ਪੰਨਾ:Surjit Patar De Kav Samvedna.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਧਿਆਏ ਪੰਜਵਾਂ ਇਕ ਗਜ਼ਲ : ਇਕ ਵਿਸ਼ਲੇਸ਼ਣ ਸੁਰਜੀਤ ਪਾਤਰ ਦੀਆਂ ਗ਼ਜ਼ਲਾਂ ਦੇ ਸੰਗ੍ਰਹਿ ਹਵਾ ਵਿਚ ਲਿਖੇ ਹਰਫ਼' ਦੀ ਇਕ ਗਜ਼ਲ ਜਿਹੜੀ ਪਹਿਲੇ ਐਡੀਸ਼ਨ ਦੀ 19 ਸਫੇ ਤੇ ਛਪੀ ਹੈ, ਦਾ ਨਿਕਟ ਅਧਿਐਨ ਕਰਨ ਲੱਗੇ ਹਾਂ । ਵੈਸੇ ਤਾਂ ਇਕ ਵਿਕਲੋਤਰੀ ਗ਼ਜ਼ਲ ਲੈ ਕੇ ਉਸ ਦੇ ਨਿਕਟ-ਅਧਿਐਨ ਨੂੰ ਬੁਰਜੂਆ ਸਮਾਜ ਦੀ ਵਿਸ਼ੇ ਕਰਨ ਦੀ ਰੁਚੀ ਨਾਲ ਜੋੜ ਕੇ ਨਿੰਦਿਆ ਜਾਂਦਾ ਹੈ । ਪਰ ਅਸੀਂ ਇਸ ਗ਼ਜ਼ਲ ਦਾ ਨਿਕਟ ਅਧਿਐਨ ਕਰਕੇ 'ਪਾਤਰ' ਦੀ ਸਮੁੱਚੀ ਗ਼ਜ਼ਲ ਸੰਗ੍ਰਹਿ ਬਾਰੇ ਮੁਲਾਂਕਣ ਕਰਨ ਦਾ ਦਾਅਵਾ ਨਹੀਂ ਕਰਦੇ । ਪਰ ਹਾਂ, ਉਸ ਦੀ ਇਸ ਗ਼ਜ਼ਲ ਦੀਆਂ ਗੰਭੀਰ ਤਹਿਆਂ ਨੂੰ ਉਜਾਗਰ ਕਰਨ ਹਿਤ ਸੰਭਵ ਯਤਨ ਕਰਾਂਗੇ । ਇਸ ਗ਼ਜ਼ਲ ਦੇ ਰੂਪਾਂਤਮਿਕ ਸੰਗਠਨ ਵਿਚ ਕੁਲ 7 ਸ਼ੇਅਰ ਹਨ । ਇਸ ਗ਼ਜ਼ਲ ਦਾ ਮਤਲਾ ਹੈ : ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ ਇਸ ਗ਼ਜ਼ਲ ਵਿਚ ਪਾਤਰ ਦੀ ਮਾਨਸਿਕਤਾ ਵਿਚ ਪੈਦਾ ਹੋਏ ਦਵੰਦ ਦਾ ਪਤਾ ਚਲਦਾ ਹੈ । 'ਪਾਤਰ' ਨੂੰ ਪਤਾ ਹੈ ਕਿ ਜੇ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਸਗੋਂ ਮੱਝਵੇਂ ਰੂਪ ਵਿਚ ਕਵੀ ਦੀ ਸਥਿਤੀ 'ਸੱਪ ਦੇ ਮੂੰਹ ਕੋਹੜ ਕਿਰਲੀ ਵਾ' ਹੈ ਕਿ ਜੇ ਉਹ “ਚੁੱਪ ਰਿਹਾ’ ਤਾਂ ਉਸ ਨੂੰ ਸ਼ਮਾਦਾਨ ਦੇ ਮੂਹਰੇ ਜੁਆਬਦੇਹ ਹੋਣਾ ਪੈਂਦਾ ਹੈ, ਕਿਉਂਕਿ ਕਵੀ ਦ ਖੁਦ ਦੀ ਜ਼ਮੀਰ ਸੰਤੁਸ਼ਟ ਨਹੀਂ ਹੁੰਦੀ । ਪਰ ਜੇ ਉਹ ਹਨੇਰੇ ਵਿਰੁੱਧ ਕੁਝ ਕਹਿੰਦਾ ਹੈ ਤਾਂ ਹਨੇਰਾ ਜਰੇਗਾ ਕਿਵੇਂ, ਇਸ ਦਾ ਹਨੇਰਾ ਵਿਰੋਧ