ਪੰਨਾ:ਕੁਰਾਨ ਮਜੀਦ (1932).pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੦

ਪਾਰਾ ੭

ਸੂਰਤ ਇਨਆਮ ੬



ਕਰਨ ਕੁਝ ਭਰਮ ਨਹੀਂ ਕਿ ਇਹ ਮਿਥਿਆਵਾਦੀ ਹਨ ॥੨੮॥ ਅਰ ਕਹਿੰਦੇ ਹਨ ਕਿ ਇਹ ਜੋ ਸਾਡਾ ਸਾਂਸਾਰਿਕ ਜੀਵਨ ਹੈ ਇਸ ਥੀ ਅਲਗ ਹੋਰ ਕਿਸੇ ਤਰ੍ਹਾਂ ਦਾ ਜੀਵਨ ਨਹੀਂ ਅਰ ਇਹ (ਬਾਤ) ਮਿਥਿਆ ਹੈ ਕਿ ਅਸੀਂ ਮਰਿਆਂ ਪਿਛੋਂ ਸੁਰਜੀਤ ਕੀਤੇ ਜਾਵਾਂਗੇ ॥੨੯॥ ਅਰ ਹੇ ਦਿਓ ਤੁਸੀਂ (ਏਹਨਾਂ ਨੂੰ ਓਸ ਸਮੇਂ) ਦੇਖੋ ਜਿਸ ਸਮੇਂ ਇਹ ਆਪਣੇ ਪਰਵਰਦਿਗਾਰ ਦੇ ਅਭਿਮੁਖ ਇਸਥਿਤ ਕੀਤੇ ਜਾਣਗੇ(ਅਰ ਉਹ ਏਹਨਾਂ ਪਾਸੇਂ) ਪੁਛੇਗਾ ਕੀ ਕਿਆ ਇਹ ਸਹੀ ਨਹੀਂ? ਉਹ ਉੱਤਰ ਦੇਣਗੇ ਕਿ ਸਾਨੂੰ ਆਪਣੇ ਪਰਵਰਦਿਗਰ ਦੀ ਕਸਮ ਠੀਕ (ਸਚ ਤਾਂ ਹੈ ਏਸ ਪਰ ਖੁਦਾ) ਕਹੇਗਾ ਕਿ ਤਸੀਂ ਜੋ (ਸੰਸਾਰ ਵਿਚ ਏਸ ਜੀਵਨ ਦਾ) ਨਨਾਕਾਰ ਕਰਦੇ ਰਹੇ(ਹੁਣ)ਓਸ ਦੀ ਪ੍ਰਤਿ ਨਿਧਿ ਵਿਚ ਦੁਖ(ਦਾ ਰਸ)ਚਖੋ ॥੩੦॥ਰਕੂਹ੩॥

ਜਿਨਹਾਂ ਲੋਗਾਂ ਨੇ (ਅੰਤ ਦੇ ਦੇ ਦਿਨ) ਅੱਲਾ ਦੇ ਸਨਮੁਖ ਹਾਜਰ ਹੋਣ ਨੂੰ ਮਿਥਿਆ ਠਹਿਰਾਇਆ ਨਿਰਸੰਦੇਹ ਉਹ ਲੋਗ (ਬੜੀ ਭਾਰੀ) ਹਾਨੀ ਵਿਚ ਰਹੇ ਇਹਨਾਂ ਦਾ ਇਨਕਾਰ ਏਥੋਂ ਤਕ ਜਦੋ ਸੀਘਰ ਹੀ ਕਿਆਮਤ ਏਹਨਾਂ (ਦੇ ਸਿਰ) ਪਰ ਆ ਖੜੀ ਹੋਵੇਗੀ ਤਾਂ ਚਿਚਲਾ ਉੱਠਣਗੇ ਹਾਇ ਧਿਕਾਰ ਸਾਡੀ ਸੁਸੁਤੀ ਪਰ ਜੇ ਕਿਆਮਤ ਦੇ ਪ੍ਰਕਰਣ ਵਿਖਯ ਸਾਥੋਂ ਹੋਈ ਅਰ ਆਪਣੀਆਂ (ਅਵਗੁਣਾ ਦਾ) ਬੋਜਾ ਆਪਣੀਆਂ ਪਿੱਠਾਂ ਪਰ ਚਾਏ ਹੋਏ ਹੋਣਗੇ ਅਨਮਾਨ ਕਰੋ (ਕੈਸਾ ਹੀ) ਬੁਰਾ (ਬੋਝ) ਹੈ ਜਿਸਨੂੰ ਇਹ ਲੋਗ ਚੁਕੀ (ਚੁਕੀ ਫਿਰਦੇ) ਹੋਨਗੇ ॥੩੧॥ ਅਰ ਇਹ ਸਾਂਸਾਰਿਕ ਜੀਵਨ ਤਾਂ ਨਿਰਾ ਖੇਲ ਤਮਾਸ਼ਾ ਹੈ ਅਰ ਨਿਰਸੰਸ ਜੋ ਲੋਗ ਪਰਹੇਜਗਾਰ ਹਨ ਓਹਨਾਂ ਵਾਸਤੇ ਆਖਰਤ ਦਾ ਨਿਵਾਸ ਅਸਥਾਨ ਕਈ ਗੁਣਾਂ ਚੰਗਾ ਹੈ ਕੀ ਤੁਸੀਂ ਲੋਗ (ਏਤਨੀ ਬਾਤ ਭੀ) ਨਹੀ ਸਮਝਦੇ ॥੩੨॥ ਹੇ (ਪੈਯੰਬਰ) ਅਸਾਂ ਏਸ ਬਾਤ ਨੂੰ ਸਮਝ ਬੈਠੇ ਹਾਂ ਕਿ ਇਹ ਲੋਗ ਜੈਸੀਆਂ ਜਸੀਆਂ ਬਾਤਾਂ (ਤੁਹਾਨੂੰ) ਕਹਿੰਦੇ ਹਨ ਨਿਰਸੰਦੇਹ ਤੁਹਾਨੂੰ ਚਿੰਤਾਤਰ ਕਰਦੀਆਂ ਹਨ ਇਹ ਤੁਹਾਨੂੰ ਹੀ ਨਹੀਂ ਮਿਥਿਆ ਕਲਪਦੇ ਕਿੰਤੂ (ਇਹ) ਜਾਲਮ ਅਸਲ ਵਿਚ ਅੱਲਾ ਦੀਆਂ ਆਇਤਾਂ ਦਾ ਇਨਕਾਰ ਕਰਦੇ ਹਨ ॥੩੩॥ ਅਰ ਤੁਹਾਡੇ ਨਾਲੋਂ ਪਹਿਲੇ ਭੀ ਰਸੂਲ ਮਿਥਿਆ ਕਲਪੇ ਗਏ ਹਨ ਤਾਂ ਉਹਨਾਂ ਨੇ ਲੋਗਾਂ ਦੇ ਮਿਥਿਆ ਨਿਰਧਾਰਣ ਪਰ ਅਰ ਓਹਨਾਂ ਦੇ ਕਸ਼ਟ ਦੇਣ ਪਰ ਸੰਤੋਖ ਕੀਤੀ ਏਥੋਂ ਤਕ ਕਿ ਸਾਡੀ ਸਹਾਇਤਾ ਓਹਨਾਂ ਦੇ ਪਾਸ ਆ ਪਹੁੰਚੀ ਅਰ ਕੋਈ ਖੁਦਾ ਦੀਆਂ ਬਾਤਾਂ ਨੂੰ ਬਦਲਣ ਵਾਲਾ ਨਹੀਂ ਅਰ (ਨਿਰਸੰਦੇਹ) ਪੈਯੰਬਰਾਂ ਦੇ ਜੀਵਨ ਬ੍ਰਿਤਾਂਤ ਤਾਂ ਤੁਹਾਡੇ ਪਾਸ ਪਹੁੰਚ ਹੀ ਚੁਕੇ ਹਨ ॥੩੪॥ ਯਦੀਚ ਏਹਨਾਂ (ਬੇ ਮੁਖਾਂ) ਦੀ ਬੇਮੁਖਤਾਈ ਤੁਹਾਨੂੰ ਬੋਜਲ ਗੁਜਰਦੀ ਹੈ ਅਰ ਤੁਸਾਂ ਪਾਸੋਂ ਹੋ ਸਕੇ ਕਿ ਧਰਤੀ ਦੇ ਅੰਦਰੇ (ਅੰਦਰ ਕੋਈ) ਗੁਫਾ ਭਾਲੇਂ ਅਥਵਾ ਅਗਾਸ ਵਿਚ