ਪੰਨਾ:ਕੁਰਾਨ ਮਜੀਦ (1932).pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੦

ਪਾਰਾ ੭

ਸੂਰਤ ਮਾਯਦਹ ੫



ਨਹੀਂ ਕਰਦੇ ॥੮੨॥ *ਅਰ ਜਦੋਂ (ਕੁਰਾਨ) ਸੁਣਦੇ ਹਨ ਜੋ ਰਸੂਲ (ਮੁਹੰਮਦ) ਪਰ ਉਤ੍ਰਿਆ ਹੋਇਆ ਹੈ ਤਾਂ ਤੁਸੀਂ ਓਹਨਾਂ ਦੀਆਂ ਅੱਖੀਆਂ ਨੂੰ ਦੇਖ ਦੇ ਹੋ, ਕਿ ਓਹਨਾਂ ਵਿਚੋਂ ਅਥਰੂ ਵਗ ਰਹੇ ਹਨ ਇਸ ਕਾਰਨ ਕਿ ਉਨਹਾਂ ਨੇ ਸੱਤ ਨੂ ਪਛਾਣ ਲੀਤਾ ਪ੍ਰਾਰਥਨਾ ਕਰਨ ਲਗਦੇ ਹਨ ਕਿ ਹੇ ਸਾਡੇ ਪਰਵਰਦਿਗਾਰ ਅਸੀਂ ਤਾਂ ਨਿਹਚਾ ਧਾਰ ਬੈਠੇ ਤਾਂ ਸਾਨੂੰ ਗੁਵਾਹਾਂ (ਮੰਨਣ ਵਾਲਿਆਂ) ਵਿਚ ਲਿਖ ਲੈ ॥੮੩॥ ਅਰ ਕੀ ਅਸੀਂ (ਪਾਗਲ ਹੋ ਗਏ) ਕਿ ਅੱਲਾ ਪਰ ਅਰ ਜੋ ਸਚੀ ਬਾਤ ਸਾਡੇ ਪਾਸ ਆਈ ਹੈ ਓਸ ਪਰ ਤਾਂ ਭਰੋਸਾ ਨਾ ਕਰੀਏ ਅਰ ਆਸ ਇਹ ਰਖੀਏ ਕਿ ਸਾਡਾ ਪਰਵਰਦਿਗਾਰ ਸਾਨੂੰ ਨੇਕ ਪੁਰਖਾਂ ਦੇ ਨਾਲ(ਸਵਰਗ ਵਿਚ ਜਾ)ਦਾਖਲ ਕਰੇਗ ॥੮੪॥ ਤਾਂ ਏਹਨਾਂ ਦੇ ਏਸ ਕਹਿਣ ਦੇ ਪ੍ਰਤਿਨਿਧ ਵਿਚ ਖੁਦਾ ਏਹਨਾਂ ਨੂੰ ਐਸੇ (ਸਵਰਗੀ) ਬਾਗ ਪ੍ਰਵਾਨ ਕੀਤੇ ਜਿਨਹਾਂ ਦੇ ਨੀਚੇ ਨਹਿਰਾਂ ਪਈਆਂ ਵਗ ਰਹੀਆਂ ਹਨ (ਅਰ ਇਹ) ਓਹਨਾਂ ਵਿਚ ਸਦਾ ਕਾਲ ਹੀ ਰਹਿਣਗੇ ਅਰ ਸੁਧ ਚਿਤ ਦਿਲ ਨਾਲ ਨੇਕੀ ਕਰਨ ਵਾਲਿਆਂ ਦਾ ਇਹੀ ਬਦਲਾ ਹੈ ॥੮੫॥ ਅਰ ਜਿਨਹਾਂ ਲੋਗਾਂ ਨੇ ਨ ਮੰਨਿਆ ਅਰ ਸਾਡੀਆਂ ਆਇਤਾਂ ਨੂੰ ਝੂਠੀਆਂ ਜਾਤਾ ਏਹੋ ਹੀ ਨਾਰਕੀ ਹਨ ॥੮੬॥ ਰੂਕੂਹ ੧੧॥

ਮੁਸਲਮਾਨੋ! ਖੁਦਾ ਨੇ ਜੇ ਸ਼ੁਧ ਵਸਤਾਂ ਤੁਹਾਡੇ ਵਾਸਤੇ ਹਲਾਲ ਕਰ ਦਿਤੀਆਂ ਹਨ ਉਨਹਾਂ ਨੂੰ (ਆਪਣੇ ਪਰ) ਹਰਮ ਨਾ ਕਰੋ ਅਰ (ਈਸ਼ਰੀ) ਸੀਮਾ (ਭੀ)ਨਾ ਉਲੰਘਨਾ ਕਰੋ ਕਾਹੇ ਤੇ ਅੱਲਾ ਸੀਮਾਂ ਉਲੰਘਨ ਵਾਲਿਆਂ ਨੰ ਮਿੱਤਰ ਨਹੀ ਰਖਦਾ ॥੮੭॥ ਅਰ ਖੁਦਾ ਨੇ ਜੋ ਤਹਨੂੰ ਹਲਾਲ ਸੁਥਰੀ ਰੋਜ਼ੀ ਦਿਤੀ ਹੈ ਓਸਦੇ (ਨਿਰਸੰਸ) ਗਫੇ ਲਗਾਓ ਅਰ ਜਿਸ ਖੁਦਾ ਪਰ ਤੁਹਾਡਾ ਈਮਾਨ ਹੈ ਓਸ ਪਾਸੋਂ ਡਰਦੇ ਰਹੋ ॥੮੮॥ ਤੁਹਾਡੀਆਂ ਸੋਗੰਧਾਂ ਵਿਚੋਂ ਜੋ ਵਿਅਰਥ ਸੌਗੰਧਾਂ ਹਨ ਓਹਨਾਂ ਪਰ ਤਾਂ ਖੁਦਾ ਤੁਹਾਡੇ ਪਾਸੋਂ (ਕੁਛ) ਪਕੜ ਕਰਦਾ ਨਹੀਂ ਹਾਂ ਪੱਕੀ ਸੌਗੰਧ ਦੀ ਖੁਦਾ ਤੁਹਾਡੇ ਪਾਸੋਂ ਪਕੜ ਕਰੇਗ ਤਾਂ ਏਸ (ਪੱਕੀ ਸੌਗੰਧ ਦੇ ਤੋੜਨ) ਦਾ ਪ੍ਰਾਸ਼ਚਿਤ ਦਸ ਮਸਕੀਨਾਂ ਨੂੰ ਵਿਚਕਾਰਲੇ ਦਰਜੇ ਦਾ ਭੋਜਨ ਛਕਾ ਦੇਣਾ ਹੈ ਜਿਸ ਤਰਹਾਂ ਦਾ ਤੁਸੀਂ ਆਪਣੇ ਬਾਲ ਬੱਚੇ ਨੂੰ ਛਕਾਇਆ ਕਰਦੇ ਹੇ ਅਥਵਾ ਓਹਨਾਂ (ਦਸ ਮਸਕੀਨਾਂ) ਨੂੰ ਪੌਸ਼ਾਕ ਬਣਾ ਦੇਣੀ ਜਾਂ ਇਕ ਬਰਦਾ(ਦਾਸ)ਖੁੱਲ੍ਹਾ ਛਡ ਦੇਣਾ ਅਰ ਜਿਸ ਪਾਸੋਂ (ਬਰਦਾ)ਨਾ ਹੋ ਸਕੇ(ਤਾਂ) ਤਿੰਨਾਂ ਦਿਨਾਂ ਦੇ ਰੋਜੇ ਏਹ ਤੁਹਾਡੀਆਂ ਸੌਗੰਧਾਂ ਦਾ ਪ੍ਰਾਸ਼ਚਿਤ ਹੈ ਜਦੋਂ ਤੁਸੀਂ


*ਹੁਣ "ਵਇਜ਼ਾ ਸਮੇਊ" ਨਾਮੀ ਸਤਵਾਂ ਪਾਰਾ ਚਲਿਆ।

੨ ( " ਇਿ ੍ ਰ ॥