ਪੰਨਾ:Folk-tales of Bengal.djvu/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਘਰ ਨੂੰਦਿਨ ਅਤੇ ਰਾਤ ਨੂੰ ਬੰਦ ਰੱਖਿਆ ਜਾਨਾ ਚਾਹੀਦਾ ਹੈ, ਅਤੇ ਡਾਲੀਮ ਦੇ ਸਭ ਤੋਂ ਨੇੜਲੇ ਦੋਸਤ, ਜੋ ਪ੍ਰਧਾਨ ਮੰਤਰੀ ਦੇ ਪੁੱਤਰ ਦਾ ਸੀ, ਤੋਂ ਬਿਨਾ ਕੋਈ ਵ ਅੰਦਰ ਨਹੀਂ ਜਾਨਾ ਚਾਹੀਦਾ, ਜਿਸਕੋਲ ਘਰ ਦੀ ਕੁੰਜੀ ਸੀ, ਤੇ ਜੋ 24 ਵਿੱਚ ਇਕ ਵਾਰ ਘਰ ਅੰਦਰ ਜਾ ਸਕਦਾ ਸੀ। ਇਹਨਾ ਵੱਡਾ ਘਟਾ ਪੈਣ ਤੋਂ ਬਾਦ ਸੂਓ ਰਾਣੀ ਨੇ ਸਬ ਤਿਆਗ ਦਿੱਤਾ, ਅਤੇ ਰਾਜਾ ਆਪਣਾ ਪੂਰਾ ਰਾਤ ਦਾ ਸਮਾਂ ਦੂਓ ਰਾਣੀ ਨਾਲ ਬਿਤਾਉਣ ਲੱਗਾ। ਦੂਓ ਰਾਣੀ ਰਾਜੇ ਨੂੰ ਸ਼ੱਕ ਹੋਣ ਦੇ ਡਰ ਤੋਂ ਸੋਨੇ ਦਾ ਹਾਰ ਰਾਤ ਨੂ ਉਤਾਰ ਕੇ ਪਾਸੇ ਰੱਖ ਦਿੰਦੀ ਸੀ। ਅਤੇ, ਜਿਵੇਂ ਕਿ ਕਿਸਮਤ ਨੇ ਨਿਯੁਕਤ ਕੀਤਾ ਸੀ, ਦਲੀਮ ਸਿਰਫ ਉਸ ਸਮੇਂ ਮੌਤ ਦੀ ਹਾਲਤ ਵਿੱਚ ਹੋ ਸਕਦਾ ਸੀ ਜਿੰਨਾ ਚਿਰ ਹਾਰ ਰਾਣੀ ਦੇ ਗਲੇ ਵਿੱਚ ਸੀ। ਜਿਂਵੇ ਹੀ ਹਾਰ ਨੂ ਪਾਸੇ ਰੱਖਿਆ ਜਾਂਦਾ ਉਹ ਮੁੜ ਜੀਵਤ ਹੋ ਜਾਂਦਾ। ਇਸ ਅਨੁਸਾਰ, ਹਰ ਰਾਤ ਜਦ ਦੂਓ ਰਾਣੀ ਆਪਣਾ ਹਾਰ ਉਤਾਰ ਕੇ ਰੱਖਦੀ, ਦਲੀਮ ਜੀਵਤ ਹੋ ਜਾਂਦਾ, ਅਤੇ ਅਗਲੀ ਸਵੇਰ ਜਿਂਵੇ ਹੀ ਓਹ ਹਾਰ ਪਹਿਨ ਲੈਂਦੀ ਉਹ ਦੁਬਾਰਾ ਮਰ ਜਾਂਦਾ। ਜਦੋਂ ਦਲੀਮ ਰਾਤ ਨੂੰ ਦੁਬਾਰਾ ਜੀਵਤ ਹੁੰਦਾ ਉਹ ਜੋ ਵੀ ਉਸਦਾ ਦਿਲ ਕਰਦਾ ਉਹ ਖਾਣਾ ਖਾਂਦਾ ਬਾਗ਼-ਘਰ ਵਿੱਚ ਉਸਦੇ ਖਾਣ ਲਈ ਬਹੁਤ ਕੁਛ ਸੀ, ਉਹ ਘਰ ਦੇ ਅੰਦਰ ਘੁੱਮਦਾ ਅਤੇ ਆਪਣੇ ਕਿਸਮ ਡੀ ਇਕੱਲ ਬਾਰੇ ਸੋਚਦ। ਡਾਲੀਮ ਦਾ ਦੋਸਤ, ਜੋ ਉਸ ਨੂੰ ਸਿਰਫ ਦਿਨ ਵੇਲੇ ਮਿਲਣ ਆਉਂਦਾ ਸੀ, ਉਹ ਉਸ ਨੂੰ ਹਮੇਸ਼ਾ ਬੇਜਾਨ ਲਾਸ਼ ਵਾਂਗ ਪਿਆ ਹੀ ਦੇਖਦਾ ਸੀ; ਪਰ ਕੁਝ ਦਿਨ ਬਾਦ ਉਸਨੂੰ ਇਹ ਗੱਲ ਖਟਕੀ ਕਿ ਦਲੀਮ ਦਾ ਸ਼ਰੀਰ ਅੱਜ ਵੀ ਬਿਲਕੁਲ ਉਏ ਹਾਲਤ ਵਿੱਚ ਸੀ ਜਿਸ ਵਿੱਚ ਉਸਨੇ ਆਪਣੇ ਪਹਿਲੇ ਦੌਰੇ ਦੇ ਦਿਨ ਇਸਨੂੰ ਦੇਖਿਆ ਸੀ। ਉਸ ਵਿੱਚ ਸੜਨ ਦਾ ਕੋਈ ਨੀਸ਼ਾਨ ਨਹੀਂ ਸੀ। ਉਸਦੇ ਬੇਜਾਨ ਤੇ ਫਿੱਕੇ ਪੈਣ ਤੇ ਵੀ ਖਰਾਬ ਹੋਣ ਦਾ ਕੋਈ ਲੱਛਣ ਨਹੀਂ ਸੀ- ਉਹ ਪ੍ਰਤੱਖ ਤੌਰ ਤੇ ਕਾਫ਼ੀ ਤਾਜ਼ਾ ਸੀ।