ਸਮੱਗਰੀ 'ਤੇ ਜਾਓ

ਪੰਨਾ:Alochana Magazine October, November and December 1987.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੇਅੰਤ ਇਤਬਾਰ ਕਰਦੇ ਹਾਂ | ਜਦ ਆਪਣੇ ਆਪ ਨੂੰ ਖੋਜਣ ਲਗਦੇ ਹਾਂ ਤਾਂ ਇਹ ਵਿਸ਼ਵਾਸ ਹੀ ਆਪਣਾ ਜਾਲ ਤਣ ਕੇ ਸਾਨੂੰ ਸ਼ੁੱਧ ਆਪ ਤਕ ਪਹੁੰਚਣ ਤੋਂ ਵਰਜ ਲੈਂਦੇ ਹਨ । ਮੰਨਣਾ ਤਾਂ ਔਖਾ ਹੈ, ਪਰ ਸੱਚ ਇਹ ਹੈ ਕਿ ਆਤਮ-ਪਛਾਣ ਦਾ ਸਫ਼ਰ ਸਾਰੇ ਸੰਕਲਪਾਂ, ਸਾਰੇ ਵਿਸ਼ਵਾਸਾਂ ਤੋਂ ਅਗਾਂਹ ਦਾ ਸਫ਼ਰ ਹੁੰਦਾ ਹੈ । ਇਸ ਲਈ ਸਾਰੇ ਵਿਚਾਰਾਂ, ਸਮਸਤ ਸੰਕਲਪਾਂ ਤੇ ਸਗਲੇ ਵਿਸ਼ਵਾਸਾਂ ਦੇ ਨਿਬੇੜੇ ਮਗਰੋਂ ਹੀ ਸੱਤ ਦੀ ਸਿਧੀ, ਅਵਿਲੰਬ, ਅਨੰਤਰ, ਤਤਕਾਲੀ ਛੂਹ ਪ੍ਰਾਪਤ ਹੁੰਦੀ ਹੈ । ਜਦ ਇਹ ਪ੍ਰਾਪਤ ਹੁੰਦੀ ਹੈ ਤਾਂ ਸਾਨੂੰ ਬਜਰ ਕਪਾਟ ਖੁੱਲ ਜਾਂਦੇ ਹਨ (61) । ਹੁਣ ਤਕ ਤਾਂ ਅਸੀਂ ਸੰਗੀਤ ਕੇਵਲ ਸੁਣਦੇ ਆਏ ਸਾਂ, ਹੁਣ ਸਾਡੇ ਤ, ਸਾਡਾ ਧਿਆਨ, ਸਾਡੀ ਹੋਂਦ ਸੁਧੇ ਸੰਗੀਤ ਨਾਲ ਲਬਰੇਜ਼ ਹੋਈ ਫਿਰਦੀ ਹੈ । ਹੁਣ ਤਕ ਤਾਂ ਸਾਡਾ ਇਹ ਭਰਮ ਬਣਿਆ ਹੋਇਆ ਸੀ ਕਿ ਸਾਡੀ ਹਉਮੈਂ ਕੋਈ ਚੀਜ਼ ਹੈ ਜਿਸ ਨੂੰ ਪਕੜੀ ਰੱਖਣ ਵਿਚ ਹੀ ਸਾਡੀ ਸੁਰਖਿਆ ਹੈ । ਹੁਣ ਪਤਾ ਲਗਦਾ ਹੈ ਕਿ ਆਪੇ ਨੂੰ ਪਕੜਿਆ ਨਹੀਂ ਜਾ ਸਕਦਾ, ਕੇਵਲ ਜੀਵਿਆ ਹੀ ਜਾ ਸਕਦਾ ਹੈ । ਹੁਣ ਦਿਸ ਪੈਂਦਾ ਹੈ ਕਿ 'ਹਉਂ ਹੁੰਦੀ ਨਹੀਂ, ਬਣਦੀ ਹੈ । ਇਹ ਅਨੁਭਵ ਅਚਨਚੇਤ, ਇਕਦਮ, ਬਿਜਲੀ ਵਾਂਗ ਲਹਿਰਦਾ ਹੈ । ਭਾਵੇਂ ਛਿਨ ਭਰ ਲਈ ਹੀ ਵਾਪਰੇ, ਇਸ ਮਗਰੋਂ ਬੰਦਾ ਹੋਰ ਦਾ ਹੋਰ ਹੋ ਜਾਂਦਾ ਹੈ । ਉਹ ਬਿਲਕੁਲ ਬੇਫ਼ਿਕਰ, ਪੂਰਨ ਦ੍ਰਿੜ ਤੇ ਸਭ ਬੰਧਨਾਂ ਤੋਂ ਮੁਕਤ ਹੋ ਗਿਆ ਹੁੰਦਾ ਹੈ । ਸੁਤੰਤਤਾ ਦਾ ਇਹ ਅਨੁਭਵ ਮਸਤਕ `ਚੋਂ ਨਹੀਂ, ਉਦਰ 'ਚੋਂ ਉਦੈ ਹੁੰਦਾ ਹੈ । ਸ਼ਬਦਾਂ ਪਾਸ ਇਸ ਨੂੰ ਬਿਆਨਣ ਦੀ ਸਮਰਥਾ ਨਹੀਂ ਹੁੰਦੀ (62) | ਪਰ ਇਹ ਅਨੁਭਵ ਖਰਾ ਹੁੰਦਾ ਹੈ, ਚੇਤਨ ਹੁੰਦਾ ਹੈ, ਬਲਵਾਨ ਹੁੰਦਾ ਹੈ । ਇਸ ਤੋਂ ਮਗਰੋਂ ਬੰਦਾ ਸੱਚਮੁੱਚ ਹੋਰ ਦਾ ਹੱਰ ਹੋ ਜਾਂਦਾ ਹੈ ! ਇਹ ਸਹਿਜ ਸਮਾਧੀ ਦੀ ਅਵਸਥਾ ਹੈ। ਗੁਰਮਤਿ ਵਿਚ ਇਸ ਅਵਸਥਾ ਤਕੇ ਅਪੜਨ ਦਾ ਗਾਡੀ ਰਾਹ ਨਾਮ ਸਿਮਰਨ ਦਾ ਰਾਹ ਹੈ । ਨਾਮ ਹੀ ਸਾਨੂੰ ਹਉਂ ਦੀ ਪਕੜ ਤੋਂ ਛੁਟਕਾਰਾ ਦਿਵਾ ਸਕਦਾ ਹੈ । ਤਾਤਵਿਕ ਸਮੱਸਿਆਵਾਂ ਨਾਲ ਜੂਝਣ ਦਾ ਏਹੋ ਇਕ ਥਆਰ ਹੈ। ਨਾਮ ਸਿਮਰਨ ਰਾਹੀਂ ਸਾਡੀ ਦਿਸ਼ਟੀ ਬਦਲ ਜਾਂਦੀ ਹੈ । ਉਹ ਸਮਸਤ ਸੰਸਾਰਕ ਪਰਦੇ ਨੂੰ ਕਿਸੇ ਭਾਅ-ਰਹਿਤ ਵਡੇਰੀ ਕਦਰ ਨਾਲ ਵੇਖਣ ਲਗਦੀ ਹੈ (63) । ਇਸ ਵਡੇਰੀ ਦ੍ਰਿਸ਼ਟੀ ਤੋਂ ਹੀ ਸਾਡੇ ਅੰਦਰ ਕਰਣਾ, ਪਿਆਰ, ਸੇਵਾ ਤੇ ਕੁਰਬਾਨੀ ਦੇ ਭਾਅ ਜਾਗਦੇ ਹਨ । ਨਾਮ ਸਿਮਰਨ ਦੁਆਰਾ ਅਸੀਂ ਇਕ ਉਚੇਰੀ ਤੇ ਵਡੇਰੀ ਸਜੀਵਤਾਂ ਦਾ ਅਨੁਭਵ ਕਰਨ ਲਗਦੇ ਹਾਂ, ਐਸੀ ਸਜੀਵਤਾ ਜੋ ਸਾਨੂੰ ਸਾਰੇ ਜਾਤੀ ਮਾਮਲਿਆਂ ਤੋਂ ਤਾਹ ਉਠਾਲ ਕੇ ਮਨ ਦੇ ਉਸ ਇਕਾਗਰ ਅਸਥਾਨ ਤੇ ਬਿਠਾਲ ਦੇਂਦੀ ਹੈ ਜਿਥੋਂ ਮੁਕਤੀ ਦਾ ਦਰਵਾਜ਼ਾ ਖੁਲਦਾ ਹੈ । ਹਉਮੈਂ ਪੁਛਦੀ ਵਰਦੀ ਸੀ “ਮੈਂ ਕਉਣ ਹਾਂ ? ਇਹ ਪ੍ਰਸ਼ਨ ਹੀ ਆਪਣੀ ਅਸਲੀਅਤ ਤੋਂ ਅਗਿਆਨਤਾ ਦਾ ਸਚਕ ਹੈ । ਸਿਮਰਨ ਦੇ ਪਾਂਧੀਆਂ ਲਈ ਇਹ ਪ੍ਰਸ਼ਨ