________________
ਮਾਣ ਨਾਲ ਜਦ ਆਪੇ ਦਾ ਮਦ ਰਲ ਜਾਂਦਾ ਹੈ ਤਾਂ ਹੰਕਾਰ ਬਣ ਜਾਂਦਾ ਹੈ । ਜਦੋਂ ਇਹ ਹੋਰਨਾਂ ਅੰਦਰ ਨਾਰਾਜ਼ਗੀ ਜਾਂ ਉਪਹਾਸ ਜਗਾਉਣ ਲਗ ਪਵੇ ਤਾਂ ਇਹ ਹੈਂਕੜ ਜਾਂ ਘੁਮੰਡ ਦੇ ਦਰਜੇ ਤੇ ਪੁੱਜ ਜਾਂਦਾ ਹੈ । ਹੋਛੇ ਮਾਣ ਜਾਂ ਗਰਬ ਵਿਚ ਇਕ ਪਾਸੇ ਗੁਣਾਂ ਦੀ ਅਣਹੋਂਦ ਹੁੰਦੀ ਹੈ (56) ਤੇ ਦੂਜੇ ਪਾਸੇ ਆਤਮ ਪ੍ਰਦਰਸ਼ਨ ਦੀ ਰੁਚੀ ਝਲਕਦੀ ਹੈ । ਗੁਰਬ ਜਦੋਂ ਝਗੜਾਲੂ ਹੋ ਜਾਵੇ ਤਾਂ ਗਰਬਵਾਦ ਹੋ ਜਾਂਦਾ ਹੈ (57) | ਅਤਮਾਨ ਵਿਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਣੇ ਅੰਦਰ ਦੂਜਿਆਂ ਨਾਲੋਂ ਉੱਚਤਾ ਜਾਂ ਸ਼ਟਤਾ ਦਾ ਭਾਵ ਅਵੱਸ਼ ਹੋਵੇ; ਹੋਛੇ ਮਾਣ ਜਾਂ ਗਰਬ ਵਿਚ ਇਹ ਭਾਵ ਅਵੱਸ਼ ਮੌਜੂਦ ਹੁੰਦਾ ਹੈ । ਹੰਕਾਰ ਦੇ ਪ੍ਰਤਿਕੂਲ ਨਿਤਾ ਦੀ ਭਾਵਨਾ ਹੁੰਦੀ ਹੈ (57) । ਨਿਤਾ ਵਾਲਾ ਮਨੁੱਖ ਆਪਣੇ ਉਪਰ ਅਕਾਲ ਪੁਰਖ ਦਾ ਪੂਰਨ ਅਧਿਕਾਰ ਕਾਰ ਕਰਦਾ ਹੈ । ਇਸ ਦੇ ਉਲਟ ਹੰਕਾਰੀ ਪੁਰਖ (58) ਆਪਣੇ ਆਪ ਨੂੰ ਕਿਸੇ ਰੱਬ ਦੇ ਅਧੀਨ ਨਹੀਂ ਮੰਨਦਾ; ਨਾਂ ਆਪਣੇ ਉਪਰ ਕਿਸੇ ਦੈਵੀ ਸ਼ਕਤੀ ਦਾ ਨਿਯੰਤ੍ਰਣ ਹੀ ਪਰਵਾਨ ਕਰਦਾ ਹੈ । | ਗਰਬ, ਗੁਮਾਨ, ਮਾਣ, ਹੰਕਾਰ, ਹੈਂਕੜ ਆਦਿ ਸਾਰੇ ਭਾਵ 'ਹਉਮੈ' ਦੇ ਪਰਿਵਾਰ ਦੇ ਹੀ ਭਾਵ ਹਨ । ਹਉਮੈ ਉਪਰ ਹੀ ਇਹ ਉਸਰਦੇ ਹਨ ਤੇ ਸਾਨੂੰ ਬੇਮੁਖ ਕਰ ਦੇਂਦੇ ਹਨ ! ਇਸੇ ਲਈ 'ਹਉਮੈ' ਨੂੰ ਸਾਰੇ ਪਾਪਾਂ ਦਾ ਮੂਲ ਗਰਦਾਨਿਆ ਜਾਂਦਾ ਹੈ (59) ਇਥੇ ਇਹ ਸੰਕੇਤ ਕਰ ਦੇਣਾ ਸ਼ਾਇਦ ਅਨੁਚਿਤ ਨਹੀਂ ਹੋਵੇਗਾ ਕਿ ਭਾਰਤੀ ਦਰਸ਼ਨ ਵਿਚ -- ਖ਼ਾਸ ਕਰਕੇ ਸਾਂਖ ਤੇ ਵੇਦਾਂਤ ਵਿਚ -- 'ਅਹੰਕਾਰ’ ਦੇ ਜੋ ਅਰਥ ਹਨ ਉਹ ਗੁਰਮਤਿ ਦੇ ਮੱਦ ‘ਹੰਕਾਰ’ ਨਾਲੋਂ 'ਹਉਮੈ' ਦੇ ਵਧੇਰੇ ਸਮਾਨਰਥਕ ਹਨ ।*
- ਵੇਦਾਂਤ ਤੇ ਸਾਂਖ ਦੇ 'ਅਹੰਕਾਰ’ ਬਾਰੇ ਮਤ ਵੀ ਆਪ ਵਿਚ ਵਖੋ ਵਖਰੇ ਹਨ। ਵੇਦਾਂਤ ਅਨੁਸਾਰ ਅਹੰਕਾਰ ਅੰਤਹਕਰਣ ਦਾ ਇਕ ਭਾਗ ਹੈ - ਬਾਕੀ ਦੇ ਤਿੰਨ ਭਾਗ ਹਨ : ਮਨ, ਬੁੱਧੀ ਤੇ ਚਿੱਤ । ਅਹੰਕਾਰ ਅਸਲੋਂ ਇਕ ਭਰਮ-ਹੱਦ ਹੀ ਹੈ । ਇਸ ਦੇ ਖਿਲਾਰੇ ਹੋਏ ਭਰਮ ਕਾਰਣ ਚ ਦੀ ਵੰਨ-ਸੁਵੰਨਤਾ ਦਿਸ ਆਉਂਦੀ ਹੈ । ਬਸ ਇਹੋ ਸਾਡਾ ਮਾਨਸਿਕ ਬੰਧਾਨ ਹੈ । ਇਸ ਤੋਂ ਮੁਕਤ ਹੋਇਆਂ ਇਕ ਅਹੰ-ਵਿਹੀਣ, ਪਰਿਵਰਤਨ-ਮੁਕਤ ਆਤਮਕਤਾ ਪ੍ਰਗਟ ਹੁੰਦੀ ਹੈ ਜੋ ਅਸਲ ਵਿਚ ਸਾਡੀ ਸਾਖੀ ਚੇਤਨਾ ਹੈ । ਇਸ ਦੇ ਚਾਨਣ ਨਾਲ ਹੀ ਸਾਡਾ ਸਰੀਰ , ਸਾਡੇ ਗਿਆਨ-ਇੰਦਰੇ. ਸਾਡਾ ਮਨ ਤੇ ਸਾਡਾ ਅਹੰਕਾਰ ਰੌਸ਼ਨ ਹੁੰਦੇ ਹਨ । ਜੇਕਰ ਰੰਗ ਮੰਚ ਦੇ ਰੂਪਕ ਰਾਹੀਂ ਇਹਨਾਂ ਦਾ ਸੰਬੰਧ ਸਮਝਣ ਦਾ ਜਤਨ ਕਰੀਏ ਤਾਂ ਜਾਣੋ ਇਹ ਸਾਖੀ ਚੇਤਨਾ (ਆਤਮਾ) ਸਾਰੇ ਰੰਗ ਮੰਚ ਦੀ ਰੌਸ਼ਨੀ ਹੈ; ਮੰਚ ਦੇ ਪਦਾਰਥ ਸਾਡਾ ਪੰਚ ਹਨ; ਬੁੱਧੀ ਮੰਚ ਦੀ ਨਿਰਤਕਾਰ ਹੈ; ਤੇ ਅਹੰਕਾਰ ਸੂਧਾਰ ॥ ਅਹੰਕਾਰ, ਜੋ ਅਵਿਦਿਆ ਕਾਰਣ ਹੋਂਦ ਵਿਚ ਆਉਂਦਾ ਹੈ, ਸਾਡੇ ਪਤਖ ਗਿਆਨ ਤੇ ਇੱਛਾ ਸ਼ਕਤੀ ਦਾ ਮਾਲਕ ਬਣ ਬੈਠਦਾ ਹੈ; ਫਿਰ ਇਹ ਆਤਮਾਂ ਉਪਰ ਆਰੋਪਿਤ ਹੋ ਜਾਂਦਾ ਹੈ, ਤੇ ਆਤਮਾ, ਜਿਵੇਂ, ਆਪਣੇ ਆਪ ਨੂੰ ਕਰਤਾ ਤੇ ਭਗਤਾ ਅਨਭਵ ਕਰਨ ਲਗਦਾ ਹੈ । ਅਹੰਕਾਰ ਤੇ ਆਤਮਾਂ ਵਿਚਾਲੇ ਅਵਿਦਿਆ ਦਾ ਪਰਦਾ ਬਣਿਆ ਰਹਿੰਦਾ ਹੈ । ਜਦੋਂ ਵੀ ਇਹ ਪਰਦਾ ਉਠਦਾ ਹੈ ਤਾਂ ਅਹੰਕਾਰ ਦੀ ਭਰਮ-ਹੱਦ ਨਿਬੜ ਜਾਂਦੀ ਹੈ ਤੇ ਆਤਮਾ ਆਪਣੀ ਸਫਟਕ ਨਿਰਮਲਤਾ ਵਿਚ ਪ੍ਰਕਾਸ਼ਮਾਨ ਹੋਇਆ ਦਿਸਦਾ ਹੈ ।
( ਬਾਕੀ ਦੇਖੋ ਸਫਾ 5 ਫੁਟ ਨੋਟ ਦੇ ਥੱਲੇ )