ਪੰਨਾ:ਕੁਰਾਨ ਮਜੀਦ (1932).pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੬

ਸੂਰਤ ਇਨਆਮ ੬

ਪਾਰਾ ੭



ਨੂੰ ਕਸ਼ਟ ਦੇਵੇਂ (ਤਾਂ ਤੇੈਨੂੰ ਅਖਤਿਆਰ ਹੈ) ਇਹ ਤੇਰੇ ਬੰਦੇ ਹਨ ਅਰ ਯਦੀ ਆਪ ਏਹਨਾਂ ਨੂੰ ਮਾਫ ਕਰੋ ਤਾਂ ਨਿਰਸੰਦੇਹ ਤੂੰ (ਹੀ ਸੰਪੂਰਨਾਂ ਪਰ) ਬਲਵਾਨ (ਅਰ) ਹਿਕਮਤ ਵਾਲਾ ਹੈਂ ॥੧੧੮॥ ਈਸ਼ਵਰ ਕਰੇਗਾ ਕਿ ਏਹੋ ਹੀ (ਅਜ ਦਾ) ਦਿਨ ਹੈ ਕਿ ਸਤ ਪੁਰਖਾਂ ਨੂੰ ਏਹਨਾਂ ਦਾ ਸਤ ਕੰਮ ਆਵੇਗਾ ਏਹਨਾਂ ਦੇ ਵਾਸਤੇ ਬਾਗ ਹੈ ਜਿਨਹਾਂ ਦੇ ਹੇਠਾਂ ਨਦੀਆਂ ਪਈਆਂ ਵਗ ਰਹੀਆਂ ਹਨ (ਅਰ ਓਹ) ਓਹਨਾਂ ਵਿਚ ਸਦਾ ੨ ਰਹਿਣਗੇ ਅੱਲਾ ਓਹਨਾਂ ਨਾਲ ਖੁਸ਼ ਅਰ ਉਹ ਅੱਲਾ ਨਾਲ ਖੁਸ਼ (ਹੋਣਗੇ) ਏਹ ਬੜੀ ਸਫਲਤਾ ਹੈ ॥੧੧੯॥ ਅਗਾਸ ਤਥਾ ਧਰਤੀ ਅਰ ਜੋ ਕੁਛ ਆਗਾਸ ਤਥਾ ਧਰਤੀ ਦੇ ਮਧਯ ਮੇਂ ਹੈ ਸਭਨਾਂ ਪਰ ਅੱਲਾ ਦੀ ਹੀ ਹਕੂਮਤ ਹੈ ਅਰ ਉਹ ਸੰਪੂਰਨ ਵਸਤਾਂ ਪਰ ਕਾਦਰ ਹੈ ॥੧੨੦॥ ਰੁਕੁਹ ੧੬॥

ਸੂਰਤ ਇਨਆਮ ਮੱਕੇ ਵਿਚ ਉਤਰੀ ਏਸ ਦੀਆਂ
ਇਕ ਸੌ ਪੈਂਠ ਅਥਵਾ ਇਕ ਸੌ ਛਿਆਠ ਆਯਤਾਂ
ਅਰ ਬੀਸ ਰੁਕੂਹ ਹਨ॥

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕ੍ਰਿਪਾਲੂ ਹੈ ਸਭ ਤਰਹਾਂ ਦੀਆਂ ਮਹਿਮਾਏਂ ਅੱਲਾ ਨੂੰ ਹੀ (ਪ੍ਰਾਪਤ) ਹਨ ਜਿਸਨੇ ਆਗਾਸ ਨੂੰ ਅਰ ਧਰਤੀ ਨੂੰ ਉਤਪਤ ਕੀਤਾ ਅਰ ਅੰਧਕਾਰਾਂ ਨੂੰ ਅਰ (ਹੋਰ) ਪਰਕਾਸ਼ ਨੂੰ ਬਣਾਇਆ ਅਧਯਾਪਿ ਕਾਫਰ (ਖੁਦ ਥੀਂ ਸਿਵਾ ਹੋਰ ੨ ਵਸਤਾਂ ਨੂੰ) ਆਪਣੇ ਪਰਵਰਦਿਗਾਰ ਦੇ ਨਾਲ ਬਰਾਬਰੀ ਦੇ ਦਰਜੇ ਵਿਚ ਰਖਦੇ ਹਨ ॥੧॥ ਓਹੋ ਹੀ ਹੈ ਜਿਸਨੇ ਤੁਸਾਂ(ਲੋਗਾਂ)ਨੂੰ ਮਿਟੀ ਥੀਂ ਉਤਪਤ ਕੀਤਾ ਫੇਰ (ਹਰ ਏਕ ਦੇ ਵਾਸਤੇ ਜੀਵਣ ਦੀ) ਇਕ ਅਵਧੀ ਨਿਯਤ ਕੀਤੀ ਅਰ ਇਕ ਅਵਧੀ (ਪ੍ਰਲੈ ਦੀ ਹੈ ਜਿਸ ਦਾ ਸਮਾਂ) ਓਸ ਦੇ ਸਮੀਪ ਥਾਪਿਆ ਹੋਇਆ ਹੈ ਫੇਰ ਭੀ ਤੁਸੀਂ (ਲੋਗ ਓਸ ਦੀ ਖੁਦਾਈ ਵਿਚ) ਭਰਮ ਕਰਦੇ ਹੋ ॥੨॥ ਅਰ (ਕੀ) ਆਸਮਾਨਾਂ ਵਿਚ ਅਰ(ਕੀ)ਧਰਤੀ ਪਰ ਵਹੀ ਅੱਲਾ ਹੈ (ਜੋ ਕੁਛ)ਤੁਸੀਂ (ਲੋਗ) ਗੁਪਤ (ਕਰਕੇ ਕਹਿੰਦੇ ਹੋ ਉਹ)ਅਰ (ਜੋ ਕੁਛ) ਪਰਗਟ (ਕਰਕੇ ਕਹਿੰਦੇ ਹੋ)ਉਹ ਓਸ ਨੂੰ (ਸਭ) ਮਾਲੂਮ ਹੈ ਅਰ ਜੋ ਕੁਛ ਤੁਸੀਂ ਕਰਦੇ ਹੋ (ਉਹ ਭੀ ਸਭ ਕੁਛ) ਓਸ ਨੂੰ ਮਾਲੂਮ ਹੈ ॥੩॥ ਅਰ ਏਹਨਾਂ ਦੇ ਪਰਵਰਦਿਗਾਰ ਦੇ (ਇਕ ਹੋਣ ਦੀਆਂ) ਕੋਟੀਆਂ ਨਾਲ ਕੋਈ ਕੋਟੀ ਏਹਨਾਂ ਲੋਗਾਂ ਦੇ ਸਨਮੁਖ ਪੇਸ਼ ਨਹੀਂ ਹੁੰਦੀ ਫੇਰ ਭੀ ਓਸ ਪਾਸੋਂ ਬੇਮੁਖੀ ਹੀ ਕਰਦੇ ਹਨ ॥੪॥ ਕਿੰਤੂ ਜਦੋਂ ਸਤ (ਕੁਰਾਨ ਭੀ) ਏਹਨਾਂ ਦੇ ਪਾਸ ਆਇਆ ਓਸਨੂੰ ਭੀ ਜੁਠਲਾ ਚੁਕੇ ਤਾਂ ਏਹ ਲੋਗ ਜਿਸ ਚੀਜ਼ ਨੂੰ ਹਾਸੀ ਦਾਸ ਪਦ ਠਹਿਰਾ ਰਹੇ ਹਨ ਓਸਦਾ