ਪੰਨਾ:ਕੁਰਾਨ ਮਜੀਦ (1932).pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੪

ਪਾਰਾ ੭

ਸੂਰਤ ਮਾਯਦਹ ੫



ਕਿ ਪਹਿਲਿਆਂ ਦੀ ਸੌ ਸੌਰੀਧ ਦੇ ਪਿਛੋਂ ਏਹਨਾਂਦੀ ਸੌਗੋਧ (ਵੀ) ਰੱਦੀ ਨਾ ਜਾਵੇ ਅਰ ਅੱਲਾ ਪਾਸੋਂ ਡਰਦੇ ਰਹੋ ਅਰ ਸੁਣੋ ਅਰ ਅੱਲਾ ਆਗਯਾ ਉਲੰਘੀ ਪੁਰਖਾਂ ਨੂੰ ਸੱਚਾ ਮਾਰਗ ਨਹੀਂ ਦਸਦਾ ॥੧੦੮॥ ਰੁਕੂਹ ੧੪॥

ਜਿਸ ਦਿਨ ਕਿ ਅੱਲਾ (ਸਰਬ) ਪੈਯੰਬਰਾਂ ਨੂੰ ਏਕਤ੍ਰ ਕਰਕੇ ਉਨਹਾਂ ਥੀ (ਇਉਂ) ਪੁਛੇਗਾ, ਕਿ ਤੁਹਾਨੂੰ (ਆਪਣੀਆਂ ਉਮਤਾਂ ਦੀ ਤਰਫੋਂ) ਕੀ ਜਵਾਬ ਮਿਲਿਆ? ਉਹ ਕਹਿਣਗੇ ਕਿ ਸਾਨੂੰ ਕੋਈ ਖਬਰ ਨਹੀਂ ਗੈਬ ਦੀਆਂ ਬਾਤਾਂ ਤੋਂ ਹੀ ਭਲੀ ਤਰਹਾਂ ਜਾਣਦਾ ਹੈਂ ॥੧੦੯॥ ਜਦੋਂ ਅੱਲਾ ਹੁਕਮ ਕਰੇਗਾ ਕਿ ਹੇ ਮਰੀਯਮ ਦੇ ਪੁਤ੍ਰ ਈਸਾ ਅਸਾਂ ਤੇਰੇ ਪਰ ਅਰ ਤੇਰੀ ਮਾਤਾ ਪਰ ਜੇ ਜੋ ਉਪਕਾਰ ਕੀਤੇ ਹਨ (ਉਨਹਾਂ ਨੂੰ)ਸਮਰਣ ਕਰੋ ਜਦੋਂ ਕਿ ਅਸਾਂ ਰੂਹਉਲ ਕੁਦਸ (ਪਵਿੱਤ੍ਰ ਆਤਮਾਂ)ਦਵਾਰਾ ਤੁਹਾਡੀ ਮਦਦ ਕੀਤੀ। (ਇਕ! ਦੂਸਰੀ ਏਹ ਕਿ ਜਦੋਂ ਤੁਸੀਂ ਨਿਰੇ ਪੁਰੇ ਬਾਲਕ ਸੀ ਅਰ) ਪਾਾਲਨੇ ਵਿਚ (ਬਿਰਾਜੇ ਹੋਏ ਪੜੇ ਝੂਟਦੇ ਸੀ। ਓਸ ਆਯੁਖਾ ਵਿਚ) ਅਰ ਬੜੇ ਹੋਕੇ ਤੁਸੀਂ (ਦੋਨੋਂ ਹਾਲਤਾਂ ਵਿਚ) ਲੋਗਾਂ ਨਾਲ (ਇਕ ਜੈਸੀਆਂ) ਬਾਤਾਂ ਕਰਦੇ ਸੀ ਅਰ ਜਦੋ ਕਿ ਅਸਾਂ ਤੁਹਨੂੰ ਲਿਖਣਾ ਸਿਖਾਇਆ ਅਰ ਬਦਮਤਾ (ਦੀਆਂ ਬਾਤਾਂ) ਅਰ ਤੌਰਾਤ, ਅਰ ਅੰਜੀਲ ਸਿਖਾਈ ਸੀ ਅਰ ਜਦੋਂ ਕਿ ਤੁਸੀਂ ਸਾਡੇ ਹੁਕਮ ਨਾਲ ਪਰਿੰਦੇ ਦੇ ਰੂਪ ਦੀ ਇਕ ਮਿਟੀ ਦੀ ਮੂਰਤੀ ਬਣਾਉਂਦੇ ਫੇਰ ਓਸ ਵਿਚ ਫੁਕ ਮਾਰ ਦੇਂਦੇ ਤਾਂ ਓਹ ਸਾਡੇ ਹੁਕਮ ਨਾਲ ਪਰਿੰਦਾ ਹੋ ਜਾਂਦਾ ਅਰ ਜਦ ਕਿ ਤੁਸੀ ਜਮਾਂਦਰੂ ਅੰਧੇ ਅਰ ਕੁਸ਼ਟੀ ਨੂੰ ਸਾਡੇ ਹੁਕਮ ਨਾਲ ਨਿਰੋਗ ਕਰ ਦੇਂਦੇ! ਅਰ ਜਦ ਕਿ ਤੁਸੀਂ ਸਾਡੇ ਹੁਕਮ ਨਾਲ ਮੁਰਦਿਆਂ ਨੂੰ (ਸੁਰਜੀਤ ਕਰਕੇ) ਖੜਾ ਕਰ ਦੇਂਦੇ,ਅਰ ਜਦ ਕਿ ਅਸਾਂ ਬਨੀ ਅਸਰਾਈਲ ਨੂੰ ਤੁਹਡੇ (ਪਰ ਹਥ ਵਲਛਾ ਕਰਨ) ਤੋਂ ਰੋਕਿਆ, ਕਿ ਜਿਸ ਵੇ ਵੇਲੇ ਤੁਸੀਂ ਓਹਨਾਂ ਪਾਸ ਸਿਧੀਆਂ ਲੈਕੇ ਆਇ ਤਾਂ ਓਹਨਾਂ ਵਿਚੋਂ ਜੇ ਲੋਗ (ਤੁਹਾਡੀ ਰਸਾਲਤ) ਦੇ ਮੁਨਕਰ ਸਨ (ਸਿਧੀਆਂ ਦੇਖ ਕੇ) ਲਗੇ ਕਹਿਣ ਕਿ ਇਹ ਤਾ ਖੁਲਮ ਗੁਲਾ ਇੰਦਰ ਜਾਲ ਹੈ ਹੋਰ ਬਸ ॥੧੧੦॥ ਅਰ ਜਦੋ ਅਸਾਂ ਹਵਾਰੀਆਂ ਨੁੰ ਅਕਾਸ਼ ਬਾਣੀ ਘੱਲੀ ਕਿ ਸਾਡੇ ਉਤੇ ਅਰ ਸਾਡੇ ਰਸੂਲ ਪਰ ਈਮਾਨ ਲੈ ਅਓ ਤਾਂ ਓਹਨਾਂ ਨੇ ਕਹਿਆ ਅਸੀਂ ਈਮਾਨ ਲੈ ਆਏ ਅਰ (ਹੇ ਖੁਦਾ) ਤੂੰ ਏਸ ਬਾਤ ਦਾ ਗਵਾਹ ਰਹੁ ਕਿ ਅਸੀਂ ਦਾਸ ਹਾਂ ॥੧੧੧॥ ਜਦੋਂ ਹੁਵਾਰੀਆਂ ਨੇ ਬੇਨਤੀ ਕੀਤੀ, ਕਿ ਹੇ ਮਰੀਯਮ ਦੇ ਪੁਤ੍ਰ ਈਸਾ, ਕੀ ਤੇਰੇ ਪਰਵਰਦਿਗਾਰ ਪਾਸੋਂ ਹੋ ਸਕੇਗਾ ਕਿ ਸਾਡੇ ਵਾਸਤੇ ਅਗਾਸ ਵਿਚੋਂ (ਭੋਜਨ ਦ) ਇਕ (ਪਰੋਸਿਆ ਹੋਇਆ)ਥਾਲ ਉਤਾਰੇਂ (ਈਸਾ ਨੇ)ਕਹਿਆ ਖੁਦਾ ਪਾਸੋਂ ਡਰੋ ਯਦੀ ਤੁਸੀਂ ਈਮਾਨ ਵਾਲੇ ਹੋ॥