂ ਸਹਿਜੇ ਹੀ ਵੱਖ ਹੋ ਗਈਆਂ । ਆਪੇ ਦੀ ਪਛਾਣ ਦੀ ਇਹ ਯਾਤਾ ਸਮਸਤ ਵਿਸ਼ਵਾਸਾਂ ਤੋਂ ਅਗਾਂਹ ਦੀ ਹੁੰਦੀ ਹੈ । ਦਰ ਅਸਲ, ਹਉਮੈ ਸਾਡੇ ਦੇ ਨਵੇਂ ਵਿਚਾਰ, ਹਰ ਨਵੇਂ ਅਨੁਭਵ, ਹੋਰ ਨਵਾਂ ਸੋਝੀ ਨੂੰ ਆਪਣੇ ਹਿਤ ਵਿਚ ਵਰਤਣ ਲਈ ਤਤਪਰ ਰਹਿੰਦੀ ਹੈ ਤਾਂ ਉਹ ਆਪਣੇ ਆਪ ਨੂੰ ਬਲਵਾਨ ਕਰਦੀ ਹੈ । ਉੱਚੇ ਤੋਂ ਉੱਚੇ ਆਦਰਸ਼ਾਂ ਤੇ ਫੇਰ ਕਿਉਂਕਿ ਇਸ ਨਾ ਨੂੰ ਵੀ ਉਹ ਆਪਣੇ ਹਿਤ ਲਈ ਵਰਤ ਸਕਦੀ ਹੈ । ਇਉਂ ਇਕ ਤਰ੍ਹਾਂ ਦੇ ਆਤ ਪਦਾਰਥਵਾਦ ਨੂੰ ਜਨਮ ਦੇਂਦੀ ਹੈ । ਅਸੀਂ ਆਪਣੀ ਹਉਂ ਦੇ ਅਪਣਾਏ ਵਿਸ਼ਵਾਸਾ 44