ੴਸਤਿਗੁਰਪ੍ਰਸਾਦਿ॥
ਦੋਹਰਾ ॥ ਏਕੰਕਾਰ ਕਰਤਾਰ ਪ੍ਰਭੁ ਹਰ ਹਰ ਰੂਪ ਅਪਾਰ। ਬਲਿਹਾਰੇ ਗੁਰ ਤੈਂਡੜੇ ਤੇਰਾ ਅੰਤ ਨ ਪਾਰਾਵਾਰ॥ ਨਮੋ ਨਮੋ ਮਮ ਦਸਮ ਗੁਰ ਕਲਗੀਧਰ ਗੁਰ ਮੋਰ। ਹਰੋ ਸੰਕਟ ਨਿਜ ਦਾਸ ਕੇ ਸ਼ਰਨ ਪਰਾ ਹੂੰ ਤੌਰ॥ ਕਬਿਤ॥ ਕਾਰਨ ਕਰਨ ਪ੍ਰਭ ਤਾਰਨ ਤਰਨ ਹੈਂ ਤੂੰ ਕਰੇਂ ਬੇੜਾ ਪਾਰ ਲਵੇ ਛਿਨ ਤੇਰਾ ਨਾਮ ਜੋ ਰੂਪ ਰੰਗਸੇ ਹੈਂ ਰਹਿਤ ਨਾ ਕਹਿਤ ਤੇਰੀ ਕਰ ਸਕਾਂ ਬੜਾ ਹੈ ਬਿਅੰਤ ਕਰਤਾਰ ਤੇਰਾ ਨਾਮਜੋ।ਹੋਂਵਦੀ ਮੁਕਤ ਜੇਹੜਾ ਕਰਦਾ ਭਜਨ ਤੇਰਾ ਆਵੇ ਨਾ ਨਜਰ ਅਦਿ੍ਸ਼ਟ ਤੇਰਾ ਧਾਮ ਜੋ। ਕਹਿਤ ਕਬਿਤ ਮੁਖੋਂ ਬੋਲਕੇ ਇੰਦਰ ਸਿੰਘ ਯਾਦ ਕਰਾਂ ਆਪ ਨੂੰ ਤਮਾਮ ਛੋਡ ਕਾਮ ਜੋ॥ ਦੋਹਰਾ॥ ਕਿੱਸਾ ਸੁਚੱਜੀ ਨਾਰ ਦਾ ਔਰ ਕੁਚੱਜੀ ਨਾਰ। ਜੈਸਾ ਹਾਲ ਮੈਂ ਦੇਖਿਆਾ ਵੈਸਾ ਕਹੂੰ ਪੁਕਾਰ॥ ਕੋਰੜਾ ਛੰਦ॥ ਕੁਚੱਜੀ ਦਾ ਜਵਾਬ ਸੁਣਨੀ ਸੁਚੱਜੀਏ। ਬਾਤ ਮੈਂ ਸੁਣਾਵਾਂ ਸੁਣ ਲਵੀਂ ਰਜੀਏ। ਹੋਇਕੇ ਗੁਲਾਮ ਨੀ ਤੂੰ ਕਰੇਂ ਕੰਮ ਨੀ। ਰਹੇਂ ਕੰਮ ਲਗੀ ਨਾਂ ਲਵੇਂ ਤੂੰ ਦੰਮ ਨੀ। ਬਾਹਰੋਂ ਜਦੋਂ ਆਂਵਦਾ ਹੈ ਕੰਤ ਤੇਰਾ ਨੀ। ਕਰਦਾ ਹਵਾਲ ੳਹਵੀ ਹੈ ਬਥੇਰਾ ਨੀ। ਕਢੇ ਤੈਨੂੰ ਗਾਲੀਂ ਕਰ ਰਹੇਂ ਚੁਪ ਨੀ। ਨਾਰੀਆਂ ਬਨਾਏਂ ਏਹੋਂ