ਪੰਨਾ:ਕੁਰਾਨ ਮਜੀਦ (1932).pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੨

ਪਾਰਾ ੬

ਸੂਰਤ ਮਾਯਦਹ ੫



ਦੁਖ (ਤਿਅਰ) ਹੈ ॥੩੩॥ ਪਰੰਚ ਜੇ ਲੋਗ ਇਸ ਥੀ ਪਹਿਲਾਂ ਕਿ ਤੁਸੀਂ ਓਹਨਾਂ ਪਰ ਅਧਿਕਾਰ ਪਾਓ ਤੋਬਾ ਕਰ ਲੈਣ ਤਾਂ ਜਾਣਦੇ ਰਹੋ ਕਿ ਅੱਲਾ (ਲੋਗਾਂ ਦੇ ਕਸੂਰ) ਮਾਫ ਕਰਨੇ ਵਾਲਾ ਕ੍ਰਿਪਾਲੂ ਹੈ ॥੩੪॥ ਰੁਕੁਹ ॥੫॥

ਮੁਸਲਮਾਨੋ! ਅੱਲਾ ਪਾਸੋਂ ਡਰਦੇ ਰਹੋ ਅਰ (ਹੋਰ) ਓਸ ਦੇ ਪਾਸ (ਪਹੁੰਚਣ) ਦੇ ਕਾਰਣ ਦੀ ਤਲਾਸ਼ ਕਰਦੇ ਰਹੋ ਅਰ ਓਸ ਦੇ ਰਾਹ ਵਿਚ ਯੁਧ ਕਰੇ ਤਾਂ ਕਿ ਤੁਸੀਂ ਸਫਲਤਾ ਪਾਓ ॥੩੫॥ ਜਿਨਹਾਂ ਲੋਗਾਂ ਨੇ ਕੁਫਰ (ਅਖਤਿਆਰ) ਕੀਤਾ ਯਦੀ ਉਨਹਾਂ ਦੇ ਪਾਸੇ ਉਹ ਸਾਰਾ (ਮਾਲ ਅਸਬਾਬ ਭੀ) ਹੋਵੇ ਜੇ ਧਰਤੀ ਪਰ ਹੈ ਅਰ ਉਤਨਾ ਹੀ ਓਸ ਦੇ ਸਾਥ ਹੋਰ ਭੀ ਤਾਂ ਤੇ ਪ੍ਰਲੈ ਦੇ ਦਿਨ ਵਾਲੇ ਦੁਖ ਦੇ ਬਦਲੇ ਵਿਚ ਉਸ ਨੂੰ ਦੇ ਦੇਣ (ਤਾਂਭੀ ਇਹ ਬਦਲ) ਉਨਹਾਂ ਪਾਸੋਂ ਸਵੀਕਾਰ ਨਹੀਂ ਕੀਤਾ ਜਾਵੇਗਾ ਅਰ ਉਨਹਾਂ ਵਾਸਤੇ ਭਿਆਣਕ ਦੁਖ ਤਿਆਰ ਖੜਾ ਹੈ ॥੩੬॥ ਅਭਿਲਾਖਾ ਕਰਨਗੇ ਕਿ (ਨਰਕ)ਅਗਨੀ ਵਿਚੋਂ ਭਜ ਕੇ ਨਿਕਸ ਜਾਈਏ ਪਰੰਚ ਵੈ ਓਥੋਂ ਨਿਕਸ ਨਹੀਂ ਸਕਣਗੇ ਅਰ ਉਨਹਾਂ ਵਾਸਤੇ ਦੁਖ ਹੈ ਜੇ(ਉਨਹਾਂ ਦੀ ਜਾਨ ਦਾ) ਲਾਰੜੁ (ਹੋ ਜਾਵੇਗਾ) ॥੩੭॥ ਆਦਮੀ ਚੋਰੀ ਕਰੇ ਅਥਵਾ ਇਸਤ੍ਰੀ ਚੋਰੀ ਕਰੇ ਤਾਂ ਉਨਹਾਂ ਦੀ (ਏਸ) ਕਰਤੂਤ ਦੇ ਬਦਲੇ ਵਿਚ ਦੋਨੋਂ ਦੇ ਹਥ ਵਢ ਸਿਟੋ (ਏਹ) ਸਜਾ (ਉਨਹਾਂ ਦੇ ਹੱਕ ਵਿਚ) ਖੁਦਾ ਦੀ ਤਰਫੋ (ਇਸਥਿਤ) ਹੈ ਅਰ ਅੱਲਾ ਜ਼ਬਰਦਸਤ ਅਰ ਯੁਕਤੀਮਾਨ ਹੈ ॥੩੮॥ ਤਾਂ ਜੋ ਆਪਣੇ ਕਸੂਰ ਪਿਛੋਂ ਤੋਬਾ ਕਰ ਲਵੇ ਅਰ (ਆਪਣੀ ਆਦਤ) ਸੁਧਾਰ ਲਵੇ ਤਾਂ ਅੱਲਾ ਉਸ ਦੀ ਤੋਬਾ ਕਬੂਲ ਕਚ ਲੈਂਦਾ ਹੈ ਕਾਹੇ ਤੇ ਅੱਲਾ (ਆਦਮੀਆਂ ਦੇ ਗੁਨਾਹ) ਬਖਸ਼ਣੇ ਵਾਲਾ ਮੇਹਰਬਾਨ ਹੈ ॥੩੯॥ ਕੀ ਤੈਨੂੰ ਖਬਰ ਨਹੀਂ ਕਿ ਧਰਤੀ ਤਥਾ ਆਗਾਸ ਵਿਚ ਅੱਲਾ ਹੀ ਦੀ ਸ਼ਾਸਨਾ ਹੈ ਜਿਸ ਨੂੰ ਚਾਹੇ ਕਸ਼ਟ ਦੇਵੇ ਜਿਸ ਨੂੰ ਚਾਹੇ ਮਾਫ ਕਰ ਦੇਵੇ ਅਰ ਅੱਲ ਸੰਪੂਰਣ ਵਸਤਾਂ ਪਰ ਕਾਦਰ ਹੈ ॥੪੦॥ ਹੈ ਪੈਯੰਬਰ ਜੋ ਲੋਗ ਕੁਫਰ ਪਰ ਢੈਂਦੇ ਹਨ ਅਰ ਮੂੰਹੋਂ ਕਹਿੰਦੇ ਹਨ ਕਿ ਅਸੀਂ ਈਮਾਨ ਲੈ ਆਏ (ਅਰਥਾਤ ਦੰਬੀ)ਅਰ ਓਹਨਾਂ ਦੇ ਦਿਲ ਦੀਨ ਇਸਲਾਮ ਨੂੰ ਨਹੀਂ ਮੰਨਦੇ (ਉਨਹਾਂ ਕਰਕੇ) ਤੁਸੀਂ ਖਿਨਚਿਤ ਨਾ ਹੋਵੋ ਅਰ ਓਹਨਾਂ ਵਿਚੋਂ ਜੇ ਯਹੂਦੀ ਹਨ ਝਠ ਮੂਠ ਗਲਾਂ ਦੀਆਂ ਕਨਸੋਆਂ ਲੈਂਦੇ ਫਿਰਦੇ ਹਨ ਅਰ ਕਨਸੋਆਂ (ਭੀ) ਲੈਂਦੇ ਫਿਰਦੇ ਹਨ ਤਾੰ (ਹੋਰਨਾਂ (੨) ਲੋਗਾਂ ਦੇ ਵਾਸਤੇ ਜੋ (ਅਦਯੋਪਿ) ਤੁਹਾਡੇ ਪਾਸ( ਤਕ) ਭੀ ਨਹੀਂ ਆਏ ਇਲਫ਼ਾਜ਼ (ਸ਼ਬਦਾਂ) ਨੁੰ ਉਹਨਾਂ ਦੇ ਟਿਕਾਣੇ ਤੋਂ ਬੇ ਟਿਕਾਣੇ ਕਰਦੇ ਹਨ (ਅਰ ਲੋਗਾਂ ਨੂੰ)