ਪੰਨਾ:ਕੁਰਾਨ ਮਜੀਦ (1932).pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੭

ਸੂਰਤ ਮਾਯਦਹ ੫

੧੨੪



੧੧੨॥ ਓਹ ਲਗੇ ਕਹਿਣ ਕਿ ਸਾਡੀ ਅਭਿਲਾਖਾ ਹੈ ਕਿ ਓਸ (ਥਾਲ) ਵਿਚੋਂ ( ਅੰਮ੍ਰਤ ਸਮਝਕੇ) ਕੁਝ ਛਕੀਏ (ਦੂਸਰੇ)ਸਾਡੇ ਦਿਲ ਸ਼ਾਂਤ ਹੋ ਜਾਣ ਅਰ ਅਸੀਂ ਸਿੱਧ ਕਰ ਲਵੀਏ ਕਿ ਨਿਰਸੰਦੇਹ ਆਪ ਨੇ ਸਾਡੇ ਅਗੇ (ਰਸਾਲਤ ਦਾ) ਦਾਵਾ ਸੱਚਾ ਕੀਤਾ ਸੀ ਅਰ ਅਸੀਂ ਏਸ ਤੇ ਗਵਾਹ ਰਹੀਏ ॥੧੧੩॥

ਇਸ ਤੇ ਈਸੇ ਪੁਤ੍ਰ ਮਰੀਯਮ ਨੇ ਪ੍ਰਾਰਥਨਾ ਕੀਤੀ ਕਿ ਹੈ ਅੱਲਾ ਹੈ ਸਾਡੇ ਪਰਵਰਦਿਗਾਰ ਸਭੇ ਪਰ ਅਸਮਾਨ ਥੀਂ (ਪਰਸ਼ਾਦ ਦਾ) ਇਕ ਥਾਲ ਉਤਾਰ (ਅਰ) ਬਾਲ ਦਾ (ਉਤਾਰਨਾ) ਸਾਡੇ ਵਾਸਤੇ ਅਰਥਾਤ ਸਾਡਿਆਂ ਅਗਲਿਆਂ ਪਿਛਲਿਆਂ (ਸਭਨਾਂ) ਦੇ ਵਾਸਤੇ ਈਦ ਹੋ ਅਰ (ਏਹ) ਤੇਰੀ ਤਰਫੋਂ (ਸਾਡੇ ਹੱਕ ਵਿਚ ਤੇਰੀ ਕੁਦਰਤ ਦੀ ਇਕ (ਨਿਸ਼ਾਨੀ) (ਹੋਵੇ) ਅਰ ਸਾਨੂੰ ਰੋਜੀ ਦੇਹ ਅਰ ਤੂੰ ਸਭ ਰੇਜੀ ਦੇਣ ਵਾਲਿਆਂ ਵਿਚੋਂ ਬਹੁਤ ਉੱਤਮ (ਰੋਜੀ ਦੇਣ ਵਾਲਾ) ਹੈ ॥੧੧੪॥ ਅੱਲਾ ਨੇ ਆਗਿਆ ਦਿਤੀ ਨਿਰਸੰਦੇਹ ਅਸੀਂ ਉਹ ਖਾਨੇ ਤੁਸਾਂ ਲੋਗਾਂ ਪਰ ਉਤਾਰਾਂਗੇ । ਤਾਂ ਜੋ ਆਦਮੀ ਫੇਰ ਭੀ ਤੁਹਾਡੇ ਵਿਚੋਂ (ਸਾਡੀ ਖੁਦਾਈ ਥੀਂ) ਨਨਾਕਾਰ ਕਰਦਾ ਰਹੇਗਾ ਤਾਂ ਅਸੀਂ ਉਸ ਨੂੰ (ਐਸੇ) ਕਰੜੇ ਦੁਖ ਦੀ ਸਜਾ ਦੇਵਾਂਗੇ ਕਿ ਸੰਸਾਰ ਭਰ ਵਿਚ ਕਿਸੇ ਨੂੰ ਭੀ ਵੈਸੀ ਸਜਾ ਨਹੀਂ ਦੇਵਾਂਗੇ ॥੧੧੫॥ ਰੁਕੂਹ ੧੫॥

ਅਰ ਜਦੋਂ(ਪ੍ਰਲੇ ਦੇ ਦਿਨ)ਈਸ਼ਵਰ ਕਹੇਗਾ ਕਿ ਐ ਈਸਾ ਮਰੀਯਮ ਦੇ ਪੁਤ੍ਰ ਕੀ ਤੂੰ ਲੋਗਾਂ ਨੂੰ ਏਹ ਬਾਰਤਾ ਕਹੀ ਸੀ ਕਿ ਖੁਦਾ ਤੋਂ ਭਿੰਨ ਮੈਨੂੰ ਅਰ ਮੇਰੀ ਮਾਈ ਨੂੰ ਭੀ(ਈਸ਼ਵਰ ਥੀਂ ਅਲਗ) ਦੋ ਖੁਦਾ ਮੰਨੋ(ਈਸਾ) ਪ੍ਰਾਰਥਨਾ ਕਰੇਗਾ ਕਿ (ਹੇ ਪਰਵਰਦਿਗਾਰ) ਤੇਰਾ ਪਵਿਤ੍ਰ ਰੂਪ ਹੈ ਮੇਰੇ ਪਾਸੋਂ ਇਹ ਕਿਸ ਤਰਹਾਂ ਹੋ ਸਕਦਾ ਹੈ ਕਿ ਮੈਂ (ਤੇਰੇ ਪ੍ਰਤਾਪ ਵਿਚ) ਐਸੀ ਬਾਰਤਾ ਕਹਾਂ ਜਿਸ ਦੇ ਕਹਿਣ ਦਾ ਮੈਨੂੰ ਕੋਈ ਹੱਕ ਨਹੀਂ। ਯਦੀ ਮੈਂ ਐਸੇ ਕਹਿਆ ਹੋਵੇਗਾ ਤਾਂ ਮੇਰਾ ਕਹਿਣਾ ਤੁਹਾਨੂੰ ਅਵਸ਼ ਮਾਲੂਮ ਹੋਵੇਗਾ ਕਾਹੇ ਤੇ ਤੂੰ(ਤਾਂ)ਮੇਰੇ ਰਿਦੇ ਦੀਆਂ ਬਾਤਾਂ (ਭੀ) ਜਾਣਦਾ ਹੈਂ ਅਰ ਮੈਂ ਤੇਰੇ ਦਿਲ ਦੀ ਬਾਤ ਨਹੀਂ ਜਾਣਦਾ। ਗੁਪਤ ਬਾਤਾਂ ਤੂੰ ਹੀ ਭਲੀ ਤਰਹਾਂ ਜਾਣਦਾ ਹੈਂ ॥੧੧੬॥ ਤੁਸਾਂ ਨੇ ਜੋ ਮੈਨੂੰ ਹੁਕਮ ਦਿਤਾ ਸੀ! ਬਸ ਓਹੀ ਮੈਂ ਏਹਨਾਂ ਲੋਗਾਂ ਨੂੰ ਕਹਿ ਸੁਣਾਇਆ ਸੀ ਕਿ ਅੱਲਾ ਜੇ ਮੇਰਾ ਅਰ ਤੁਹਾਡਾ (ਸੰਪੂਰਨਾਂ ਦਾ) ਪਰਵਰਦਿਗਾਰ ਹੈ ਓਸੇ ਦਾ ਭਜਨ ਕਰੋ। ਅਰ ਜਿਤਨਾ ਚਿਰ ਮੈਂ ਏਹਨਾਂ ਲੋਗਾਂ ਵਿਚ (ਮੌਜੂਦ) ਰਹਿਆ ਮੈਂ ਏਹਨਾਂ (ਦੇ ਹਾਲ) ਦਾ ਰਾਖਾ ਰਹਿਆ। ਫੇਰ ਜਦੋਂ ਤੁਸਾਂ ਨੇ ਮੈਨੂੰ (ਕਲ ਦਵਾਰਾ ਸੰਸਾਰ ਵਿਚੋਂ) ਚੁਕ ਲੀਤਾ ਤਾਂ ਤੂੰ ਹੀ ਏਹਨਾਂ ਦਾ ਰਛਕ ਸੈਂ ਅਰ ਤੂੰ ਸੰਪੂਰਨ ਵਸਤਾਂ ਦੀ ਸਾਖੀ ਹੈਂ ॥੧੧੭॥ ਯਦੀ ਤੂੰ ਏਹਨਾਂ