ਪੰਨਾ:ਕੁਰਾਨ ਮਜੀਦ (1932).pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੭

ਸੂਰਤ ਇਨਆਮ ੬

੧੨੯



ਨੂੰ ਅਲੀਕ ਨਿਯਤ ਕਰੇ ਓਸ ਨਾਲੋਂ ਵਧੇਰਾ ਜਾਲਮ ਕੌਣ ? (ਅਰ) ਜਾਲਮਾਂ ਨੂੰ ਕਿਸੀ ਤਰਹਾਂ ਫਲਾਹ ਨਹੀਂ ਹੋਣੀ ॥੨੧॥ ਅਰ ਜਦੋਂ ਅਸੀਂ ਏਹਨਾਂ ਸਾਰਿਆਂ ਨੂੰ (ਆਪਣੇ ਸਨਮੁਖ) ਇਕਤ੍ਰ ਕਰਾਂਗੇ ਫੇਰ ਉਹਨਾਂ ਲੋਗਾਂ ਪਾਸੋ ਜੋ (ਸਾਡੇ ਸਾਥ ਦੂਸਰਿਆਂ ਮਾਬੂਦਾਂ ਨੂੰ) ਸ਼ਰੀਕ ਕਰਦੇ ਸਨ ਪੁਛਾਂਗੇ ਕਿ ਕਿਥੇ ਹਨ ਤੁਹਾਡੇ (ਨਿਯਤ ਕੀਤੇ ਹੇਏ) ਉਹ ਸ਼ਰੀਕ ਜਿਨਹਾਂ ਨੂੰ ਤੁਸੀਂ (ਖੁਦਾ ਦੇ ਸ਼ਰੀਕ) ਸਮਝਦੇ ਸੀ ॥੨੨॥ ਫੇਰ ਏਸ ਥੀਂ ਵਧਕੇ ਏਹਨਾਂ ਦਾ ਹੋਰ ਝੂਠ ਕੀ ਹੋਵੇਗਾ ਕਿ ਕਹਿਣਗੇ ਸਾਨੂੰ ਖੁਦਾ ਦੀ ਕਸਮ ਜੋ ਸਾਡਾ ਪਰਵਰ- ਦਿਗਾਰ ਹੈ ਕਿ ਅਸੀਂ ਤਾਂ (ਕਿਸੀ ਨੂੰ ਓਸ ਦਾ) ਸ਼ਰੀਕ ਨਹੀਂ ਬਣਾਉਂਦੇ ਸੀ ॥॥੨੩॥ ਦੇਖੋ ਤਾਂ ਸਹੀ (ਏਹ ਲੋਗ) ਕਿਸ ਤਰਹਾਂ ਆਪਣੇ ਪਰ ਆਪ ਝੂਠ ਬੋਲਣ ਲਗੇ ਅਰ ਏਹਨਾਂ ਦੀਆਂ ਝੁਠੀਆਂ ਬਾਤਾਂ ਬਣਾਈਆਂ ਹੋਈਆਂ (ਸਾਰੀਆਂ ਦੀਆਂ ਸਾਰੀਆਂ) ਇਹਨਾਂ ਤੋਂ ਗਈਆਂ ਗਵਾਤੀਆਂ ਹੋ ਗਈਆਂ ॥੨੪॥ ਅਰ(ਕਈਕ) ਏਹਨਾਂ ਵਿਚੋਂ ਐਸੇ ਭੀ ਹਨ ਕਿ ਤੇਰੀਆਂ (ਬਾਤਾਂ ਦੀ) ਤਰਫ ਕੰਨ ਧਰਦੇ ਹਨ। ਅਰ ਏਹਨਾਂ ਦੇ ਦਿਲਾਂ ਪਰ ਅਸਾਂ (ਗਫਲਤ ਅਰ ਹਠ ਧਰਮੀ ਦੇ) ਪਰਦੇ ਪਾ ਦਿਤੇ ਹਨ ਅਰ ਏਹਨਾਂ ਦੇ ਕੰਨਾਂ ਵਿਚ ਡਾਟ ਤਾਂ ਤੇ ਤੁਹਡੀਆਂ ਗਲਾਂ ਨਾ ਸਮਝ ਸਕਣ ਅਰ ਯਦੀ ਇਹ (ਸਾਂਸਾਰਿਕ) ਸਾਰੀਆਂ ਨਿਸ਼ਾ- ਨੀਆਂ (ਅਰਥਾਤ ਚਮਤਕਾਰ) ਭੀ ਦੇਖ ਲੈਣ ਤਾਂ ਭੀ ਭਰੋਸਾ ਕਰਨ ਵਾਲੇ ਨਹੀਂ (ਏਰਨਾਂ ਦੀਆਂ ਹਠ ਧਰਮੀਆਂ ਤਾਂ) ਏਥੋਂ ਤਕ (ਵਧੀਆਂ ਹੋਈਆਂ ਹਨ) ਕਿ ਜਦੋਂ ਤੇਰੇ ਪਾਸ ਝਗੜਦੇ ਹੋਏ ਆਉਂਦੇ ਹਨ ਤਾਂ (ਇਹ) ਕਾਫਰ ਬੋਲ ਉਠਦੇ ਹਨ ਕਿੰਤੂ ਕੁਰਾਨ (ਵਿਚ) ਤਾਂ ਸਿਰਫ ਪੁਰਾਣੀਆਂ ਕਹਾਣੀਆਂ (ਹੀ ਕਹਾਣੀਆਂ) ਹਨ ॥੨੫॥ ਅਰ ਏਹ ਲੋਗ (ਕੁਰਾਨ ਦੇ ਸ੍ਰਵਣ ਤੋਂ) ਦੁਸਰਿਆਂ ਨੂੰ ਮਨਾ ਕਰਦੇ ਹਨ ਅਰ(ਸ੍ਵਯੰਭੀ) ਉਸ ਪਾਸੋਂ ਭਜਦੇ ਹਨ ਅਰ(ਐਸੀਆਂ ਤਤੂਨੀਆਂ ਤੋਂ) ਕੇਵਲ ਆਪਣੀ ਹੀ ਆਤਮਕਘਾਤਤਾ ਤੇ ਤਿਆਰ ਹਨ ਅਰ(ਧੂਰਤਤਾ ਇਹ ਹੈ ਕਿ ਏਸ ਰਹੱਸ ਨੂੰ) ਨਹੀਂ ਸਮਝਦੇ ॥੨੬॥ ਅਰ ਹਾ ਦੈਵ ! ਤੂੰ (ਏਹਨਾਂ ਨੂੰ) ਐਸੀ ਦਸ਼ਾ ਵਿਚ ਦੇਖੇਂ ਕਿ ਨਰਕਾਂ ਪਰ (ਲਿਆ ਕੇ) ਖੜੇ ਕੀਤੇ ਜਾਣ ਅਰ (ਓਸ ਨੂੰ ਦੇਖ ਕੇ) ਕਹਿਣ ਲਗਣ ਕਿ ਹਾ ਦੈਵ ਅਸੀਂ (ਪੁਨਰ ਦੁਨੀਆਂ ਵਿਚ) ਵਾਪਸ ਕੀਤੇ ਜਾਈਏ ਅਰ ਆਪਣੇ ਪਰਵਰਦਿਗਾਰ ਦੀਆਂ ਆਇਤਾਂ ਨੂੰ ਮਿਥਿਆ ਨਾ ਸਮਝੀਏ ਅਰ ਭਰੋਸੇ ਵਾਲਿਆਂ ਵਿਚੇ ਹੋਈਏ ॥੨੭॥ (ਫਿਰ ਵੀ ਇਹਨਾਂ ਦੀ ਇਹ ਪਸ਼ੇਮਾਨੀ ਦਿਲੋਂ ਨਹੀਂ)ਕਿੰਤੂ ਜਿਸ(ਬੇਈਮਾਨੀ ਨੂੰ)ਪਹਿਲਾਂ ਗੁਪਤ ਰਖਦੇ ਸਨ ਹੁਣ ਏਹਨਾਂ ਦੇ ਅਗੇ ਆਈ (ਉਸਨੂੰ ਵੇਖਕੇ ਲਗੇ ਹਥ ਮਲਨ) ਅਰ ਯਦੀ (ਸੰਸਾਰ ਵਿਖਯ) ਵਾਪਸ ਭੇਜੇ ਜਾਣ ਤਾਂ ਜਿਸ ਵਸਤੂ ਤੋਂ ਏਹਨਾਂ ਨੂੰ ਵਿਵਰਜਿਤ ਕੀਤਾ ਗਇਆ ਹੈ ਓਸ ਨੂੰ ਪੁਨਰ ਕਰਨ ਅਰ