________________
ਤੇ ਕਠਿਨ ਰੋਗ ਕਿਵੇਂ ਲਗਦਾ-ਵਧਦਾ ਹੈ, ਤੇ ਫਿਰ ਸਤਿਗੁਰੂ ਦੀ ਮੇਹਰ ਸਦਕਾ ਕਿਵੇਂ ਇਸ ਦੇ ਆਪਣੇ ਵਿਚੋਂ ਹੀ ਇਸ ਦਾ ਦਾਰੁ ਉਤਪੰਨ ਹੁੰਦਾ ਹੈ । ਨਿਰੁਕਤ ਤੇ ਅਰਥ ਭੇਦ | ਹਉਮੈਂ ਨੂੰ ਸੰਸਕ੍ਰਿਤ ਸੰਯੁਕਤ ਸ਼ਬਦ ਅਹੰ-ਮਤਿ ਤੋਂ ਬਣਿਆ ਪਰਵਾਨ ਕੀਤਾ ਗਿਆ ਹੈ ।* ਅਹੰ' ਦਾ ਅਰਥ ਹੈ 'ਮੈਂ'। ਸੋ ਅਹੰਮਤਿ' ਜਾਂ 'ਹਉਮੈ ਮੈਂ-ਪੁਨੇ ਦਾ ਭਾਵ ਹੈ । ਇਸ ਨੂੰ 'ਅ' ਤੇ 'ਮੁਖ' ਦੱਹ ਸ਼ਬਦਾਂ ਦੀ ਸੰਧੀ ਦੇ ਰੂਪ ਵਿਚ ਵੀ ਸ਼ੀਕਾਰ ਕੀਤਾ ਗਿਆ ਹੈ । ਇਸ ਨਾਤੇ ਇਹ “ਮੈਂ-ਮੇਰੀ' ਦਾ ਭਾਵ ਹੈ ਜਿਸ ਨੇ ਅੰਦਰ ਸਥੂਲ ਰੂਪ ਧਾਰਨ ਕੀਤਾ ਹੋਇਆ ਹੈ । ਇਸ ਪਦ ਨੂੰ 'ਹਉਂ' (ਨੇ) ਤੇ ਮੈਂ' ਦੀ ਸੰਧੀ ਵਜੋਂ ਵੀ ਪਰਵਾਨ ਕੀਤਾ ਜਾ ਸਕਦਾ ਹੈ : ਤਦ ਅਰਥ ਹੋਵੇਗਾ, 'ਮੈਂ ਮੈਂ ਅਥਵਾ ਮੈਂ-ਪੁਨੇ ਦੀ ਦਿਤਾ । ਜਿਸ ਪੱਖੋਂ ਵੀ ਲਈਏ, 'ਹਉਮੈ' ਦਾ ਅਰਥ ਨਿਕਲਦਾ ਹੈ 'ਹਉਂ ਹਉਂ' ਵਿਚ ਦ੍ਰਿੜ ਹੋਈ 'ਮੈਂ'। ਇਸੇ ਨੂੰ ਅਹੰ' (=ਮੈਂ) ਕਿਹਾ ਹੈ (48), ਅਹੰਮਤ' (ਹਉਂ ਦੀ ਮਤ) ਕਿਹਾ ਹੈ (49), ਅਹੰਕਰਣ (50) ਜਾਂ 'ਅਹੰਕਾਰ' (51) ਵੀ ਕਿਹਾ ਹੈ । ਪਰ ਅਹੰਕਾਰ ਜਾਂ ਹੰਕਾਰ ਦੇ ਅਰਥ ਬਹੁਤ ਥਾਈਂ ਹਉਮੈ' ਨਾਲੋਂ ਕੁਝ ਨਿਖੜ ਕੇ ਖੜੋਤੇ ਜਾਪਦੇ ਹਨ । ਭਾਵੇਂ ਕਈ ਥਾਈਂ 'ਹਉਮੈ' ਪਦ ਨੂੰ 'ਹੰਕਾਰ' ਦੇ ਅਰਥਾਂ ਵਿਚ ਵੀ ਵਰਤਿਆ ਗਿਆ ਹੈ, ਪਰ ਹੰਕਾਰ ਨੂੰ ਕਿਤੇ “ਹਉਮੈ' ਦੇ ਉਚੇਚੇ ਅਰਥਾਂ ਵਿਚ ਨਹੀਂ ਵਰਤਿਆ ਗਿਆ ਜਾਪਦਾ । ਹੰਕਾਰ ਨੂੰ ਬਾਣੀ ਵਿਚ ਬਾਰ ਬਾਰ ਪੰਜਾਂ ਵਿਕਾਰਾਂ ਵਿਚ ਗਿਣਿਆ ਗਿਆ ਹੈ, ਪਰ ‘ਹਉਮੈ' ਨੂੰ ਇਸ ਸੂਚੀ ਵਿਚ ਕਿਤੇ ਨਹੀਂ ਗਿਣਿਆ ਗਿਆ | ਹਉਮੈਂ ਤਾਂ ਹੰਕਾਰ ਦਾ ਮੂਲ ਕਾਰਣ ਹੈ, ਤੇ ਹੋਰ ਵਿਕਾਰਾਂ ਦਾ ਵੀ ।** “ਹਉਮੇ' ਵਾਸਤੇ ਅਰਬੀ ਪਦ ‘ਖ਼ੁਦੀ ਵੀ ਗੁਰਬਾਣੀ ਵਿਚ ਵਰਤਿਆ ਗਿਆ ਹੈ (52), ਤੇ ਹੰਕਾਰ' ਲਈ ਫ਼ਾਰਸੀ ਪਦ 'ਗੁਮਾਨ' (53) ਤੇ ਅਰਬੀ ਪਦ 'ਗਰੂਰ’ (54) । ਮਾਣ ਜਾਂ ਅਭਿਮਾਨ (55) ਵੀ ਹਉਂ ਦੇ ਦੁਆਲੇ ਉਸਰਿਆ ਇਕ ਉਪਭਾਵ ਹੈ ਜਿਸ ਦਾ ਪ੍ਰਗਟਾਵਾ ਤਿੰਨ ਵਿਧੀਆਂ ਨਾਲ ਹੋਂਦਾ ਹੈ : (1) ਦੂਸਰਿਆਂ ਦੀ ਨਜ਼ਰ ਵਿਚ ਆਪਣੇ ਗੁਣਾਂ, ਕਰਮਾਂ, ਤਾਕਤਾਂ, ਸਮਾਜਕ ਪ੍ਰਾਪਤੀਆਂ ਆਦਿ ਬਾਰੇ ਕਿਸੇ ਨਿਸਚਿਤ ਪੂਰਵ ਧਾਰਨਾ ਦੀ ਮਨੰਤ ਰਾਹੀਂ, (ii) ਆਪਣੇ ਆਪ ਨੂੰ ਇਸ ਧਾਰਨਾ ਤੇ ਪੂਰੇ ਉਤਰਦੇ ਪਤੀਤ ਕਰ ਕੇ, ਖੁਸ਼ੀ ਦੇ ਇਹਸਾਸ ਰਾਹੀਂ, ਤੇ (iii) ਇਸ ਧਾਰਨਾ ਤੋਂ ਆਪਣੇ ਆਪ ਕਰ ਕੇ ਸੋਗ ਜਾਂ ਰੰਜ ਮਨਾ ਕੇ ।
- ਵੇਖੋ : ਸ੍ਰੀ ਗੁਰੂ ਗ੍ਰੰਥ ਕੋਸ਼, ਖ਼ਾਲਸਾ ਕਟ ਸੁਸਾਇਟੀ ਅੰਮ੍ਰਿਤਸਰ, 1929 ।
+ਵੇਖੋ : ਗੁਰਸ਼ਬਦ ਰਤਨਾਕਰ ਮਹਾਨ ਕੋਰ, ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ, ਭਾਸ਼ਾ ਵਿਭਾਗ ਪਟਿਆਲਾ, 1960
- ਇਸ ਬਾਰੇ ਅੱਗੇ ਚਲ ਕੇ ਸਵਿਸਥਾਰ ਵਿਚਾਰ ਕੀਤੀ ਜਾਵੇਗੀ ।