ਪੰਨਾ:Surjit Patar De Kav Samvedna.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਾਕ ਕਰ ਦੇਂਦੀ ਹੈ ਬੰਦੇ ਨੂੰ ਸਹੀ ਮੁੱਲ ਦੀ ਤਲਾਸ਼ ਕੌਣ ਓਸ ਤੋਂ ਉਰਾਂ ਆਪੇ ਨੂੰ ਵਿਕਣ ਦੇਂਦਾ ਏ 5. ਵਿਅੰਗ ‘ਪਾਤਰ’ ਦੀਆਂ ਗ਼ਜ਼ਲਾਂ ਦੇ ਸੰਗ੍ਰਹਿ 'ਹਵਾ ਵਿਚ ਲਿਖੇ ਹਰਫ` ਦੀਆਂ ਗ਼ਜ਼ਲਾਂ ਦੇ ਕੁਝ ਸ਼ੇਅਰ ਜਿੱਥੇ ‘ਗੰਭੀਰ ਪੈਗੰਬਰ ਸੱਚ ਨੂੰ ਪ੍ਰਗਟਾਉਂਦੇ ਹਨ, ਉਥੇ ਉਸ ਦੀਆਂ ਗ਼ਜ਼ਲਾਂ ਦੇ ਕੁਝ ਸ਼ੇਅਰਾਂ ਵਿਚ ਤੀਖਣ ਵਿਅੰਗ' ਵੀ ਮਿਲਦਾ ਹੈ । ਸਮਕਾਲੀ ਯਥਾਰਥ ਦੀ ਕਰੂਰਤਾ ਨੂੰ ਪਾਤਰ ਨੇ ਬੜੀ ਵਿਅੰਗਆਤਮਿਕ ਦ੍ਰਿਸ਼ਟੀ ਤੋਂ ਬਿਆਨ ਕੀਤਾ ਹੈ । ਉਸ ਦਾ ਇਹ ਵਿਅੰਗ’ ਹਲਕਾ ਹਾਸਾ ਜਾਂ ਮਨੋਰੰਜਕ ਤਨਜ ਹੋਣ ਦੀ ਥਾਂ ਉਨ੍ਹਾਂ ਸਚਾਈਆਂ ਨੂੰ ਦਵੰਦੀ ਰੂਪ ਵਿਚ ਪ੍ਰਸਤੁਤ ਕਰਦਾ ਹੈ, fਜਿਨਾਂ ਹੇਠ ਕਠੋਰ ਯਥਾਰਥ ਛੁਪਿਆ ਹੋਇਆ ਹੈ । ਵਿਅੰਗ ਨੂੰ ਅਮਰੀਕੀ ਕਾਵਿਅਲੋਚਕਾਂ ਨੇ ਕਾਵਿ ਦਾ ਜ਼ਰੂਰੀ ਅੰਗ ਮੰਨਿਆ ਹੈ । ਨਵ-ਆਲੋਚਕ ‘ਕਲਿੰਬ ਬਰਕਸ' ਅਨੁਸਾਰ ਕਥਨ ਨੂੰ ਪ੍ਰਸੰਗ ਰਾਹੀਂ ਅਸਿੱਧਾ ਕਰਨਾ ਹੀ ਵਿਅੰਗ ਹੈ । ਇਸੇ ਪ੍ਰਕਾਰ ਉਸ ਨੇ ਵਿਅੰਗ-ਕਥਨ ਨੂੰ ਆਪਣੇ ਪ੍ਰਤੀਤ ਹੋਣ ਵਾਲੇ ਪ੍ਰਗਟ ਅਰਥ ਤੋਂ ਉਲਟ ਅਰਥਾਂ ਦਾ ਸੰਕੇਤ ਕਰਨ ਵਾਲਾ ਕਥਨ ਕਿਹਾ ਹੈ । ਯਥਾਰਥ ਦਾ ਸਾਡੇ ਚਾਰੇ ਪਾਸੇ ਪਸਾਰਾ ਹੈ, ਅਸੀਂ ਇਸ ਨੂੰ ਅਚੇਤ/ਸੁਚੇਤ ਹਰ ਵੇਲੇ ਗ੍ਰਹਿਣ ਕਰਦੇ ਰਹਿੰਦੇ ਹਾਂ । ਇਸ ਯਥਾਰਥ ਗ੍ਰਹਿਣ ਦੇ ਅਨੁਭਵ ਨੂੰ ਜੇ ਕਲਾ-ਕਿਰਤ ਵਿਚ ਹੂਬਹੁ ਪ੍ਰਗਟਾ ਦਿੱਤਾ ਜਾਵੇ ਤਾਂ ਕੋਈ ਕਾਵਿ ਚਮਤਕਾਰ ਨਹੀਂ ਵਾਪਰਦਾ ! ਸਾਡੇ ਨਿੱਤ ਅਨੁਭਵ ਹੇਠ ਆਉਂਦੇ ਯਥਾਰਥ ਦਾ ਹੀ ਦੁਹਰਾ ਸਾਹਮਣੇ ਆਉਂਦਾ ਹੈ । ਇਸ ਪ੍ਰਕਾਰ ਯਥਾਰਥ ਦੀ ਇਕ ਪਛਾਣ ਨਿਸ਼ਚਿਤ ਹੋ ਜਾਂਦੀ ਹੈ । ਯਥਾਰਥ ਦਾ ਦੁਹਰਾ ਅਤੇ ਕਾਵਿ-ਬਿੰਬਾਂ ਦੀ ਮੁੜ ਮੁੜ ਵਰਤੋਂ ਤੋਂ ਕਾਵਿਕ ਰੂੜਆਂ ਨੂੰ ਜਨਮ ਮਿਲਦਾ ਹੈ । ਅਖ਼ੀਰ ਵਿਚ ਇਹ ਰੂੜਆਂ ਹੀ ਰੂੜ ਹੋ ਜਾਂਦੀਆਂ ਹਨ । ਇਸ ਪ੍ਰਕਾਰ ਯਥਾਰਥ ਨੂੰ ਗ੍ਰਹਿਣ ਕਰਦੇ ਅਸੀਂ ਉਕਾਈ ਮਹਿਸੂਸ ਕਰਦੇ ਹਾਂ । ਲੇਖਕ ਕਾਵਿਕ ਵਿਅੰਗ ਰਾਹੀਂ ਸਾਡੇ ਅਨੁਭਵੀ ਯਥਾਰਥ ਨੂੰ ਹੀ ਦੁਬਾਰਾ ਜਦ qਡੀਆਂ ਅੱਖਾਂ ਸਾਹਮਣੇ ਤੱਖਣ ਦਾ ਕਦਰ ਬਣਾਉਂਦਾ ਹੈ ਤਾਂ ਸਾਡੀ ਚੇਤਨਾ ਦੇ ਚਿਤਰਪਟ ਤੇ ਯਥਾਰਥ ਦੀ ਤਸਵੀਰ ਸਦੀਵੀ ਤੌਰ ਤੇ ਅੰਕਿਤ ਹੋ ਜਾਂਦੀ ਹੈ । ਇਸ ਪ੍ਰਕਾਰ ਕਾਵਿਕ ਵਿਅੰਗ ਦਾ ਹਥਿਆਰ ਸ਼ਾਇਰ ਵਰਤੋਂ ਵਿਚ 24