ਪੰਨਾ:Surjit Patar De Kav Samvedna.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੰਨੇ ਜਾਂਦੇ ਹਨ । ਪਰ ਅਸਲ ਵਿਚ ਅਲੰਕਾਰ ਕਵਿਤਾ ਦਾ ਗਹਿਣਾ ਹੋਣ ਦੀ ਥਾਂ ਉਸ ਦੇ ਸ਼ਰੀਰ ਦਾ ਹੀ ਇਕ ਭਾਗ ਹੈ । ਜਿਸ ਨੂੰ ਉਸ ਦੇ ਬਾਕੀ ਸ਼ਰੀਰ ਨਾਲੋਂ ਤੱੜ ਕੇ, ਅਲਹਿਦਾ ਕਰਕੇ ਦੇਖਣ ਨਾਲ ਨਾ ਤਾਂ ਬਾਕੀ ਸਰੀਰ ਹੀ ਪੂਰਨ ਬਚਦਾ ਹੈ ਅਤੇ ਨਾ ਹੀ ਅਲੰਕਾਰ ਦਾ ਆਪਣੇ ਆਪ ਵਿਚ ਕੋਈ ਅਰਥ ਹੁੰਦਾ ਹੈ । ਲੇਖਕ ਆਪਣੇ ਵਿਸ਼ੇ ਨੂੰ ਪ੍ਰਗਟ ਕਰਦਿਆਂ ਸਹਿਜ-ਸੁਭਾ ਹੀ ਅਲੰਕਾਰ ਵਰਤ ਜਾਂਦਾ ਹੈ । ਅਲੰਕਾਰ ਸਾਸ਼ਤਰੀਆਂ ਨੇ ਦੋ ਤਰ੍ਹਾਂ ਦੇ ਅਲੰਕਾਰ ਮੰਨੇ ਹਨ । ਸ਼ਬਦ ਅਲੰਕਾਰ ਅਤੇ ਅਰਥ ਅਲੰਕਾਰ । ਸ਼ਬਦ ਅਲੰਕਾਰ : ਰਾਹਾਂ ‘ਚ ਕੋਈ ਹੋਰ ਹੈ, ਚਾਹਾਂ 'ਚ ਕੋਈ ਹੋਰ ਬਾਹਾਂ 'ਚ ਕਿਸੇ ਹੋਰ ਦਆਂ, ਬਿਖਰੇ ਪਏ ਨੇ । ਅਰਥ ਅਲੰਕਾਰ : | ਸ਼ਾਇਰ ਨੇ ਅਰਥ ਅਲੰਕਾਰਾਂ ਵਿਚ ਢੇਰ ਸਾਰੇ ਰੂਪਕ/ਉਪਮਾ ਅਲੰਕਾਰਾਂ ਨੂੰ ਵਰਤਿਆ ਹੈ : ਇਸ ਸ਼ਾਮ ਜਹਾਜ ਵਾਂਗ ਡੁੱਬ ਰਹੇ ਹਾਂ ਫਿਰ ਸੂਰਜ ਵਾਂਗ ਉਦੇ ਹੋਵਾਂਗੇ ਭਲਕੇ ਮੈਂ ਤਾਂ ਸੜਕਾਂ ਤੇ ਵਿਛੀ ਬਿਰਖ ਦੀ ਛਾਂ ਹਾਂ ਮੈਂ ਨਹੀਂ ਮਿਟਣਾ ਸੌ ਵਾਰੀ ਲੰਘ ਮਸਲ ਕੇ --- ਕਾਲੀ ਰਾਤ ਵਰਾਨੇ ਟਿੱਲੇ, ਏਦਾਂ ਵਰਸੇ ਮੀਹ ਜਿਉਂ ਕਈ ਅਧਖੜ ਅੰਤ ਜੂਨਾਨ ਨਾਵੇ ਵਿਚ ਸ਼ਮਸ਼ਾਨ ਵਿਰੋਧ ਭਾਸ ਅਲੰਕਾਰ : ‘ਸੁਰਜੀਤ ਪਾਤਰ ਦੇ ਸ਼ੇਅਰਾਂ ਵਿਚ ਵਿਰੋਧਾਭਾਸ ਅਲੰਕਾਰ ਵੀ ਮਿਲਦਾ ਹੈ । ਵਿਰੋਧ ਭਾਸ ਅਲੰਕਾਰ ਆਮ ਕਰਕੇ ਵਿਅੰਗ ਪੈਦਾ ਕਰਨ ਲਈ ਵਰਤਿਆਂ ਜਾਂਦਾ ਹੈ : ਕੰਡਾ ਜਿੰਦਾ ਮਾਰਕੇ ਬੂਹਾ ਢੋਇਆ ਸੀ ਉਤੇ ਜੀ ਆਇਆ ਨੂੰ ਲਿਖਿਆ ਹੋਇਆ ਸੀ - - - - - - 37