ਪੰਨਾ:ਕੁਰਾਨ ਮਜੀਦ (1932).pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੨

ਪਾਰਾ ੭

ਸੂਰਤ ਇਨਆਮ ੬



ਫੜਿਆ ਤਾਂ ਕਿ ਉਹ (ਸਾਡੇ ਸਨਮੁਖ) ਗਿੜ ਰਿੜਾ ਜਾਣ ॥੪੨॥ ਤਾਂ ਜਦੋ ਓਹਨਾਂ ਪਰ ਸਾਡਾ ਅਜ਼ਾਬ ਆਇਆ ਸੀ ਤਾਂ ਕਿਉਂ ਨਹੀਂ ਗਿੜ ਗਿੜਾਇ ਪਰੰਚ ਓਹਨਾਂ ਦੇ ਦਿਲ ਪੱਥਰ ਹੋ ਗਏ ਸਨ ਅਰ ਜੋ ਕਰਦੇ ਸਨ ਸ਼ੈਤਾਨ ਨੇ ਓਹਨਾਂ (ਦੀ ਦ੍ਰਿਸ਼ਟੀ ਅਗੇ ਓਸ) ਨੂੰ ਸੁੰਦਰ ਕਰ ਦਿਖਲਾਇਆ ਸੀ ॥੪੩॥ ਪੁਨਰ ਜਿਸ ਥੀਂ ਓਹਨਾਂ ਨੂੰ ਖ਼ਬ੍ਰਰਦਾਰ ਕੀਤਾ ਗਿਆ ਸੀ ਜਦੋਂ (ਓਸ ਨੂੰ) ਭੁਲਾ ਭੁਲਾ ਬੈਠੇ (ਤਾਂ) ਅਸਾਂ (ਭੀ) ਓਹਨਾਂ ਪਰ ਸਭ ਤਰਹਾਂ ਦੇ (ਸਾਂਸਾਰਿਕ) ਪਦਾਰਥਾਂ ਦੇ ਦਰਵਾਜ਼ੇ ਖੋਹਲ ਦਿਤੇ ਏਥੋਂ ਤਕ ਕਿ ਜੋ ਪਦਾਰਥ ਓਹਨਾਂ ਨੂੰ ਦਿਤੇ ਗਏ ਸਨ ਜਿਦੋਂ ਓਹਨਾਂ ਨੂੰ ਪਾਕੇ ਪ੍ਰਸੰਨ ਹੋਏ ਤਾਂ ਅਚਾਨਕ ਚਕ ਹੀ ਅਸਾਂ ਓਹਨਾਂ ਨੂੰ (ਦੁਖ ਵਿਚ) ਆ ਪਕੜਿਆ ਅਰ ਦੁਖ ਦਾ ਆਉਣਾ ਹੀ ਸੀ ਕਿ ਉਹ ਨਿਰਾਸ ਹੋਕੇ ਬੈਠ ਗਏ ॥੪੪॥ ਅਰ ਜ਼ਾਲਮ ਲੋਗਾਂ ਦੀ ਜੜ ਵਢੀ ਗਈ ਅਰ ਖੁਦਾ ਦਾ ਧੰਨਵਾਦ ਹੈ ਜੋ ਸੰਸਾਰ ਭਰ ਦਾ ਸ੍ਵਾਮੀ ਹੈ ॥੪੫॥ ਤੁਸੀਂ ਏਹਨਾਂ ਲੋਗਾਂ ਪਾਸੋਂ ਪੁਛੋ ਕਿ ਭਲਾ ਦੇਖੋ ਤਾਂ ਸਹੀ ਯਦੀ ਖੁਦਾ ਤੁਹਡੇ ਕੰਨ ਅਰ ਨੇਤਰ ਖੋਹ ਲਵੇ ਅਰ ਤੁਹਾਡਿਆਂ ਦਿਲਾਂ ਪਰ ਮੁਹਰਾਂ ਲਗਾ ਦੇਵੇ ਤਾਂ ਖੁਦਾ ਤੋਂ ਸਿਵਾ ਹੋਰ ਕੋਈ ਮਾਬੁਦ ਹੈ? ਕਿ ਇਹ ਪਦਾਰਥ ਤੁਹਾਨੂੰ ਲਿਆ ਦੇਵੇ। ਦੇਖ ਤਾਂ ਸਹੀ ਕਿਸਤਰਹਾਂ ਅਸੀਂ (ਆਪਣੀ ਕੁਦਰਤ। ਦੀਆਂ) ਦਲੀਲਾਂ ਨਾਨਾ ਪ੍ਰਕਾਰ ਸੇ ਵਰਣਨ ਕਰਦੇ ਹਾਂ ਅਦਯਪਿ ਭੀ ਇਹ ਲੋਗ ਮੂੰਹ ਮੋੜੀ ਤੁਰੀ ਜਾਂਦੇ ਹਨ ॥੪੬॥ (ਹੈ ਪੈਯੰਬਰ ਏਹਨਾਂ ਲੋਗਾਂ ਨੂੰ) ਪੁਛੋ ਕਿ ਭਲ ਦੇਖੋ ਤਾਂ ਸਹੀ ਯਦੀ ਖੁਦਾਈ ਕਸ਼ਟ ਅਚਾਨਕ ਕਿੰਵਾ ਜਿਤਾ ਕੇ ਤੁਹਾਡੇ ਪਰ ਆ ਪੜੇ ਤਾਂ ਕੀ ਨਾਫਰਮਾਨ ਲੋਗਾਂ ਤੋਂ ਸਿਵਾ (ਕੋਈ ਹੋਰ ਭੀ) ਮਾਰਿਆ ਜਾਵੇਗਾ? ॥੪੭॥ ਅਰ ਪੈਯੰਬਰਾਂ ਨੂੰ ਅਸੀਂ ਕੇਵਲ ਏਸੇ ਸੰਕਲਪ ਪਰ ਭੇਜਦੇ ਹਾਂ ਕਿ (ਭਲਿਆਂ ਨੂ ਖੁਦਾ ਦੀ) ਖੁਸ਼ ਖਬਰੀ ਸੁਨਾਉਣ ਅਰ (ਬਦਾਂ ਨੂੰ ਕਸ਼ਟ ਤੋਂ) ਸਭੈ ਕਰਨ ਤਾਂ ਜੋ ਈਮਾਨ ਲੈ ਆਇਆ ਅਰ ਓਸ ਨੇ (ਆਪਣੀ ਹਾਲਤ) ਸੁਧਾਰ ਲੀਤੀ ਤਾਂ ਐਸਿਆਂ ਲੋਗਾਂ ਪਰ (ਅੰਤ ਦੇ ਦਿਨ) ਨਾ (ਕਿਸੇ ਤਰਹਾਂ ਦਾ) ਡਰ ਹੋਵੇਗਾ ਅਰ ਨਾ ਹੀ ਉਹ ਕਿਸੇ ਤਰਹਾਂ ਚਿੰਤਾਤਰ ਹੋਣਗੇ ॥੪੮॥ ਅਰ ਜਿਨਹਾਂ ਲੋਗਾਂ ਨੇ ਸਾਡੀਆਂ ਆਇਤਾਂ ਨੂ ਮਿਥਿਆ ਬਣਾਇਆ ਓਹਨਾਂ ਨੂੰ ਹੁਕਮ ਅਦੂਲੀ ਦੀ ਸਜਾ ਵਿਚ (ਸਾਡਾ) ਅਜ਼ਾਬ ਹੈ (ਕੇ ਹੀ ਰਹੇ)ਗਾ ॥੪੯॥(ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਮੈਂ ਤੁਹਾਨੂੰ ਨਹੀਂ ਕਹਿੰਦਾ ਕਿ ਮੇਰੇ ਪਾਸ ਖੁਦਾ ਦੀ (ਸਰਕਾਰ) ਦੇ ਖਜ਼ਾਨੇ ਹਨ ਅਰ ਨਾਂਮੈਂ ਗੁਪਤ ਜਾਣਦਾ ਹਾਂ ਅਰ ਨਾ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈਂ ਫਰਿਸ਼ਤਾ ਹਾਂ ਮੈਂ ਤਾਂ ਬਸ ਓਸੇ (ਹੁਕਮ ਪਰ) ਚਲਦਾ ਹਾਂ ਜੋ ਮੇਰੀ ਤਰਫ ਵੀ