ਪੰਨਾ:ਕੁਰਾਨ ਮਜੀਦ (1932).pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੨

ਪਾਰਾ ੭

ਸੂਰਤ ਮਾਯਦਹ ੫



ਕਰੇਗਾ ਤਾਂ ਅੱਲਾ ਉਸ ਪਾਸੋਂ ਬਦਲਾ ਲਵੋਗਾ ਅਰ ਅੱਲਾ ਜ਼ਬਰਦਸਤ ਬਦਲਾ ਲੈਣ ਵਾਲਾ (ਭੀ) ਹੈ ॥੬੫॥ ਦਰਿਆਈ ਸ਼ਿਕਾਰ ਅਰ ਖਾਣਾ ਦੀਆਂ ਦਰਿਆਈ ਵਸਤੁ ਤੁਹਾਡੇ ਵਸਤੇ ਹਲਾਲ ਹੈਂ ਤਾਂ ਕਿ ਤੁਹਾਨੂੰ ਅਰ ਦੂਸਰੇ ਮੁਸਾਫਰਾਂ ਨੂੰ (ਲਾਭ ਹੋ) ਅਰ ਜੰਗਲ ਦਾ ਸ਼ਿਕਾਰ ਜਦੋਂ ਤਕ ਤੁਸੀਂ ਅਹਿਰਾਮ ਵਿਚ ਰਹੋ ਤੁਹਾਡੇ ਵਾਸਤੇ ਹਰਾਮ ਹੈ ਅਰ ਅੱਲਾ ਪਾਸੋਂ ਡਰਦੇ ਰਹੋ ਜਿਸ ਦੀ ਤਰਫ ਤੁਸਾਂ ਅਕੱਠੇ ਹੋ ਕੇ ਜਾਣਾ ਹੈ ॥੯੬॥ ਖੁਦਾ ਨੇ ਕਾਬੇ ਨੂੰ ਕਿ ਉਹ (ਪ੍ਰਮਾਤਮਾਂ ਦਾ) ਸ਼੍ਰੋਮਨੀ ਦਵਾਰ(ਮੁਅਜ਼ਜ਼ ਘਰ))ਹੈ ਲੋਕਾਂ ਦੇ ਵਾਸਤੇ ਪ੍ਰਬੰਧ ਦਾ ਕਾਰਨ ਨਿਯਤ ਕੀਤਾ ਹੈ ਅਰ ਹੁਰਮਤ ਸ਼੍ਰੋਮਨੀ ਵਾਲਿਆਂ ਮਹੀਨਿਆਂ ਨੂੰ ਅਰ ਕੁਰਬਾਨੀ (ਦੇ ਜਾਨਵਰਾਂ) ਨੂੰ ਜਿਨਹਾਂ ( ਨੂੰ ਪਹਿਚਾਨ ਵਾਸਤੇ ਗਲ ਵਿਚ) ਪਟਾ ਬੰਨ ਦੇਂਦੇ ਹਨ ਏਹ ਏਸ ਵਾਸਤੇ ਕਿ ਤੁਹਾਨੂੰ ਯਾਦ ਰਹੇ ਕਿ ਜੋ ਕੁਛ ਅਸਮਾਨਾਂ ਵਿਚ ਤਥਾ ਜੋ ਕੁਛ ਧਰਤੀ ਪਰ ਹੈ ਅੱਲਾ (ਸਭ) ਜਾਣਦਾ ਹੈ ਅਰ ਏਹ ਕਿ ਭਗਵਾਨ ਹਰ ਚੀਜ ਥੀਂ ਬਾਗਯਾਤ ਹੈ ॥੯੭॥ ਜਾਣਦੇ ਰਹੋ ਕਿ ਅੱਲਾ ਦਾ ਅਜਾਬ (ਭੀ ਬੜਾ) ਕਰੜਾ ਹੈ ਅਰ ਏਹ ਭੀ ਕਿ ਅੱਲਾ ਬਖਸ਼ਣੇ ਵਾਲਾ ਮਿਹਰਬਾਨ ਹੈ ॥੯੮॥ ਪੈਯੰਬਰ ਦੇ ਜਿੰਮੇ ਤਾਂ ਕੇਵਲ (ਖੁਦਾ ਦੇ ਹੁਕਮ ਦਾ) ਪਹੁੰਚਾ ਦੇਣਾ ਹੈ ਹੋਰ ਬਸ ਅਰ ਜੋ ਕੁਛ ਤੁਸੀਂ ਲੋਗ ਜ਼ਾਹਰ ਵਿਚ ਕਰਦੇ ਹੋ ਅਰ ਜੋ ਛਿਪਾ ਕੇ ਕਰਦੇ ਹੋ ਅੱਲਾ ਸਭ ਕੁਛ ਜਾਣਦਾ ਹੈ ॥੯੯॥ ਕਹੋ ਕਿ ਕੋਬਰੀ (ਅਰਥਾਤ ਹਰਮ) ਅਰ ਸੁਥਰੀ (ਅਰਥਾਤ ਹਲਾਲ ਵਸਤਾਂ ਧਰਜੇ ਵਿਚ) ਬਰਾਬਰ ਨਹੀ ਹੋ ਸਕਦੀਆਂ ਯਦਪਿ ਗੰਦੀ ਵਸਤੁ ਦੀ ਬਹੁਤਾਇਤ ਤੁਹਾਨੂੰ ਭਲੀ (ਹੀ ਕਿਉਂ ਨਾਂ ਲਗੇ ਤਾਂ ਹੇ ਬੁਧਿਵਾਨੋ ਖੁਦਾ ਪਾਸੋਂ ਡਰਦੇ ਰਹੋ ਤਾਂ ਤੇ ਤੁਸੀਂ ਸਫਲਤਾ ਪਾਓ ॥੧੦੦॥ ਰੁਕੂਹ ੧੩ ॥

ਮੁਸਲਮਾਨੋਂ! ਬਹੁਤ (ਨਿਨਿਵੇਂ ਲੈ ਕੇ) ਬਾਤਾਂ ਨਾ ਪੁਛਿਆ ਕਰੋ ਕਿ ਯਦੀ ਤੁਹਾਡੇ ਅਗੇ ਪ੍ਰਗਟ ਕੀਤੀਆਂ ਜਾਣ ਤਾਂ ਤੁਹਾਨੂੰ ਬੁਰੀਆਂ ਲਗਨ ਅਰ ਐਸੇ ਸਮੇਂ ਵਿਚ ਕੇ ਕੁਰਾਨ ਉਤਰ ਰਹਿਆ ਹੈ ਬਾਤਾਂ ਦੀ(ਬਹੁਤ)ਪੁਛਗਿਛ ਕਰੋਗੇ ਤਾਂ ਤੁਹਾਡੇ ਅਗੇ ਪ੍ਰਗਟ (ਭੀ) ਕੀਤੀਆਂ ਜਾਣਗੀਆਂ (ਫਿਰ ਤੁਹਾਨੂੰ ਬੁਰਾ ਲਗੇਗਾ ਹੁਣ ਤਾਂ) ਅੱਲਾ ਨੇ ਏਸ ਥੀਂ ਦਰਗੁਜਰ ਕੀਤੀ ਅਰ ਅੱਲਾ ਬਖਸ਼ਣੇ ਵਾਲ ਧੀਰਜਵਾਨ ਹੈ ॥੧੦੧॥ ਤੁਹਾਡੇ ਨਾਲੋਂ ਪਹਿਲੇ ਭੀ ਲੋਗਾਂ ਨੇ ਐਸੀਆਂ ਹੀ ਬਾਤਾਂ ਪੁਛੀਆਂ ਸਨ ਫੇਰ ਓਹਨਾਂ ਥੀਂ ਮੁਨਕਰ ਹੋ ਗਏ ॥੧੦੨॥ (ਨਾਂ ਤਾਂ) ਬਹੀਰਾ ਅਰ ਨਾ ਸਾਯਬਾ ਅਰ ਨਾ ਵਸੀਲਾ ਅਰ ਨਾਂ ਹਾਮ (ਏਹਨਾਂ ਵਿਚੋਂ) ਕੋਈ ਵਸਤੂ ਖੁਦਾ ਨੇ ਪਰਿਮਾਣਿਤ ਨਹੀ ਕੀਤੀ ਕਿੰਤੂ ਕਾਫਰ ਅੱਲਾ ਪਰ ਝੂਠ ਥਪਦੇ ਹਨ ਅਰ ਏਹਨਾਂ (ਵਿਚੋਂ)