ਪੰਨਾ:ਕੁਰਾਨ ਮਜੀਦ (1932).pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੬

ਸੂਰਤ ਮਾਯਦਹ ੫

੧੧੫



ਭਟਕਾ ਦੇਣ ਫੇਰ ਯਦੀ (ਏਹ ਲੋਗ ਤੁਹਾਡੇ ਕਹੇ) ਨਾਂ ਲੱਗਣ ਤਾਂ ਚੇਤਾ ਰੱਖਣਾ ਕਿ ਖੁਦਾ ਨੂੰ ਹੀ ਮਨਜ਼ੂਰ ਹੈ ਕਿ ਏਨਹਾਂ ਦੇ ਕਈਕ ਗੁਨਾਹਾਂ ਦੇ ਸਬੱਬੋਂ ਏਹਨਾਂ ਉਤੇ ਕੋਈ ਮੁਸੀਬਤ ਲਿਆ ਪ੍ਰਾਪਤਿ ਕਰੇ ਅਰ ਨਿਰਸੰਦੇਹ ਬਹੁਤ ਸਾਰੇ ਲੋਗ ਨਾ ਫਰਮਾਨ ਹਨ ॥੪੯॥ ਕੀ ਮੂਰਖਤਾਈ(ਸਮੇਂ)ਦੇ ਹੁਕਮ ਚਾਹੁੰਦੇ ਹਨ ਅਰ ਜੋ ਲੋਗ ਭਰੋਸੇ ਵਾਲੇ ਹਨ ਉਨਹਾਂ ਵਾਸਤੇ ਅੱਲਾ ਨਾਲੋਂ ਸ੍ਵਛ ਹੁਕਮ ਦੇਣ ਵਾਲਾ (ਹੋਰ) ਕੌਣ ਹੋ ਸਕਦਾ ਹੈ ?॥੫੦॥ ਰੁਕੂਹ ੭ ।।

ਮੁਸਲਮਾਨੋ ! ਯਹੂਦ ਅਰ ਨਸਾਰਾ ਨੂੰ ਮਿਤ੍ਰ ਨਾ ਬਣਾਓ ਏਹ ਇਕ ਦੂਜੇ ਦੇ ਮਿਤ੍ਰ ਹਨ ਅਰ ਤੁਹਡੇ ਵਿਚੋਂ ਕੋਈ ਏਨਹਾਂ ਨੂੰ ਮਿਤ੍ਰ ਬਣਾ- ਵੇਗਾ ਜਾਂ ਨਿਸਚਿੰਤ ਉਹ (ਭੀ) ਏਹਨਾਂ ਵਿਚੋਂ ਦਾ ਹੀ(ਇਕ) ਹੈ ਕਾਹੇ ਤੇ ਖੁਦਾ ਐਸਿਆਂ ਜ਼ਾਲਮ ਲੋਗਾਂ ਨੂੰ ਸੱਚਾ ਮਾਰਗ ਨਹੀਂ ਦੱਸਿਆ ਕਰਦਾ ॥੫੧॥ ਤਾਂ (ਹੇ ਪੈਯੰਬਰ) ਜਿਨਹਾਂ ਲੋਗਾਂ ਦੇ ਦਿਲਾਂ ਵਿਚ (ਬੇਈਮਾਨੀ ਦਾ ) ਰੋਗ ਹੈ ਤੁਸੀ ਉਨਹਾਂ ਨੂ ਨੂੰ ਦੇਖੋਗੇ ਕਿ ਇਨਹਾਂ ਵਿਚ ਜਲਦੀ ਕਰਦੇ ਅਰ ਕਹਿੰਦੇ ਹਨ ਕਿ ਸਾਨੂੰ ਤਾਂ ਏਸ ਬਾਤ ਥੀਂ ਡਰ ਆਉਂਦਾ ਹੈ ਕਿ ਕਿਤੇ (ਐਸਾ ਨਾ ਹੋਵੇ ਕਿ ਅਸੀਂ ਬੈਠੇ ਸੁਤੇ) ਕਿਸੇ ਦੁਖ ਚਕਰ ਵਿਚ ਆ ਜਾਈਏ ਸੋ ਕੋਈ ਦਿਨ (ਆ) ਜਾਂਦਾ ਹੈ ਕਿ (ਅੱਲਾ ਮੁਸਲਮਾਨਾਂ ਨੂੰ) ਕੋਈ ਵਿਜੈਤਾ ਅਥਵਾ ਕੋਈ (ਹੋਰ) ਬਾਰਤਾ ਆਪਣੀ ਤਰਫੋਂ ਅੱਗੇ ਲੈ ਆਵੇਗਾ ਤਾਂ (ਓਸ ਵੇਲੇ) ਇਹ ਦੰਬੀ ਓਸ (ਬਦਗੁਮਾਨੀ) ਪਰ ਜੋ ਆਪਣਿਆਂ ਦਿਲਾਂ ਵਿਚ ਛਿਪਾਂਦੇ ਸਨ ਸ਼ਰਮਿੰਦੇ ਹੇਣਗੇ ॥੫੨॥ ਅਰ ਮੁਸਲਮਾਨ (ਆਪਸ ਵਿਚ) ਕਹਿਣਗੇ ਕਿ ਕੀ ਇਹ ਓਹੋ ਲੋਗ ਹਨ ਜੋ (ਬਾਹਰੋਂ ਤਾਂ) ਵੱਡੇ ਜ਼ੋਰ ਨਾਲ ਅੱਲਾ ਦੀਆਂ ਕਸਮਾਂ ਕਰਦੇ (ਅਰ ਸਾਨੂੰ ਕਹਿੰਦੇ) ਸਨ ਕਿ ਅਸੀਂ ਤੁਹਾਡੇ ਸੰਗੀ ਹਾਂ (ਅਰ ਅੰਦਰੋ ਅੰਦਰ ਯਹੂਦ ਦੀ ਸਹਾਇਤਾ ਦਾ ਪਰਾਮਰਸ਼ ਕਰਦੇ ਸਨ ਤਾਂ) ਏਹਨਾਂ ਦਾ ਸਾਰ ਕੀਤਾ ਕਤਰਿਆ ਅਕਾਰਥ ਹੋਇਆ ਅਰ (ਉਕਾ) ਨੁਕਸਾਨ ਵਿਚ ਆ ਗਏ ॥੫੩॥

ਮੁਸਲਮਾਨੋ!ਤੁਹਾਡੇ ਵਿਚੋਂ ਕੋਈ ਆਪਣੇ ਦੀਨ(ਇਸਲਾਮ)ਦੀ ਤਰਫੋਂ ਬੇਮੁਖ ਹੋ ਜਾਵੇ ਤਾਂ ਖ਼ੁਦਾ (ਉਸਦੇ ਬਦਲੇ ਵਿਚ) ਇਕ ਕੌਮ ਨੂੰ ਲਿਆਵੇਗਾ ਜਿਨਹਾਂ ਨੂੰ ਨੂੰ ਉਹ ਮਿਤ੍ਰ ਰਖਦਾ ਹੋਵੇਗਾ ਅਰ ਉਹ ਓਸ ਨੂੰ ਸੱਜਣ ਰਖਦੇ ਹੋਣਗੇ ਮੁਸਲਮਾਨ ਦੇ ਨਾਲ ਕੋਮਲ ਕਾਫਰਾਂ ਦੇ ਨਾਲ ਕਰੜੇ ਅੱਲਾ ਦੇ ਰਸਤੇ ਵਿਚ ਅਪਣੀਆਂ ਜਾਨਾਂ ਲੜਾ ਦੇਣਗੇ ਅਰ ਕਿਸੇ ਮੁਲਾਮਤ ਕਰਨ ਵਾਲੇ ਦੀ ਮੁਲਾਮਤ ਦਾ (ਕੁਛ) ਭੈ ਨਹੀਂ ਰਖਣਗੇ ਇਹ (ਭੀ) ਖੁਦਾ ਦੀ (ਇਕ) ਕਿਰਪਾ ਹੈ ਜਿਸ ਨੂੰ ਚਾਹੇ ਦੇਵੇ ਅਰ ਅੱਲਾ ਖੁਲ ਡੁਲ ਵਾਲਾ (ਅਰ) ਗਿਆਤ ਹੈ ॥੫੪॥ (ਮੁਸਲਮਾਨੋ!) ਬਸ ਤੁਹਾਡੇ ਤਾਂ ਏਹੋ ਈ