ਪੰਨਾ:ਕੁਰਾਨ ਮਜੀਦ (1932).pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੬

ਸੂਰਤ ਮਾਯਦਹ

੧੦੭



ਰਹਿਣੇ ਵਾਲੇ ਹੋਵੋ ਨਾ ਮਸਤੀ ਨਿਕਾਲਨੇ ਵਾਲੇ ਔਰ ਨਾ ਚੋਰੀ ਛਪੀ ਯਾਰਾਨਾ ਲਗਾਨੇ ਵਾਲੇ ਔਰ ਜੋ ਇਹਨਾਂ ਈਮਾਨ ਦੀਆਂ (ਬਾਤਾਂ) ਨੂੰ ਮੰਨੇ ਤਾਂ ਓਸ ਦਾ ਕੀਤਾ (ਕਤਰਿਆ ਸਭ) ਅਕਾਰਥ ਅਰ ਅੰਤ (ਭੀ) ਓਹ ਘਣੇ ਵਾਲਿਆਂ ਵਿਚ ਹੀ ਹੋਵੇਗ ॥੬॥ ਰੁਕੂਹ ੧॥

ਮੁਸਲਮਾਨੋ! ਜਦੋਂ ਨਮਾਜ਼ ਦੇ ਵਾਸਤੇ ਤਿਆਰ ਹੋ ਤਾਂ ਆਪਣੇ ਮੂੰਹ ਧੋ ਲੀਤਾ ਕਰੋ ਅਰ ਅਰਕਾਂ ਤਕ ਆਪਣੇ ਹਥ ਅਰ ਆਪਣੇ ਸਿਰ ਦਾ ਮਸਾ ਕਰ ਲੀਤਾ ਕਰੇ ਅਰ ਗਿਟਿਆਂ ਤਕ ਆਪਣੇ ਪੈਰ ਭੀ (ਧੋ ਲੀਤਾ ਕਰੋ)ਅਰ ਯਦੀਚ ਤੁਹਾਨੂੰ ਇਸ਼ਨਾਨ ਦੀ ਅਵਸ਼ਕਤਾ ਹੋਵੇ ਤਾਂ (ਇਸ਼ਨਾਨ ਕਰਕੇ) ਭਲੀ ਪ੍ਰਕਾਰ ਸ਼ੁਧ ਪਵਿੱਤ੍ਰ ਹੋ ਜਾਓ ਅਰ ਯਦੀਚ ਤੁਸੀਂ ਬੀਮਾਰ ਹੋਵੋਂ ਅਥਵਾ ਮਾਰਗੀ ਹੋਵੇ ਜਾਂ ਤੁਹਾਡੇ ਵਿਚੋਂ ਕੋਈ ਜੰਗਲ (ਪਾਖਾਨੇ) ਹੋਕੇ ਆਇਆ ਹੋਵੇ ਅਥਵਾ ਤੁਸਾਂ ਇਸਤ੍ਰੀ ਸਪਰਸ਼ ਕੀਤਾ ਹੋਵੇ ਔਰ ਤੁਹਾਨੂੰ ਜਲ ਨਾ ਮਿਲੇ ਤਾਂ ਸੁਥਰੀ ਮਿਟੀ ਲੈਕੇ ਓਸ ਦੇ ਸਾਥ ਤਯਮਮ ਅਰਥਾਤ ਆਪਣੇ ਮੂੰਹ ਅਰ ਹੱਥਾਂ ਦੇ ਮਸਾ ਕਰ ਲਵੋ (ਅਰ) ਅੱਲਾ ਤੁਹਾਡੇ ਪਰ ਕਿਸੀ ਪ੍ਰਕਾਰ ਦੀ ਤੰਗੀ ਕਰਨੀ ਨਹੀਂ ਚਾਹੁੰਦਾ ਕਿੰਤੂ ਤਹਨੂੰ ਸੁਧ ਪਵਿੱਤਰ ਰਖਣਾ ਚਾਹੁੰਦਾ ਹੈ ਅਰ (ਹੋਰ) ਇਹ (ਚਾਹੁੰਦਾ ਹੈ) ਕਿ ਤੁਹਾਡੇ ਪਰ ਆਪਣਾ ਉਪਕਾਰ ਪੂਰਣ ਕਰੇ ਤਾਂ ਕਿ ਤੁਸੀਂ (ਓਸ ਦਾ) ਧੰਨਵਦ ਕਰੋ ॥੭॥ ਅਰ ਅੱਲਾ ਨੇ ਜੋ ਤੁਹਾਡੇ ਪਰ ਉਪਕਾਰ ਕੀਤੇ ਹਨ ਉਨਹਾਂ ਨੂੰ ਯਾਦ ਕਰੋ ਅਰ ਓਸ ਦੇ ਪਰਤਿੱਗਯਾ ਨੂੰ (ਭੀ ਯਾਦ ਕਰੋ) ਜਿਸ (ਦੇ ਪੂਰਾ ਕਰਨ) ਦੀ ਪਰਤਿੱਗਿਯਾ ਓਸ ਨੇ ਤੁਹਾਤੇ ਪਾਸੋਂ ਪੱਕੀ (ਪੁਖਤੀ)ਲੈ ਲੀਤੀ ਹੈ ਕਿ ਜਦੋਂ ਤੁਸਾਂ ਨੇ ਕਹਿਆ ਕਿ (ਪਰਵਰਦਿਗਾਰ) ਅਸਾਂ (ਤੇਰਾ ਹੁਕਮ) ਸੁਣਿਆਂ ਅਰ ਕਬੂਲ ਕੀਤਾ ਅਰ ਖੁਦਾ ਥੀਂ ਡਰਦੇ ਰਹੋ ਕਾਹੇ ਤੇ ਅੱਲਾ ਰਿਦੇ ਦੀਆਂ ਬਾਤਾਂ ਜਾਣਦਾ ਹੈ ॥੮॥ ਮੁਸਲਮਾਨੋ ਖੁਦਾ ਦੇ ਵਾਸਤੇ ਨੀਤੀ ਨਾਲ ਗਵਾਹੀ ਦੇਣ ਨੂੰ ਉਦਿਤ ਰਹੋ ਅਰ ਲੋਗਾਂ ਦੀ ਦ੍ਵੇਖ ਤੁਹਾਨੂੰ ਏਸ ਜੁਰਮ ਦੇ (ਕਰਨ) ਦਾ ਕਾਰਨ ਨਾ ਹੋਵੇ ਕਿ ਨੀਤੀ ਨੂੰ ਨਾ ਵਰਤੋ (ਅਥਵਾ ਇਨਸਾਫ ਨਾ ਕੀਤਾ ਕਰੋ) ਕਿਉਂਕਿ ਇਨਸਾਫ ਪਰਹੇਜ਼ਗਾਰੀ ਵਾਸਤੇ ਅਧਿਕ ਸਮੀਪ ਹੈਅਰ ਅੱਲਾ ਦੇ ਪਾਸੋਂ ਡਰਦੇ ਰਹੇ ਕਾਹੇ ਤੇ ਜੇ ਕੁਛ ਤੁਸੀਂ ਕਰ ਰਹੇ ਹੋ ਅੱਲਾ ਓਸ ਥੀਂ ਗਿਆਤ ਹੈ ॥੯॥ ਜੋ ਲੋਗ ਈਮਾਨ ਲੈ ਆਏ ਅਰ (ਸਾਥ ਹੀ)ਓਹਨਾਂ ਨੇਸ਼ੁਭ ਕਰਮ (ਭੀ)) ਕੀਤੇ ਅੱਲਾ ਦੀ ਉਨਹਾਂ ਨਾਲ ਪਰਤੱਗਯਾ ਹੈ ਕਿ(ਅੰਤ ਨੂੰ) ਉਨਹਾਂ ਵਾਸਤੇ ਬਖਸ਼ਸ਼ ਅਰ ਬੜਾ ਸਵਾਬ (ਫਲ) ਹੈ ॥੧੦॥ ਅਰ ਜਿਨਹਾਂ ਲੋਗਾਂ ਨੇ (ਸਚੇ ਦੀਨ ਦੇ ਕਬੂਲ ਕਰਨ ਥੀਂ) ਨਨਾਕਾਰ ਕੀਤਾ ਅਰ ਸਾਡੀਆਂ ਆਇਤਾਂ ਨੂੰ ਝੂਠਿਆਰਿਆ ਉਹ ਨਾਰਕੀ ਹਨ ॥੧੧॥ ਮੂਸਲਮਾਨੋ ! ਅੱਲਾ ਨੇ