ਪੰਨਾ:ਕੁਰਾਨ ਮਜੀਦ (1932).pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੭

ਸੂਰਤ ਮਾਯਦਹ ੫

੧੨੧



ਸੌਗੰਧ(ਤਾਂ)ਖਾ ਲਵੋ ਅਰ(ਉਸਤੇ ਪੂਰੇ ਨਾਂ ਉਤਰੁ)ਆਪਣੀਆਂ ਸੌਗੰਧਾਂ ਦੀ(ਪੂਰਾ ਕਰਨ ਦੀ)ਏਹਤਿਆਤ(ਖਬਰਦਾਰੀ)ਰਖੋ ਏ ਏਸੇ ਤਰਹਾਂ ਅੱਲਾ ਆਪਣੇ ਹੁਕਮ ਤੁਹਾਨੂੰ ਖੋਹਲ ੨ ਕੇ ਦਸਦਾ ਹੈ ਤਾਂ ਕਿ ਤੁਸੀਂ(ਉਸ ਦਾ)ਧੰਨਯਬਾਦ ਕਰੋ ॥੮੯॥ ਮੁਸਲਮਾਨੋ!ਸ਼ਰਾਬ ਅਰ ਜੂਆ ਅਰ ਬੁਤ ਅਰ ਪਾਸੇ ਤਾ(ਸਬ)ਅਪਵਿਤ੍ਰ ਸ਼ੈਤਾਨ ਦਾ ਕੰਮ ਹੈ ਤਾਂ ਏਸ ਪਾਸੋਂ ਬਚੇ ਰਹੋ ਤਾਂ ਕਿ ਤੁਸੀਂ ਸਫਲਤਾ ਪਾਓ ॥੯੦॥ ਸ਼ੈਤਾਨ ਤਾਂ ਬਸ ਏਹੋ ਹੀ ਚਾਹੁੰਦਾ ਹੈ ਕਿ ਸ਼ਰਾਬ ਅਰ ਜੂਏ ਦੇ ਸਬਬੋਂ ਤੁਹਾਡੀ ਆਪਸ ਵਿਚ ਦੁਸ਼ਮਨੀ ਅਰ ਈਰਖਾ ਪਾ ਦੇਵੇ ਅਰ ਤੁਹਾਨੂੰ ਅੱਲਾ ਦੀ ਯਾਦਗੀਰੀ ਅਰ ਨਮਾਜ ਤੋਂ ਬਾਜ ਰਖੇ ਤਾਂ ਕੀ(ਹੁਣ ਵੀ)ਤੁਸੀਂ ਬਾਜ ਆਜਾਓਗੇ (ਜਾਂ ਨਹੀਂ) ॥੯੧॥ ਅਰ ਅੱਲਾ ਅਰ ਰਸੂਲ ਦੀ ਆਗਿਯਾ ਮੰਨੋ ਅਰ (ਨਾਫਰਮਾਨੀ ਤੋਂ) ਬਚਦੇ ਰਹੇ ਅਦਯਾਪਿ ਤੁਸੀਂ (ਖੁਦਾ ਦੇ ਹਕਮ ਤੋਂ) ਬੇ ਮੁਖ ਹੋ ਜਾਓਗੇ ਤਾਂ ਯਾਦ ਰਖੋ ਕਿ ਸਾਡੇ ਰਸੂਲ ਦੇ ਜਿੰਮੇ ਤਾਂ ਸਪਸ਼ਟ ਤੌਰ ਪਹੁੰਚਾ ਦੇਣਾ ਹੈ ਹੋਰ ਬਸ ॥੯੨॥ ਜੋ ਲੋਗ ਈਮਾਨ ਲੈ ਆਏ ਅਰ ਉਹਨਾਂ ਨੇ ਭਲੇ ਕਰਮ ਭੀ ਕੀਤੇ ਤਾਂ ਜੋ ਕੁਛ (ਮਨਾਹੀ ਥੀਂ ਪਹਿਲੇ) ਖਾ ਪੀ ਚੁਕੇ ਓਸ ਦਵਾਰਾ ਓਹਨਾਂ ਪਰ (ਕਿਸੀ ਤਰਹਾਂ ਦਾ) ਦੋਸ਼ ਨਹੀਂ ਜਦੋਂ ਕਿ ਓਹਨਾਂ ਨੇ ਪਰਹੇਜ ਕੀਤਾ ਅਰ ਈਮਾਨ ਲੈ ਆਏ ਅਰ ਭਲੇ ਕੰਮ (ਬੀ) ਕੀਤੇ ਅਰ ਫਿਰ ਭਰੇ ਅਰ ਈਮਾਨ ਲੈ ਆਏ ਫੇਰ ਭਰੇ ਅਰ ਭਲੇ (ਕਰਮ) ਕਰਨ ਲਗੇ ਅਰ ਅੱਲਾ ਸ਼ੁਧ ਚਿਤ ਨਾਲ ਭਲੇ ਕਰਮ ਕਰਨ ਵਾਲਿਆਂ ਨੂੰ ਮਿਤ੍ਰ ਰਖਦਾ ਹੈ ॥੯੩॥ ਰੁਕੂਹ ੧੨॥

ਮੁਸਲਮਾਨੋਂ ਇਕ ਜ਼ਰਾ ਸੀ ਗਲ ਅਰਥਾਤ ਸ਼ਿਕਾਰ ਥੀਂ ਜਿਥੋਂ ਤਕ ਤੁਹਾਡੇ ਹਥ ਤਥਾ ਨੇਜ਼ੇ ਪਹੁੰਚ ਸਕਣ ਪ੍ਰਮਾਤਮਾਂ ਅਵਸ਼ ਹੀ ਤੁਹਾਡੀ ਪ੍ਰੀਖਯਾ ਕਰੇਗਾ ਤਾਂ ਕਿ ਅੱਲਾ ਮਾਲੂਮ ਕਰੇ ਕਿ ਕੌਣ ਓਸ ਪਾਸੋਂ ਬਿਨਾਂ ਦੇਖਿਆਂ ਡਰਦਾ ਹੈ ਫੇਰ ਜਿਸ ਨੈ ਇਸ ਦੇ ਪਿਛੋਂ ਵਧੀਕੀ ਕੀਤੀ ਤਾਂ ਓਸ ਦੇ ਵਸਤੇ ਭਿਆਨਕ ਦਖ ਹੈ ॥੯੪॥ ਮੁਸਲਮਾਨੋ! ਜਦੋਂ ਤੁਸੀਂ ਅਹਿਰਾਮ ਦੀ ਹਾਲਤ ਵਿਚ ਹੋਵੋ ਸ਼ਕਾਰ ਨਾ ਮਾਰੋ ਅਰ ਯਦੀ ਕੋਈ ਤੁਹਾਡੇ ਵਿਚੋਂ ਜਾਣ ਬੁਝਕੇ ਸ਼ਕਾਰ ਮਾਰੇਗਾ ਤਾਂ ਜੈਸਿਆਂ ਜਾਨਵਰਾਂ ਨੂੰ) ਮਾਰੇਗਾ ਓਸ ਦੇ ਬਦਲੇ ਚੁਪਾਇਆਂ ਵਿਚੋਂ ਓਸ ਦੇ ਨਾਲ ਮਿਲਦਾ ਜੁਲਦਾ (ਜਾਨਵਰ) ਜੋ ਤੁਹਾਡੇ ਵਿਚੋਂ ਦੋ ਮੁਨਸਿਫ ਨਿਯਤ ਕਰ ਦੇਣ (ਉਸ ਨੂੰ) ਦੇਣ ਪੜੇਗਾ (ਅਰ ਇਹ)ਭੇਟ ਕਾਬਾ ਵਿਚ ਪਹੈਚਾਈ ਜਾਏ ਅਥਵਾ ਪ੍ਰਸ਼ਚਿਤ ( ਅਰਥਾਤ ਓਸ ਦੇ ਮੋਖ ਵਿਚ) ਮੁਹਤਾਜਾਂ ਦਾ ਪ੍ਰਸ਼ਾਦ ਕਿੰਵਾ ਓਸ ਦੇ ਗਿਣਤੀ ਅਨੁਸਾਰ ਰੋਜੇ ਰਖੋ ਤਾਂ ਕਿ ਆਪਣੇ ਕੀਤੇ ਦਾ ਸਵਾਦ ਚਖੇ ਜੋ ਹੋ ਚੁਕਾ ਉਸ ਤੋਂ ਤਾਂ ਖੁਦਾ ਨੇ ਦਰਗੁਜ਼ਰ ਕੀਤ ਅਰ ਯਦੀ ਫੇਰ (ਐਸਾ ਵਿਵਹਾਰ)