ਸਮੱਗਰੀ 'ਤੇ ਜਾਓ

ਪੰਨਾ:Alochana Magazine October, November and December 1987.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਉਮੈ ਦੀਰਘ ਰੋਗੁ ਹੈ ਗੁਰਮਤਿ ਦਰਸ਼ਨ ਵਿਚ 'ਹਉਮੈਂ ਇਕ ਮਹੱਤਵਪੂਰਣ ਬੁਨਿਆਦੀ ਸੰਕਲਪ ਹੈ । ਹਉਂ' ਜਾਂ 'ਹਉਮੈ' ਪਦ ਗੁਰੂ ਗ੍ਰੰਥ ਸਾਹਿਬ ਵਿਚ ਸੈਂਕੜੇ ਵਾਰ ਆਇਆ ਹੈ । ਇਸ ਦੇ ਸਮਾਨਰਥਕ ਜਾਂ ਸਮਾਨੰਤਰ ਅਰਥਾਂ ਵਾਲੇ ਸ਼ਬਦ - ਅਹ, ਅਹੰਕਰਣ, ਅਹੰਕਾਰ ਜਾਂ ਹੰਕਾਰ, ਅਹੰਤਾ, ਅਹੰਮੇਵ, ਆਪਾ, ਦੀ, ਗੁਮਾਨ, ਗੁਰਬ, ਮਾਨ, ਅਭਿਮਾਨ ਆਦਿ-- ਸਭ ਰਲਾ ਕੇ ਕਈ ਹਜ਼ਾਰ ਵਾਰ ਆਏ ਹਨ ।* ਸ਼ਾਇਦ ਇਤਨੀ ਵਾਰ ਕਈ ਵੱਡੇ ਮੁੱਖ ਸੰਕਲਪ ‘ਨਾਮ, “ਹੁਕਮ', 'ਮਾਇਆ’, ‘ਕਾਲ’, ‘ਨਦਰ' ਆਦਿ ਵੀ ਨਹੀਂ ਆਏ # . | ਗੁਰਬਾਣੀ ਵਿਚ 'ਹਉਮੈ' ਦਾ ਬੜਾ ਨਿਖੇਧਾਤਮਕ ਸਥਾਨ ਹੈ । ਸਤਿਗੁਰਾਂ ਨੇ ਇਸ ਨੂੰ ਰੋਗ ਆਖਿਆ ਹੈ (1)- ਦੁਖ ਰੋਗ (2), ਵੱਡਾ ਰੋਗ (3), ਕਠਿਨ ਰੋਗ (4), ਦੀਰਘ ਰੋਗ (5), ਮਹਾਂ ਦੀਰਘ ਰੋਗ (6) । ਇਸੇ ਨੂੰ ਜ਼ਹਿਰ (ਬਿਖ) ਕਿਹਾ ਹੈ (7), ਗੰਦਗੀ (ਮੈਲ ਜਾਂ ਮਲ) ਕਿਹਾ ਹੈ (8) । ਇਸੇ ਨੂੰ ਹਨੇਰਾ, ਗੁਬਾਰ ਤੇ ਗ਼ਦਗੀ ਆਖਿਆ ਹੈ (9) । ਇਸੇ ਨੂੰ ਵਿਕਾਰ (10) ਤੇ ਹੋਰ ਵਿਕਾਰਾਂ ਦਾ ਮੂਲ ਮੰਨਿਆ ਹੈ (11), ਇਸੇ ਨੂੰ ਜ਼ੋਰ ਤੇ ਜ਼ੁਲਮ ਦੀ ਜੜ੍ਹ (12) । ਇਸੇ ਨੂੰ ਮਹਾਂ ਦੁਖ ਦਾ ਕਾਰਣ ਦੱਸਿਆ ਹੈ (13) ਤੇ ਇਸੇ ਨੂੰ ਮਨੁੱਖੀ ਪੀੜਾ ਦਾ ਮੂਲ (14) । ਏਹੋ ਸਾਡੇ ਅੰਦਰ ਦਾ ਕੰਡਾ ਹੈ (15) ਤੇ ਸਾਰੇ ਕਲੇਸ਼ਾਂ ਦੀ ਜੜ੍ਹ । ਏਹੋ ਸਾਨੂੰ ਬਉਰਾਈ ਫਿਰਦੀ ਹੈ (16) । ਇਸੇ ਮੂਰਖ ਹੋਡੀ ਕਾਰਣ (17) ਅਸਾਂ ਮੂਰਖਾਂ ਨੂੰ ਭਾਜੜ ਪਈ ਹੋਈ ਹੈ, ਧਾਤ ਲੱਗੀ ਹੋਈ ਹੈ (18) । ਏਹ ਸਾਨੂੰ ਦੈਤ ਵਿਚ ਖਪਾਈ ਫਿਰਦੀ ਹੈ (19) ਗਿਣਤੀਆਂ ਵਿਚ ਪਾਈ ਰਖਦੀ ਹੈ (20) । ਹਰ ਸੰਘਰਸ਼, ਹਰ ਝਗੜੇ ਦੀ ਏਹੋ ਜੜ ਹੈ (21)। ਇਹ ਸਾਨੂੰ ਕਿਤੇ ਟਿਕਣ ਨਹੀਂ ਦੇਂਦੀ (22), ਸਦਾ ਭਉਜਲਾਂ ਵਿਚ ਪਾਈ ਰਖਦੀ ਹੈ (23) ।

  • ਮੋਟੇ ਅੰਕੜਿਆਂ ਵਿਚ 'ਹਉਂ' ਪਦ ਲਗਪਗ 800 ਵਾਰੀ, ਤੇ ਸਾਰੇ ਸਮਾਨਰਥਕ ਸ਼ਬਦ ਰਲਾ ਕੇ ਕੋਈ 5,000 ਵਾਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਹਨ ।

+ ‘ਨਾਮ' ਲਗਪਗ 4,000 ਵਾਰੀ, 'ਹੁਕਮ' ਕੋਈ 600 ਵਾਰੀ, 'ਮਾਇਆ' ਕੋਈ ,000 ਵਾਰੀ, “ਕਾਲ” ਕੋਈ 300 ਵਾਰੀ, ਤੇ 'ਨਦਰ' ਪਦ ਕੋਈ 800 ਵਾਰੀ ਆਇਆ ਹੈ ।