ਪੰਨਾ:ਕੁਰਾਨ ਮਜੀਦ (1932).pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੪

ਸੂਰਤ ਮਾਯਦਹ ੫

ਪਾਰਾ ੬



ਦੰਦ,ਅਰ ਘਾਓ ਦਾ ਬਦਲਾ (ਵੈਸਾ ਹੀ ਘਾਓ) ਫੇਰ ਜੋ (ਮਜ਼ਲੂਮ) ਬਦਲਾ ਮਾਫ ਕਰ ਦੇਵੇ ਤਾਂ ਓਹ ਉਸ ਦਾ ਪ੍ਰਾਸ਼ਚਿਤ (ਕੁਫਾਰਾ) ਹੋਵੇਗਾਂ ਅਰ ਜੋ ਖੁਦ ਦੀ ਉਤਾਰੀ ਹੋਈ (ਕਿਤਾਬ) ਦੇ ਅਨੁਸਾਰ ਆਗਿਆ ਨਾ ਦੇਵੇ ਤਾਂ ਵਹੀ ਲੋਗ ਪਾਪੀ ਹਨ ॥੪੫॥ ਅਰ ਪਿੱਛੋ ਦੀ ਏਹਨਾਂ ਹੀ (ਪੇਯੰਬਰਾਂ) ਦੇ ਪਿੱਛੇ ਪਿੱਛੇ ਅਸਾਂ ਨੇ ਮਰੀਯਮ ਦੇ ਪੁੱਤਰ ਈਸੇ ਨੂੰ ਤੋਰਿਆ ਕਿ ਓਹ ਤੌਰਾਤ ਦੀ ਜੋ ਓਸ ਦੇ (ਸਮੇਂ ਵਿਚ) ਪਹਿਲਾਂ ਤੋਂ ਹੀ ਮੌਜੂਦ ਸੀ ਤਸਦੀਕ ਕਰਦੇ ਸਨ ਅਰ ਉਸਨੂੰ ਅਸਾਂ ਨੇ ਅੰਜੀਲ (ਭੀ) ਦਿਤੀ ਜਿਸ ਵਿਚ ਸੂਝ ਅਰ ਨੂਰ (ਮੌਜੂਦ) ਸੀ ਅਰ ਤੌਰਾਤ ਜੇ ਏਸ ਦੇ (ਉਤਰਨ ਦੇ ਸਮੇ ਥੀਂ) ਪੈਹਿਲਾਂ (ਮੌਜੂਦ) ਸੀ (ਓਸ ਦੀ) ਤਸਦੀਕ ਵੀ ਕਰਦੀ ਹੈ ਅਰ (ਆਪ ਭੀ) ਪਰਹੇਜ਼ਗਰਾਂ ਵਾਸਤੇ ਹਦਾਇਤ ਅਰ ਉਪਦੇਸ਼ ਹੈ ॥੪੬॥ ਅਰ ਅੰਜੀਲ ਵਲਿਆ ਨੂੰ ਚਾਹੀਦਾ (ਸੀ) ਕਿ ਜੋ (ਹੁਕਮ) ਖੁਦਾ ਨੇ ਓਸ ਵਿਚ ਉਤਾਰੇ ਹਨ ਓਹਨਾਂ ਦੇ ਅਨੁਸਾਰ ਹੁਕਮ ਦਿਤਾ ਕਰਨ ਅਰ ਜੋ(ਖੁਦਾ ਦੇ) ਉਤਾਰੇ ਹੋਏ (ਹੁਕਮਾਂ) ਅਨੁਸਾਰ ਹੁਕਮ ਨਾ ਦੇਵੇ ਤਾਂ ਏਹੋ ਲੋਗ ਨਾ ਫਰਮਾਨ ਹਨ ॥੪੭॥ ਅਰ (ਹੇ ਪੈਯੰਬਰ) ਅਸਾਂ ਨੇ ਤੁਹਾਡੀ ਤਰਫ (ਭੀ) ਸੱਚੀ ਪੁਸਤਕ ਉਤਾਰੀ ਕਿ ਜੋ ਕਿਤਾਬਾਂ ਏਸ ਦੇ (ਉਤਰਨ ਦੇ ਵੇਲੇ ਤੋਂ) ਪਹਿਲਾਂ ਭੀ ਹਨ ਉਨਹਾਂ ਦੀ ਤਸਦੀਕ ਕਰਦੀ ਹੈ ਅਰ ਉਨਹਾਂ ਦੀ ਰਖਸ਼ਕ (ਭੀ) ਹੈ ਤਾਂ ਜੋ ਕੁਛ ਖੁਦਾ ਨੇ (ਤੁਹਾਡੇ ਤੇ) ਉਤਾਰਿਆ ਹੈ ਤੁਸੀਂ (ਭੀ) ਓਸੇ ਦੇ ਅਨੁਸਾਰ ਏਹਨਾਂ ਲੋਗਾਂ ਵਿਚ ਹੁਕਮ ਦਿਓ ਅਰ ਜੋ ਹੱਕ ਬਾਤ ਤੁਹਾਨੂੰ (ਖੁਦਾ ਦੀ ਤਰਫੋਂ) ਪਹੁੰਚੀ ਹੈ ਉਸਨੂੰ ਛੱਡਕੇ ਏਨਹਾਂ ਦੀਆਂ ਕਲਪਨਾ ਦੇ ਪਿਛੇ ਨਾ ਲੱਗੋ ਅਸਾਂ ਨੇ (ਸਮੇ ਸਸੇ ਸਿਰ) ਤੁਹਾਡੇ ਵਿਚੋਂ ਹਰ ਇਕ (ਟੋਲੇ) ਦੇ ਵਾਸਤੇ ਇਕ ਸ਼ਰੀਯਤ ਨੀਯਤ ਕੀਤੀ ਅਰ ਤਰੀਕਾ (ਭੀ) ਅਰ ਯਦੀ ਅੱਲਾ ਚਾਹੁੰਦਾ ਤਾਂ ਤੁਹਾਨੂੰ ਸਭਨਾਂ ਨੂੰ ਇਕ ਹੀ (ਦੀਨ ਦੀ) ਉਮਤ ਕਰਦਾ ਪਰੰਚ ਏਹ ਸੰਕਲਪ ਹੈ ਕਿ ਜੋ ਹੁਕਮ ਤੁਹਾਨੂੰ ਦਿੱਤੇ ਉਨਹਾਂ ਵਿਚ ਤੁਹਾਡੀ ਪ੍ਰੀਖਿਆ ਕਰੇ ਤਾਂ ਤੁਸੀਂ ਨੇਕੀਆਂ ਵਲ ਦੌੜੋ (ਕਾਹੇ ਤੇ) ਤੁਸਾਂ ਸਭਨਾਂ ਨੇ ਅੱਲਾ ਦੀ ਤਰਫ ਹੀ ਲੋਟਕੇ ਜਾਣਾ ਹੈ ਤਾਂ ਜਿਨਹਾਂ ੨ ਬਾਤਾਂ ਵਿਚ ਤੁਸੀਂ (ਸੰਸਾਰ ਵਿਚ) ਵਿਭੇਦ ਕਰਦੇ ਰਹੇ ਹੋ ਓਹ ਤੁਹਨੂੰ ਪਰਗਟ ਕਰ ਦੇਵੇਗਾ ॥੪੮॥ ਅਰ ਜੋ (ਪੁਸਤਕ) ਖੁਦਾ ਨੇ ਤੁਹਾਡੇ ਪਰ ਉਤਾਰੀ ਹੈ ਓਸੇ ਦੇ ਹੀ ਅਨੁਸਾਰ ਏਹਨਾਂ ਲੋਗਾਂ ਨੂੰ ਹੁਕਮ ਦਿਓ ਅਰ ਏਨਹਾਂ ਦੇ ਸੰਕਲਪਾਂ ਦੇ ਪਿਛੇ ਨਾਂ ' ਲਗੋ ਅਰ ਏਨਹਾਂ ਥੀਂ ਸਭੀਤ ਰਹੋ ਕਿ ਜੋ (ਪੁਸਤਕ) ਖੁਦਾ ਨੇ ਤੁਹਾਡੇ ਪਰ ਉਤਾਰੀ ਹੈ (ਐਸਾ ਨਾ ਹੋਵੇ) ਕਿ ਉਸਦੇ ਕਿਸੇ ਹੁਕਮ ਥੀਂ ਏਹ ਲੋਗ ਤੂਹਾਨੂ