ਪੰਨਾ:Alochana Magazine October 1957 (Punjabi Conference Issue).pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

el ਐਪਰ ਹੋਈ ਖ਼ਬਰ ਇਹ, ਜੈਮਲ ਤਾਂਈ ਜਾਂ । ਸੁਣ ਕੇ ਉਸ ਦਾ ਮੂਲਾ ਨਾ, ਰਹਿਆ ਕਲੇਜਾ ਥਾਂ । ਹੋਕੇ ਬੇਅਖ਼ਤਿਆਰ ਤੇ, ਉਠਿਆ ਗੁੱਸਾ ਖਾ । ਨਾਲ ਉਸ ਚਾਚੇ ਆਪਣੇ, ਦਿੱਤਾ ਜੰਗ ਮਚਾ । ਥੋੜੀ ਜਿਹੀ ਪਰ ਫੌਜ ਸੀ, ਬਣ ਨਾ ਆਈ ਕਾ ॥ ਉਲਟਾ ਆਪਣੇ ਦੇਸ ਨੂੰ, ਛੱਡਣਾ ਓਸ ਪਿਆ । ਸੋਹਲ ਦੇ ਮਹੱਲ ਜੈਮਲ ਦਾ ਹੁਣ ਹਾਲ ਮੈਂ, ਅੱਗੋਂ ਕਰਾਂ ਬਿਆਨ । ਪਰ ਕੁੱਝ ਮਨ ਚਿੱਤ ਲਾਇਕੇ, ਸੁਨਣਾ ਨਾਲ ਧਿਆਨ । ਰਾਣੀ ਤੇ ਉਹ ਆਪਣੀ, ਮਾਤਾ ਤਾਈਂ ਲੈ । ਸਿੱਧਾ ਕੋਹਿਨੂਰ ਨੂੰ, ਗਇਆ ਵਿਚਾਰਾ ਹੈ । ਓਥੇ ਮਾਮਾ ਓਸ ਦਾ, ਸੀ ਇਕ ਸੋਹਲ ਨਾਮ ॥ ਉਸ ਦੇ ਕੋਲ ਉਸ ਆਪਣਾ, ਕੀਤਾ ਜਾ ਮਕਾਮ 1 ਥੋੜੇ ਦਿਨ ਪਰ ਓਸ ਨੂੰ, ਅਜੇ ਵਿਹਾਏ ਜਾਂ । ਕਰਨੀ ਉਸ ਭਗਵਾਨ ਦੀ, ਅੱਗੋਂ ਦੇਖੋ ਤਾਂ । ਉੱਤਰ ਪਈਆਂ ਬਸ ਹੋਲੀਆਂ, ਆਯਾ ਫੱਗਣ ਮਾਹ । ਉੜਦੇ ਦਿੱਸਣ ਕੁਮਕੁਮੇ, ਜਿੱਤ ਵਲ ਪਵੇ ਨਿਗਾਹ । ਰਾਜ ਮਹੱਲਾਂ ਵਿਚ ਭੀ, ਉੱਡਣ ਲਗਾ ਗੁਲਾਲ । ਖੇਡਣ ਲੱਗੀਆਂ ਰਾਣੀਆਂ, ਖੁਸ਼ੀ ਖੁਸ਼ੀ ਦੇ ਨਾਲ । ਸ਼ੀਸ਼ੇ ਹੱਥ ਗੁਲਾਬ ਦੇ, ਸੋਹਣ ਗੂਹੜੇ ਰੰਗ । ਅਤਰ ਅੰਬੀਰ ਉਡਾਂਦੀਆਂ, ਇਕ ਦੂਜੇ ਦੇ ਸੰਗ ॥ ਖੇਡਣ ਕੁਲ ਸਹੇਲੀਆਂ, ਰੱਲ ਮਿਲ ਹਿੱਕੋ ਹਾਣ । ਇਕੋ ਜਹੀਆਂ ਸਾਰੀਆਂ, ਅੱਲੜ ਉਮਰ ਜੁਆਨ । ਜੈਮਲ ਕਿਧਰੋਂ ਆਣ ਜੇ, ਡਿੱਠਾ ਝਾਤੀ ਪਾ । ਛੋਟੀ ਉਮਰ ਦਾਨ ਸੀ, ਜੋਸ਼ ਗਇਆ ਦਿਲ ਆ | ਭਰ ਪਿਚਕਾਰੀ ਰੰਗ ਦੀ, ਲੈ ਦਾ ਝੱਟ ਉਠਾ ! ਉਹ ਭੀ ਵਿਚ ਉਨ੍ਹਾਂਦੜੇ, ਰਲਿਆ ਉਵੇਂ ਜਾ । ੪)