ਪੰਨਾ:ਕੁਰਾਨ ਮਜੀਦ (1932).pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੭

ਸੂਰਤ ਇਨਆਮ ੬

੧੩੧



ਕੋਈ ਪੌੜੀ (ਲਗਾ ਕੇ ਅਰ) ਕੋਈ ਮੋਜ਼ਜ਼ਾ (ਏਹਨਾਂ ਨੂੰ) ਲਿਆਕੇ ਦਿਖਲਾਵੋ (ਤਾਂ ਆਪਣੀ ਤਰਫੋਂ ਕਰ ਦੇਖੇ ਪਰੰਤੂ ਹੋਨਾ ਹਾਨਾ ਕੁਝ ਨਹੀਂ)ਅਰ ਯਦੀ ਅੱਲਾ ਨੂੰ ਮਨਜੂਰ ਹੁੰਦਾ ਤਾਂ ਏਹਨਾਂ (ਸਾਰਿਆਂ) ਨੂੰ ਸਚੇ ਮਾਰਗ ਪਰ ਇਕਤ੍ਰ ਕਰ ਦੇਂਦਾ ਤਾਂ ਦੇਖਣਾ ਤੁਸਾਂ ਕਿਤੇ ਮੂਰਖਾਂ ਵਿਚ ਨਾ(ਰਲ)ਜਾਣਾ ॥੩੫॥ (ਤੁਹਾਡਾ ਉਪਦੇਸ਼ ਤਾਂ) ਵਹੀ ਮੰਨਦੇ ਹਨ ਜੋ (ਰਿਦੇ ਦੇ ਕੰਨਾਂ ਨਲ) ਸੁਣਦੇ ਹਨ (ਅਰ ਇਹ ਕਾਫਰ ਤਾਂ ਮਾਨੋ) ਮੁਰਦੇ (ਹਨ) ਏਹਨਾਂ ਨੂੰ ਖੁਦਾ (ਕਿਆਮਤ ਦੇ ਦਿਨ) ਸਿਰ ਜੀਤ ਕਰ ਲਵੇਗਾ ਫੇਰ ਓਸ ਦੀ ਤਰਫ ਲੁਣਾਏ ਜਾਣਗੇ ॥੩੬॥ ਅਰ (ਕਾਫਰ) ਕਹਿੰਦੇ ਹਨ ਕਿ ਇਸ (ਰਸਾਲਤ ਦੇ ਮੁਦਈ) ਦੇ ਪਰਵਰ ਦਿਗਾਰ ਦੀ ਤਰਫੋਂ ਕੋਈ ਲਿੰਗ (ਅਰਥਾਤ ਮੋਜਜ਼ਾ ਜਿਸ ਤਰਹਾਂ ਦਾ ਸਾਨੂੰ ਅਭੀਸ਼ਟ ਹੈ) ਕਿਉਂ ਨਹੀਂ ਉਤਰਿਆ (ਹੇ ਪੈਯੰਬਰ ਤੁਸੀਂ ਏਸ ਦੇ ਪ੍ਰਤੀ ਉਤਰ ਵਿਚ) ਕਹੋ ਕਿ ਅੱਲਾ ਲਿੰਗ (ਨਸ਼ਾਨ ਅਰਥਾਤ ਫਰਮਾਇਸ਼ੀ ਮੋਜਜ਼ਿਆਂ) ਦੇ ਉਤਾਰਨ ਪਰ (ਭੀ) ਕਾਦਰ ਹੈ ਪਰੰਚ ਏਹਨਾਂ ਵਿਚੋਂ ਬਹੁਤੇਰੇ (ਖੁਦਾਈ ਭੇਦਾਂ ਨੂੰ) ਨਹੀ ਜਾਣਦੇ ॥੩੭॥ ਅਰ ਜਿਤਨੇ ਜਾਨਵਰ ਧਰਤੀ ਵਿਚ (ਤੁਰਦੇ ਫਿਰਦੇ) ਹਨ ਅਰ ਜਿੰਨੇ ਪੰਖੀ ਆਪਣਿਆਂ ਦੋ ਪਰਾਂ ਨਾਲ ਉਡਦੇ ਫਿਰਦੇ ਹਨ ਏਹ ਸਾਰੇ ਭੀ ਤੁਹਾਡੀ ਤਰਹਾਂ ਦੀ ਮਖਲੂਕਾਤ ਹੈ ਅਸਾਂ ਕਿਤਾਬ ਵਿੱਚ (ਲਿਖਣ ਤੋਂ)ਕੋਈ ਚੀਜ਼ ਛਡ ਨਹੀਂ ਦਿਤੀ ਓਹ ਆਪਣੇ ਦੇ ਪਰਵਰਦਿਗਾਰ ਦੇ ਹਜ਼ੂਰ ਹਾਜ਼ਰ ਕੀਤੇ ਜਾਣਗੇ ॥੩੮॥ ਅਰ ਜੋ ਲੋਗ ਸਾਡੀਆਂ ਅਇਤਾਂ ਨੂੰ ਅਲੀਕੀ ਕਰਦੇ ਹਨ ਓਹ ਅੰਧੇਰੇ ਵਿਚ ਬੋਲੇ ਤਥਾ ਗੁੰਗੇ (ਹੁੰਦੇ ਹਨ) ਖੁਦਾ ਜਿਸ ਨੂੰ ਚਾਹੇ ਓਸ ਨੂੰ ਗੁਮਰਾਹ ਕਰ ਦੇਵੇ ਅਰ ਜਿਸ ਨੂੰ ਚਾਹੇ ਓਸ ਨੂੰ ਸਚੇ ਮਾਰਗ ਪਾ ਦੇਵੇ ॥੩੯॥ (ਤੁਸੀਂ) ਕਹੋ ਕਿ ਭਲਾ ਦੇਖੋ ਤਾਂ ਸਹੀ ਯਦੀ ਖੁਦਾ ਦਾ ਕਸ਼ਟ ਤੁਹਾਡੇ ਸਨਮੁਖ ਆ ਇਸਥਿਤ ਹੋਵੇ ਅਥਵਾ (ਸੰਭਾਵਨਾ ਕਰੋ ਕਿ ਇਸੀ ਛਿਨ ਮੇਂ) ਕਿਆਮਤ ਤੁਹਾਡੇ ਸਨਮੁਖ ਆ ਇਸਥਿਤ ਹੋਵੇ ਤਾਂ ਯਦੀ ਤੁਸੀਂ (ਆਪਣੇ ਭੇਦ ਪਖ ਮੇਂ) ਸਚੇ ਹੋ ਤਾਂ (ਕੀ ਓਸ ਵੇਲੇ ਭੀ) ਖੁਦਾ ਤੋਂ ਸਿਵਾ (ਦੂਸਰਿਆਂ ਮਾਬੂਦਾਂ) ਨੂੰ ਪੁਕਾਰਨ ਲਗੋਗੇ ॥੪੦॥ ਕਿੰਤੂ ਓਸੇ (ਇਕ ਖਦਾ) ਨੂੰ ਹੀ ਪੁਕਾਰੋਗੇ ਤਾਂ ਜਿਸ (ਬਲਾ ਦੇ ਦੂਰ ਕਰਨ) ਵਾਸਤੇ (ਓਸ ਨੂੰ) ਪੁਕਾਰੋਗੇ ਯਦੀ ਓਸ ਦੀ ਮਰਜ਼ੀ ਵਿਚ ਆਵੇਗਾ ਤਾਂ ਓਸਾਨੂੰ ਦੁਰ ਕਰ ਦੇਵੇਗਾ ਅਰ ਜਿਨਹਾਂ (ਮਾਬੂਦਾਂ ਨੂੰ) ਤੁਸੀ ਖੁਦਾ ਦੇ ਸਜਾਤੀ ਨਿਯਤ ਕਰਦੇ ਹੋ (ਓਸ ਵੇਲੇ ਸਭ) ਭੁਲ ਜਾਣਗੇ ॥੪੧॥ ਰੁਕੂਹ ੪॥

ਅਰ ਤੁਹਾਡੇ ਨਾਲੋਂ ਪਹਿਲੇ ਜੇ ਉਮਤਾਂ ਹੋ ਚੁਕੀਆਂ ਹਨ ਅਸਾਂ ਓਹਨਾਂ ਦੀ ਤਰਫ ਭੀ (ਪੈਯੰਬਰ) ਭੇਜੇ ਹਨ ਪੁਨਰ (ਜਦੋਂ ਓਹਨਾੰ ਨੇ ਪੈਯੰਬਰ ਦੇ ਉਪਦੇਸ਼ਾਂ ਨੂੰ ਨਾ ਧਾਰਿਆ ਤਾਂ) ਅਸਾਂ ਓਹਨਾਂ ਨੂੰ ਸਖਤੀ ਤਥਾ ਤਕਲੀਫ ਵਿਚ