ਪੰਨਾ:ਕੁਰਾਨ ਮਜੀਦ (1932).pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੬

ਸੂਰਤ ਮਾਯਦਹ ੫

੧੧੩



ਕਹਿੰਦੇ ਹਨ ਕਿ ਯਦੀ (ਮੁਹੰਮਦ ਦੀ ਤਰਫੋਂ) ਤੁਹਾਨੂੰ ਏਹੋ (ਹੁਕਮ) ਦਿਤਾ ਜਾਵੇ ਤਾਂ ਉਸ ਨੂੰ (ਮਨਜੂਰ ਕਰ) ਲੈਣਾ ਅਰ ਯਦੀ ਤੁਹਾਨੂੰ ਏਹ ਹੁਕਮ ਨਾ ਦਿਤਾ ਜਾਵੇ ਤਾਂ ਮੰਨਨ ਥੀਂ ਬਚਨਾਂ ਅੱਲਾ ਜਿਸ ਨੂੰ (ਕੁਮਾਰਗੀ) ਦੀ ਵਿਪਤਾ ਵਿਚ ਰੱਖਣਾ ਚਾਹੇ ਤਾਂ ਓਸ ਦੇ ਵਾਸਤੇ ਖੁਦਾ ਪਰ ਤੁਹਾਡਾ ਕੋਈ ਭੀ ਜੋਰ ਨਹੀਂ ਚਲ ਸਕਦਾ ਏਹ ਉਹ ਲੋਗ ਹਨ ਕਿ ਖੁਦਾ ਭੀ ਜਿਨਹਾਂ ਦੇ ਦਿਲਾਂ ਨੂੰ ਪਵਿਤ੍ਰ ਕਰਨਾ ਨਹੀਂ ਚਾਹੁੰਦਾ ਏਹਨਾਂ ਲੋਗਾਂ ਦੀ ਦੁਨੀਆਂ ਵਿਚ (ਭੀ) ਬੇਇਜ਼ਤੀ ਹੈ ਅਰ ਅੰਤ ਨੂੰ (ਭੀ) ਏਹਨਾਂ ਵਾਸਤੇ ਭਿਆਨਕ ਦੁਖ ਹੈ ॥੪੧॥ (ਏਹ ਲੋਗ) ਝੂਠੀਆਂ ਮੂਠੀਆਂ ਬਾਤਾਂ ਦੀਆਂ ਕਨਸੋਆਂ ਲੈਂਦੇ ਫਿਰਦੇ ਹਨ (ਅਰ) ਹਰਾਮ ਦਾ ਮਾਲ ਚਟਮ ਕਰੀ ਚਲੇ ਜਾਂਦੇ ਹਨ (ਹੇ ਪੈਯੰਬਰ) ਯਦੀ ਏਹ ਤੁਹਾਡੇ ਪਾਸ ਆਉਣ ਤਾਂ ਤਹਾਨੂੰ (ਅਖਤਿਆਰ ਹੈ ਕਿ) ਏਹਨਾਂ ਵਿਚ ਫੈਸਲਾ ਕਰੇ ਅਥਵਾ ਏਹਨਾਂ ਥੀਂ ਕੰਨੀ ਕਤਰੀ ਰੱਖੋ ਅਰ ਯਦੀ ਤੁਸੀ ਏਹਨਾਂ ਥੀਂ ਕੰਨੀ ਕਤਰੀ ਰੱਖੋਗੇ ਤਾਂ ਏਹ ਤੁਹਾਨੂੰ ਕਿਸੇ ਤਰਹਾਂ ਦਾ ਭੀ ਨੁਕਸਾਨ ਨਹੀਂ ਪਹੁੰਚਾ ਸਕਣਗੇ ਅਰ ਯਦੀ ਫੈਸਲਾ ਕਰੋ ਤਾਂ ਏਹਨਾਂ ਵਿਚ ਇਨਸਾਫ ਦੇ ਨਾਲ ਫੈਸਲਾ ਕਰੀਓ ਕਾਹੇ ਤੇ ਅੱਲਾ ਨਿਆਇਕਾਰੀਆਂ ਨੰ ਮਿਤੱਰ ਰਖਦਾ ਹੈ ॥੪੨॥ ਅਰ (ਏਹ ਲੋਗ) ਤੁਹਾਤੇ ਪਾਸ ਝਗੜਿਆਂ ਨੂੰ ਫੈਸਲਿਆਂ ਵਾਸਤੇ ਕਿਉਂ ਲੈ ਆਉਂਦੇ ਹਨ ਜਦੋਂ ਕਿ ਇਨਹਾਂ ਦੇ ਦੇ ਪਾਸ ਖੁਦ ਤੋਰਾਤ ਹੈ? (ਅਰ) ਓਸ ਵਿਚ ਖੁਦਾ ਦਾ ਹੁਕਮ ਭੀ (ਮੌਜੂਦ) ਹੈ ਫੇਰ ਏਸ ਦੇ ਪਿੱਛੋਂ ਮਨਮੁਖਤਾਈ ਕਰਦੇ ਹਨ ਅਰ ਏਹਨਾੰ ਨੂੰ ਈਮਾਨ ਹੀ ਨਹੀਂ ॥੪੩॥ ਰੁਕੂਹ ੬॥

(ਨਿਰਸੰਦੇਹ) ਅਸਾਂ ਨੇ (ਹੀ) ਤੌਰਾਤ ਉਤਾਰੀ ਜਿਸ ਵਿਚ ਸਿਖਿਆ ਅਰ ਨੂਰ ਹੈ (ਖੁਦਾ ਦੇ) ਆਗਯਾਕਾਰੀ ਨਬੀ ਓਸ ਦੇ ਅਨੁਸਾਰ ਯਹੂਦੀਆਂ ਨੂੰ ਹੁਕਮ ਦੇਂਦੇ ਚਲੇ ਆਏ ਹਨ ਅਰ (ਉਸੇ ਵਾਂਗੂ) ਈਸ਼ਵਰ ਪੁਜਾਰੀ ਅਰ ਵਿਦਵਾਨ (ਭੀ ਆਗਿਆ ਦੇਂਦੇ ਆਏ ਹਨ) ਕਾਹੇ ਤੇ( ਓਹ) ਅੱਲਾਾ ਦੀ ਕਿਤਾਬ ਦੇ ਰਾਖੇ ਨੀਅਤ ਕੀਤੇ ਗਏ ਸਨ ਅਰ ਓਸ ਉੱਤੇ ਸਾਖੀ ਭੀ ਠਹਿਰਾਏ ਗਏ ਸਨ ਤਾਂ (ਹੇ ਪਰਚਲਿਤ ਸਮੇਂ ਦੇ ਯਹੂਦੀਓ) ਲੋਗਾਂ ਪਾਸੋਂ ਨਾ ਡਰੋ ਅਰ ਸਾਡਾ ਹੀ ਡਰ ਮੰਨੋਂ ਅਰ ਸਾਡੀਆਂ ਆਇਤਾਂ ਦੇ ਪ੍ਰਤਿ ਬਦਲ ਵਿਚ (ਸੰਸਾਰਿਕ) ਤੁਛ ਲਾਭ ਨਾ ਲਵੋਂ ਅਰ ਜੋ ਖੁਦਾ ਦੀ ਉਤਾਰੀ ਹੋਈ (ਪੁਸਤਕ) ਦੇ ਅਨੁਸਾਰ ਆਗਿਆ ਨ ਦੇਵੇ ਤਾਂ ਏਹੋ ਹੀ (ਲੋਗ) ਕਾਫਰ ਹਨ ॥੪੪॥ ਅਰ.ਅਸਾਂ ਨੇ ਤੌਰਾਤ ਵਿਚ ਯਹੂਦੀਆਂ ਨੂੰ ਲਿਖਿਆ ਹੋਇਆ ਹਕਮ ਦਿਤ ਸੀ ਕਿ ਜਾਨ ਦੇ ਬਦਲੇ ਜਾਨ ਅਰ ਅੱਖ ਦੇ ਬਦਲੇ ਅੱਖ,ਅਰ ਨੱਕ ਦੇ ਬਦਲੇ ਨੱਕ, ਅਰ ਕੰਨ ਦੇ ਬਦਲੇ ਕੰਨ, ਅਰ ਦੰਦ ਦੇ ਬਦਲੇ