ਪੰਨਾ:Alochana Magazine September 1960.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਲਪ, ਧੌਲ, ਆਦਿ, ਦਾ ਖੰਡਨ ਕੀਤਾ ਗਇਆ ਹੈ । ਧਰਤੀ ਤੋਂ ਪਿਛੋਂ ਸਗਲੀ ਸ਼ਿਸ਼ਟੀ ਦੀ ਅਨੰਤਤਾ ਵਲ ਉਲੇਖ ਕੀਤਾ ਹੈ, ਅਤੇ ਵਿਸਮਾਦ ਵਿਚ ਆ ਕੇ ਪਰਮ ਤੱਤ ਅੱਗੇ ਆਪਣੀ ਤੁਛਤਾ ਜਤਾਈ ਹੈ । ਇਸੇ ਪ੍ਰਕਰਣ ਵਿਚ ਪਹਿਲਾਂ ਕਰਮ ਮਾਰਗ ਦੇ ਸਾਧਨਾਂ ਦੀ ਅਸੰਖਤਾ, ਤੇ ਫਿਰ ਪਾਪਾਂ ਉਪਦਰਵਾਂ ਦੀ ਅਸੰਖਤਾ ਵਰਣਨ ਕਰ ਕੇ ਰਹਸਮਈ ਧੁਨ ਵਿਚ ਅਸੰਖ ਤੋਂ ਅਖਰ ਉਤੇ ਆ ਗਏ ਹਨ । ਇਹਨਾਂ ਅਖਰਾਂ ਰਾਹੀਂ ਪਰਮ ਤੱਤ ਦਾ ਗੁਣ ਵਿਵੇਰਣ ਹੋ ਸਕਦਾ ਹੈ । ਫਿਰ ਝਟ ਹੀ ਅੱਖਰਾਂ ਦਾ ਅਰਥ ਬਦਲ ਕੇ ਰਬਧ ਬਣ ਜਾਂਦਾ ਹੈ : ਅਖਰਾ ਸਿਰਿ ਸੰਜੋਗ ਵਖਾਣ ॥ ਜਿਨ ਇਹ ਲਿਖੇ ਤਿਸੁ ਸਿਰਿ ਨਾਹਿ ॥ ਅਖਰਾ ਤੋਂ ਅਗੇ ਚਲ ਕੇ ਨਾਮ ਆ ਜਾਂਦਾ ਹੈ, ਜੋ ਸਭ ਥਾਉਂ ਵਿਆਪਕ ਹੈ । | ਇਕ ਪਰਿਭਾਸ਼ਕ ਸ਼ਬਦ ਦਾ ਇਸ ਭਾਂਤ ਦਾ ਪਰਿਵਰਤਨ ਜਪੁ ਦੇ ਅਭਿਵਿਅੰਜਨ ਦਾ ਇਕ ਵਿਸ਼ੇਸ਼ ਲਛਣ ਹੈ । ਉਂਦਾਹਰਣ ਰੂਪ ਪੰਜਾਬੀ ਪਉੜੀ ਵਿਚ ਝਟ ਹੀ ਗਾਵੀਐ ਸੁਣੀਐ ਮਨਿ ਰਖਿਆ ਭਾਉ ਦੁਖ ਪਰਹਰਿ ਸੁਖੁ ਘਰਿ ਲੈ ਜਾਹਿ ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਆ ਜਾਂਦਾ ਹੈ । ਇਸ ਤੋਂ ਪਿਛੋਂ ਤੀਰਥ ਨਹਾਣ ਆਦਿ ਵਲ ਉਲੇਖ ਹੋ ਕੇ, ਗੱਲ , ਜੋ ਜੁਗਿ ਚਾਰੇ ਆਰਜਾ’ ਉਤੇ ਆ ਜਾਂਦੀ ਹੈ । ਇਸੇ ਤਰਾਂ ਦਾ ਝਟਪਟੀ ਪਰਿਵਰਤਨ ੧ਚ ਪਰਵਾਣ' ਵਾਲੀ ਪਉੜੀ ਵਿਚ ਹੈ ਤੇ ਫਿਰ ਅਸੰਖ ਦੀ ਤੀਜੀ ਪਉੜੀ ਵਿਚ । ਕਲਪਾਂ ਦਾ ਇਹ ਅਣਤਾਰਕਿਕ ਕਰਮ ਰਹਸਮਈ ਰੁਚੀ ਦਾ ਸੂਚਕ ਹੀ ਸਕਦਾ ਹੈ । ਬੁਧੀ ਇਕ ਪਾਸੇ ਤੋਂ ਦੂਜੇ ਪਾਸੇ ਧਾ ਫਿਰ ਕੇ ਇਕ ਥਾਉਂ ਆ ੧੭ ਦੇ ਹੈ, ਤੇ ਫਿਰ ਇਸ ਉਤੇ ਰਹਸ ਵਰਤ ਜਾਂਦਾ ਹੈ । ਵੀਹਵੀਂ ਪਉੜੀ ਦਾ ਫਿਰ ਉਨੀਵੀਂ ਨਾਲ ਕੋਈ ਸਪਸ਼ਟ ਸੰਬੰਧ ਨਹੀਂ । ਪਣੇ ਆਪ ਵਿਚ ਇਹ ਇਕ ਵਡਮਲਾ ਵਿਚਾਰ ਪੇਸ਼ ਕਰਦੀ ਹੈ । ਪਾਪਾਂ ਨਾਲ ਤੇ ਨਾਮ ਨਾਲ ਪਵਿਤਰ ਹੋ ਸਕਦੀ ਹੈ । ਪਰ ਇਸ ਨਾਮ ਨਾਲ ਹੀ ਕਰਣੀ ਨੂੰ ਹੋ ਸਕ ਪਰ ਆਪਣੇ ਆਪ ਵਿਚ ਇਹ ਏ ਭਰੀ ਮੱਤ ਨਾਮ ਨਾਲ ਜੋੜ ਦਿੱਤਾ ਗਇਆ ਹੈ : ਪੁੰਨੀ ਪਾਪੀ ਆਖਣੁ ਨਾਹਿ , ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥