ਪੰਨਾ:ਕੁਰਾਨ ਮਜੀਦ (1932).pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੮

ਪਾਰਾ ੬

ਸੂਰਤ ਮਾਯਦਹ ੫



ਜੋ ਤੁਹਾਡੇ ਪਰ ਉਪਕਾਰ ਕੀਤੇ ਹਨ (ਓਹਨਾਂ ਨੂੰ) ਯਾਦ ਕਰੋ ਕਿ ਜਦੋਂ ਕੁਛ ਲੋਗਾਂ ਨੇ ਤੁਹਾਡੇ ਪਰ ਹਥ ਵਲਛਾ ਕਰਨ ਦਾ ਪਰਯਤਨ ਕੀਤਾ ਤਾਂ ਖੁਦਾ ਨੇ ਤਹਾਡੇ ਵਲੋਂ ਉਨਹਾਂ ਦੇ ਹਥਾਂ ਨੂੰ ਰੋਕ ਦਿਤਾ ਅਰ ਅੱਲਾ ਪਾਸੋਂ ਡਰਦੇ ਰਹੋ ਅਰ ਮੁਸਲਮਾਨਾਂ ਨੂੰ ਚਾਹੀਏ ਕਿ ਅੱਲਾ ਹੀ ਪਰ ਭਰੋਸਾ ਰਖਣ॥ ੧੨॥ ਰੁਕੂਹ ੨॥

ਅਰ ਅੱਲਾ (ਪ੍ਰਿਥਮ ਭੀ) ਬਨੀ ਇਸਰਾਈਲ ਪਾਸੇ ਪਰਤਿਗਿਆ ਲੈ ਚੁਕਾ ਹੈ ਅਰ ਅਸਾਂ (ਅਰਥਾਤ ਅੱਲਾ ਨੇ) ਉਨਹਾਂ ਵਿਚ ਦੈ ਹੀ ਬਾਰਾਂ ਸਰਦਾਰ (ਉਨਹਾਂ ਪਰ) ਪ੍ਰਤਿਸ਼ਟਤ ਕੀਤੇ ਅਰ ਅੱਲਾ ਨੇ ਕਹਿਆ ਕਿ ਅਸੀਂ ਤੁਹਾਡੇ ਸੰਗੀ ਸਾਥੀ ਹਾਂ ਯਦੀਚ ਤੁਸੀਂ ਨਮਾਜ਼ ਪੜਦੇ ਅਰ ਜ਼ਕਾਤ ਦੇਂਦੇ ਅਰ ਸਾਡਿਆਂ ਪੈਯੰਬਰਾਂ ਪਰ ਈਮਾਨ ਲੈ ਆਉਂਦੇ ਅਰ ਉਨਹਾਂ ਦੀ ਮਦਦ ਕਰਦੇ ਅਰ ਖੁਸ਼ ੨ (ਖੁਲੇ) ਦਿਲ ਨਾਲ ਖੁਦਾ ਨੂੰ ਰਿਣ ਦੇਂਦੇ ਰਹੋਂਗੇ ਤਾਂ ਅਸੀਂ ਅਵਸ਼ ਤੁਹਾਡੇ ਗੁਨਾਹ ਤੁਹਾਡੇ ਉਤੋ ਦੂਰ ਕਰ ਦੇਵਾਂਗੇ ਅਰ ਤਹਨੂੰ ਅਵਸ਼ (ਸਵਰਗ ਦੇ) ਐਸਿਆਂ ਬਾਗਾਂ ਵਿਚ (ਲੈ ਜਾਕੇ) ਪਰਵੇਸ਼ ਕਰਾਵਾਂ ਗੇ ਜਿਨਹਾਂ ਦੇ ਹੇਠਾਂ ਨਦੀਆਂ (ਪੜੀਆਂ) ਵਗਦੀਆਂ ਹੋਣਗੀਆਂ ਏਸ ਥੀਂ ਪਿਛੋਂ ਜੇ ਤੁਹਾਡੇ ਵਿਚੋਂ ਇਨਕਾਰ ਕਰੇਗਾ ਤਾਂ ਸਚ ਮੁਚ ਓਹ ਸਰਲ ਮਾਰਗ ਥੀਂ ਥਿੜਕ ਗਿਆ॥ ੧੩॥ ਬਸ ਉਨਹਾਂ ਹੀ ਲੋਗਾਂ ਨੂੰ ਆਪਣੀ ਪਰਤਿੱਗਯਾ ਤੋੜਨ ਦੇ ਕਾਰਨ ਅਸਾਂ ਉਨਹਾਂ ਨੂੰ ਫਿਟਕਾਰ ਦਿਤਾ ਅਰ ਉਨਹਾਂ ਦੇ ਦਿਲਾਂ ਨੂੰ ਕਠੋਰ ਕਰ ਦਿਤਾ ਕਿ (ਓਹ) ਸ਼ਬਦਾਂ (ਲਫਜ਼ਾਂ) ਨੂੰ ਉਨਹਾਂ ਦੋ ਅਸਥਾਨੋ ਉਲਟੇ ਕਰਦੇ ਹਨ ਅਰ ਉਨਹਾਂ ਨੂੰ ਜੋ ਉਪਦੇਸ਼ ਦਿਤਾ ਗਿਆ ਸੀ ਓਸ ਵਿਚੋਂ ਇਕ ( ਬੜਾ) ਹਿਸਾ ਵਿਸਾਰ ਬੈਠੇ ਅਰ ਓਹਨਾਂ ਵਿਚੋਂ ਥੋੜਿਆਂ ਆਦਮੀਆਂ ਤੋਂ ਸਿਵਾਂ ਸਾਰਿਆਂ ਦੀ (ਕਿਸੇ ਨਾਂ ਕਿਸੇ) ਚੋਰੀ ਦੀ ਖਬਰ ਤੁਹਾਨੂੰ ਹੁੰਦੀ ਰਹਿੰਦੀ ਹੈ ਤਾਂ ਏਹਨਾਂ ਲੋਗਾਂ ਦੇ ਕਸੂਰ ਮਾਫ ਕਰੋ ਅਰ ( ਏਹਨਾਂ ਥੀਂ) ਦਰ ਗੁਜਰ ਕਰੋ ਕਾਹੇ ਤੇ ਅਲਾ ਉਪਕਾਰੀਆਂ ਦਾ ਮਿੱਤਰ ਹੈ॥ ੧੪॥ ਅਰ ਜੋ ਲੋਗ ਆਪਣੇ ਆਪਨੂੰ ਨਸਾਰਾ ਮੰਨਦੇ ਹਨ ( ਏਸੇ ਤਰਹਾਂ) ਅਸਾਂ ਓਹਨਾਂ ਪਾਸੋਂ (ਭੀ) ਪ੍ਰਤਗਿਯਾ ਲੀਤੀ ਸੀ ਤਾਂ ਜੋ ਕੁਛ ਓਹਨਾਂ ਨੂੰ ਉਪਦੇਸ਼ ਦਿਤਾ ਗਿਆ ਸੀ ( ਓਹ ਭੀ) ਓਸ ਵਿਚੋਂ (ਇਕ) ਹਿਸਾ ਭੁਲ ਬੈਠੇ ਤਾਂ ( ਓਸਦੇ ਦੋਸ਼ ਵਿਚ) ਅਸਾਂ ਓਹਨਾਂ ਵਿਚ ਦਵੈਤ ਅਰ ਕ੍ਰੋਧ ( ਦੀ ਅਗਨੀ ਨੂੰ) ਅੰਤ ਦੇ ਦਿਨਾਂ ਤਕ ਦਗਾ ਦਿਤਾ ਅਰ ਅੰਤ ਨੂੰ ਖੁਦਾ ਉਨਹਾਂ ਨੂੰ ਦਸ ਦੇਵੇਗਾ ਕਿ ਕੀ ਕਰਦੇ ਰਹੇ॥ ੧੫॥ ਹੈ ਕਿਤਾਬ ਵਾਲਿਓ ਤੁਹਾਡੇ ਪਾਸ ਸਾਡਾ ਰਸੂਲ ( ਮੁਹੰਮਦ) ਆ ਚੁਕਾ ਹੈ ਅਰ ਰਬੀ ਪੁਸਤਕ ਵਿਚੋਂ ਜੇ ਕੁਛ ਤਸੀਂ ਛਿਪਾਂਦੇ ਰਹੇ ਹੋ ਓਹ ਓਸ ਵਿਚੋਂ ਬਹੁਤ ਕੁਛ ਤੁਹਾਡੇ ਪਾਸ