ਪੰਨਾ:ਕੁਰਾਨ ਮਜੀਦ (1932).pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੭

ਸੂਰਤ ਮਾਯਦਹ

੧੨੩



ਅਕਸਰ ਬੁਧੀ ਨਹੀਂ ਰਖਦੇ ॥੧੦੩॥ ਅਰ ਜਦੋਂ (ਏਹਨਾਂ ਲੋਗਾਂ ਨੂੰ) ਕਹਿਆ ਜਾਂਦਾ ਹੈ ਕਿ ਜੋ ਅੱਲਾ ਨੇ ਉਤਾਰਿਆ ਹੈ ਉਸਦੀ ਤਰਫ ਅਰ ਰਸੂਲ ਦੀ ਤਰਫ ਚਲੋ (ਤਾਂ) ਕਹਿੰਦੇ ਹਨ ਕਿ ਜਿਸ (ਤਰੀਕੇ) ਪਰ ਅਸਾਂ ਆਪਣੇ ਪਿਤਾਮਾ ਨੂੰ ਪਾਇਆ ਹੈ (ਉਹੀ) ਸਾਡੇ ਵਾਸਤੇ ਬਸ ਕਰਦਾ ਹੈ ਕੀ ਭਾਵੇਂ ਏਹਨਾਂ ਦੇ ਪਿਤਾ (ਪਿਤਾਮਾ) ਕੁਛ ਨਾ ਜਾਣਦੇ ਅਰ ਨਾ ਹੀਂ ਸਚੇ ਮਾਰਗ ਪਰ ਖੜੋਤੇ ਹੋਣ ॥੧੦੪॥ ਮੁਸਲਮਾਨੋ ! ਤਸੀਂ ਆਪਣੀ ਰਾਖੀ ਰਖੋ ਜਦ ਤੁਸੀਂ ਸਰਲ ਮਾਰਗ ਪਰ ਹੋਵੋ ਤਾਂ ਕੋਈ ਕੁਮਾਰਗੀ ਪੁਰਖ ਤੁਹਾਡਾ(ਕੁਝ ਭੀ)ਨਹੀਂ ਬਿਗਾੜ ਸਕਦਾ ਤੁਸਾਂ ਸਾਰਿਆਂਨੇ ਖੁਦਾ ਦੀ ਹੀ ਤਰਫ ਪਰਤਕੇ ਜਾਣਾ ਹੈ ਤਾਂ ਜੇ ਕੁਛ(ਸੰਸਾਰ ਵਿਚ)ਕਰਦੇ ਰਹੇ ਹੋ(ਸੋ ਉਹ)ਤਹਾਨੂੰ ਦਸ ਦੇਵੇਗਾ ॥੧੦੫॥ ਮੁਸਲਮਾਨੋ! ਜਦੋਂ ਤੁਹਾਡੇ ਵਿਚੋਂ ਕਿਸੇ ਦੇ ਸਨਮੁਖ ਮੌਤ ਆ ਵਿਦਮਾਨ ਹੋਵੇ ਤਾਂ ਵਸੀਅਤ ਦੇ ਵੇਲੇ ਤੁਹਾਡੇ ਵਿਚ ਗਵਾਹੀ ਦੇ ਪ੍ਰਧਾਨ (ਪੁਰਖਾਂ) ਦੀ ਹੋਵੇ ਅਥਵਾ ਯਦੀਚ ਤੁਸੀਂ ਯਾਤ੍ਰਾ ਕਰੋ ਅਰ (ਸਫਰ ਦੀ ਹਾਲਤ ਵਿਚ) ਤੁਹਾਡੇ ਪਰ ਮੌਤ ਦੀ ਮੁਸੀਬਤ ਆ ਪੜੇ (ਅਰ ਮੁਸਲਮਾਨ ਗਵਾਹ ਨਾ ਮਿਲੇ) ਤਾਂ ਤੁਸੀਂ ਮੁਸਲਮਾਨਾਂ ਤੋਂ ਸਿਵਾ ਦੋ (ਗਵਾਹ ਓਪਰੇ ਹੀ ਸਹੀ ਫੇਰ) ਯਦੀ ਤਹਾਨੂੰ (ਓਹਨਾਂ ਦੇ ਸਤਯ ਸੰਭਾਖਣ ਵਿਖਯ)ਭਰਮ ਹੋਵੇ ਤਾਂ ਉਨਹਾਂ ਦੋਹਾਂ ਨੂੰ (ਅਸਰ) ਦੀ ਨਮਾਜ ਦੇ ਪਿਛੋਂ ਰੋਕ ਲਓ ਫਿਤ ਓਹ ਦੋਵੇਂ ਅੱਲਾ ਦੀ ਸੌਗੰਧ ਕਰਨ (ਅਰ ਕਹਿਣ) ਕਿ ਸਾਨੂੰ ਸਤਯ ਸੰਭਾਖਣ ਦਾ ਪ੍ਰਤਿ ਬਦਲਾ ਲੈਣਾ ਅਭੀਸ਼ਟ ਨਹੀਂ ਭਾਵੇਂ ਵੈ ਪੁਰਖ (ਜਿਸ ਦੇ ਹੱਕ ਵਿਚ ਅਸੀਂ ਗਵਾਹੀ ਦੇਈਏ ਸਾਡਾ) ਸਮੀਪ (ਹੀ ਕਿਉਂ ਨਾ)ਹੋਵੇ ਅਰ ਅਸੀਂ ਖੁਦਾ ਲਗਦੀ ਗਵਾਹੀ ਛਿਪਾ ਨਹੀਂ ਰੱਖਾਂਗੇ ਨਹੀਂ ਤਾਂ ਬੇਸ਼ਕ ਅਸੀਂ (ਖੁਦਾ ਦੇ) ਗੁਨਾਂਹਗਾਰ ॥੧੦੬॥ ਫੇਰ ਯਦੀ (ਗਵਾਹੀ ਦੇ ਦਿਤਿਆਂ ਪਿਛੋਂ) ਪ੍ਰਤੀਤ ਹੋ ਜਾਵੇ ਕਿ ਦੋ ਦੇਨੋਂ (ਗਵਾਹ) ਪਾਪੀ ਹੋ ਕਰ(ਸਤ ਨੂੰ ਨੂੰ ਦਬਾਗੇ) ਤਾਂ ਏਹਨਾਂ ਵੀ ਜਗਹਾਂ ਦੂਸਰੇ ਦੋ (ਗਵਾਹ) ਉਨਹਾਂ ਲੋ ਲੋਗਾਂ ਵਿਚੋਂ(ਗਵਾਹੀ ਦੇਣ ਵਾਸਤੇ) ਖੜੇ ਹੋ ਜਾਣ ਜਿਨਹਾਂ ਦਾ ਹੱਕ (ਏਨਹਾਂ ਦੋ ਦੋਹਾਂ ਗਵਾਹਾਂ ਵਿਚੋਂ ਹਰੇਕ ਨੇ) ਦਬਾਨਾ ਚਾਹਿਆ ਸੀ (ਅਰ ਏਹ ਨਵੇਂ ਗਵਾਹ ਮਜਲੂਮ ਦੀ ਤਰਫ ਦੇ) ਸਮੀਪੀ ਸਾਕ (ਹੋਣ) ਫੇਰ (ਏਹ ਦੋਵੇਂ ਨਵੇਂ ਗਵਾਹ) ਰੱਬ ਦੀ ਕਸਮ ਕਰਨ ਕਿ ਪਹਿਲਿਆਂ ਦੋਹਾਂ ਗਵਾਹਾਂ ਦੀ ਗਵਾਹੀ ਪਾਸੋਂ ਸਾਡੀ ਗਵਾਹੀ ਬਹੁਤ ਉਤਮ ਹੈ ਅਰ ਅਸਾਂ (ਗਵਾਹੀ ਦੇਣ ਵਿਚ ਕਿਸੇ ਤਰਹਾਂ ਦੀ) ਵਧੀਕੀ ਨਹੀਂ ਕੀਤੀ ਨਹੀਂ ਤਾਂ ਅਸੀਂ ਨਿਰਸੰਸ ਜ਼ਾਲਿਮ ਹਾਂ ॥੧੦੭॥ ਇਸ ਪ੍ਰਕਾਰ ਦੀ ਸੁਗੰਦ ਇਸ ਥੀਂ ਜ਼ਿਆਦਾ ਸਮੀਪ ਹੈ ਕਿ ਉਹ ਸਤ ਸਤ ਗਵਾਹੀ ਦੇਂ ਅਥਵਾ (ਇਸ ਬਾਤ ਥੀਂ) ਡਰਨਗੇ