ਪੰਨਾ:ਕੁਰਾਨ ਮਜੀਦ (1932).pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੭

ਸੂਰਤ ਇਨਆਮ ੬

੧੨੭



ਪ੍ਰਭਾਵ ਏਹਨਾਂ ਨੂੰ ਅਗੇ ਚਲਕੇ ਪਰਤੀਤ ਹੋ ਜਾਵੇਗਾ ॥੫॥ ਕੀ ਉਕਤ ਪੁਰਖਾਂ ਨੇ (ਏਸ ਬਾਤ ਪਰ) ਦ੍ਰਿਸ਼ਟੀ ਨਹੀ ਦਿਤੀ ਕਿ ਅਸਾਂ ਏਹਨਾਂ ਨਾਲੋਂ ਪਹਿਲੇ ਕਿਤਨੀਆਂ ਸੰਪ੍ਰਦਾਵਾਂ ਨੂੰ ਨਿਸ਼ਟ ਕੀਤਾ ਜਿਨਹਾਂ ਦੀ ਅਸਾਂ ਨੇ ਦੇਸ ਵਿਚ ਐਸੀ (ਮਜਬੂਤ) ਜੜ ਲਗਾਈ ਸੀ ਕਿ (ਹੇ ਮੁਨਕਰੇ) ਅਜੇ ਤਕ ਤੁਹਾਡੀ ਭੀ ਐਸੀ ਜੜ ਨਹੀ ਲਾਈ ਅਸਾਂ (ਪਾਣੀ ਦੀ) ਓਹਨਾਂ ਪਰ ਮੂਸਲਾ ਧਾਰ ਬਰਖਾ ਕੀਤੀ ਅਰ ਓਹਨਾਂ ਦੇ ਹੇਠਾਂ ਨਦੀਆਂ ਵਗ ਦਿਤੀਆਂ ਫੇਰ ਅਸਾਂ ਓਹਨਾਂ ਦੇ ਗੁਨਾਹਾਂ ਦੀ ਸਜਾ ਵਿਚ ਓਹਨਾਂ ਨੂੰ ਨਿਸ਼ਟ ਕਰ ਦਿਤਾ ਅਰ ਓਹਨਾਂ ਦੇ(ਮਾਰਿਆਂ ਪਿਛੋਂ) ਹੇਰ ਉਮਤਾਂ ਨਿਕਾਸ ਦਿਖਲਾਈਆਂ ॥੬॥ (ਅਰ)ਯਦੀ ਅਸੀ ਕਾਗਜ਼ਾਂ ਪਰ (ਲਿਖੀ ਲਿਖਾਈ) ਪੁਸਤਕ (ਭੀ) ਤੁਹਾਡੇ ਪਰ ਉਤਾਰਦੇ ਅਰ ਏਹ ਲੋਗ ਓਸ ਨੂੰ ਆਪਣਿਆਂ ਕਰਾਂ ਸਰਾਂ ਨਲ ਸਪਰਸ਼ (ਭੀ) ਕਰ ਲੈਂਦੇ ਤਾਂ ਭੀ ਜੋ ਲੋਗ ਮੁਨਕਰ ਹਨ ਏਹੇ ਬਾਤ ਕਹਿੰਦੇ ਕਿ ਇਹ ਤਾਂ ਖੁਲਾ ਇੰਦਰ ਜਾਲ ਹੈ ॥੭॥ ਅਰ ਕਾਫਰ ਕਹਿੰਦੇ ਹਨ ਕਿ ਇਸ ਪਰ ਕੋਈ ਫਰਿਸ਼ਤਾ ਕਿਉਂ ਨਹੀ ਨਾਜ਼ਲ ਹੋਇਆ ਅਰ ਯਦੀ ਅਸੀਂ ਫਰਿਸ਼ਤੇ ਨੂੰ ਘਲਦੇ ਤਾਂ ਰਾਰ ਹੀ ਚੁਕ ਗਈ ਸੀ ਤਾਂ ਫੇਰ ਏਹਨਾਂ ਨੂੰ (ਕਿਸੇ ਤਰਹਾਂ ਦੀ) ਅਵਧੀ (ਭੀ) ਨਾ ਮਿਲ ਦੀ ॥੮॥ ਅਰ ਯਦੀ ਅਸੀਂ (ਰਸੂਲ ਦਾ ਮਦਦਗਾਰ) ਕੋਈ ਫਰਿਸ਼ਤਾ ਕਰਦੇ ਤਾਂ ਓਸ ਨੂੰ ਭੀ ਆਦਮੀ ਬਣਾਉਂਦੇ ਅਰ ਜੋ ਭਰਮ (ਇਹ ਲੋਗ ਹੁਣ) ਕਰ ਰਹੇ ਹਨ ਓਹੀ ਭਰਮ ਅਸੀਂ (ਓਸ ਸਮੇਂ ਭੀ) ਏਹਨਾਂ ਦੇ ਦਿਲਾਂ ਪਰ ਪਾ ਦੇਂਦੇ ॥੯॥ ਅਰ ਹੇ (ਪੈਯੰਬਰ) ਤੁਹਾਡੇ ਨਾਲੋਂ ਪਹਿਲੇ ਭੀ ਪੈਯੰਬਰ ਨਾਲ ਠਠਾ ਮਖੌਲ ਕੀਤਾ ਗਇਆ ਹੈ ਤਾਂ ਜਿਨਹਾਂ ਲੋਗਾਂ ਨੇ ਉਨਹਾਂ ਨਾਲ ਹਾਂਸੀ ਕੀਤੀ ਸੀ ਉਹ (ਕਸ਼ਟ) ਜਿਸ ਦੇ ਉਹ ਠਠਾ ਕੀਤਾ ਕਰਦੇ ਸਨ ਉਹਨਾਂ ਤੇ ਆ ਪ੍ਰਾਪਤ ਹੋਇਆ ॥੧੦॥ਰੁਕੂਹ ੧॥

(ਇਹਨਾਂ ਨੂੰ)ਕਹੋ ਕਿ ਦੇਸ ਵਿਚ ਚਲੋ ਫਿਰੇ ਫਿਰ ਦੇਖੋ ਕਿ (ਪੈਯੰਬਰਾਂ ਨੂੰ)ਅਲੀਕ ਨਿਸਚੇ ਕਰਨ ਵਾਲਿਆਂ ਦਾ ਕੈਸਾ ਅੰਜਾਮ ਹੇਇਆ ॥੧੧॥(ਏਹਨਾਂ ਲੋਗਾਂ ਨੂੰ)ਪੁਛੋ ਕਿ ਜੋ ਕੁਛ ਆਕਾਸ ਅਰ ਧਰਤੀ ਦੇ ਮਧਯ ਵਿਚ ਹੈ(ਏਹ ਸੰਪੂਰਣ ਬ੍ਰਹਮੰਡ) ਕਿਸ ਦਾ ਹੈ। (ਤੁਸੀਂ) ਕਹਿਂਦੇ ਕਿ ਏਹ (ਸੰਪੂਰਨ ਪਦਾਰਥ)ਅੱਲਾ ਦੇ ਹੀ ਹੈਂ (ਓਸ ਨੇ) ਸ੍ਵਯੰ ਕ੍ਰਿਪਾ ਕਰਨ ਦਾ ਸੰਕਲਪ ਕਰ ਲੀਤਾ ਹੈ ਅਰ ਉਹ ਪ੍ਰਲੈ ਦੇ ਦਿਨ ਤਕ ਜਿਸ ਦੇ ਆਉਣ ਵਿਚ ਕਿੰਚਤ ਸੰਦੇਹ ਨਹੀਂ ਤੁਸਾਂ (ਸਾਰਿਆਂ) ਨੂੰ ਅਵਸ਼ ਏਕੱਤਰ ਕਰੇਗਾ ਜੇ ਲੋਗ ਸ੍ਵਯੰ ਆਪਣਾ ਨੁਕਸਾਨ ਕਰਦੇ ਹਨ ਉਹ ਤਾਂ ਈਮਾਨ ਨਹੀਂ ਲੈ ਆਵਣਗੇ ॥੧੨॥ ਅਰ ਉਸੀ (ਖੁਦਾ) ਦਾ ਹੈ ਜੇ ਕੁਛ ਰਾਤ੍ਰੀ ਅਰ ਦਿਨ ਵਿਚ (ਸੰਪੂਰਨ ਬ੍ਰਹਮਾਂਡ ਮੇਂ) ਨਿਵਾਸ ਕਰਦਾ ਹੈ