ਪੰਨਾ:ਕੁਰਾਨ ਮਜੀਦ (1932).pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੭

ਸੂਰਤ ਇਨਆਮ ੬

੧੩੩



ਕੀਤਾ ਜਾਂਦਾ ਹੈ। (ਹੇ ਪੈਯੰਬਰ ਏਹਨਾਂ ਲੋਗਾਂ ਪਾਸੋਂ) ਪੁਛੋ ਕਿ ਭਲਾ ਅੰਧਾ ਅਰ ਸੁਜਾਖਾ (ਦੋਵੇਂ) ਇਕ ਸਮਾਨ ਹੋ ਸਕਦੇ ਹਨ ਕੀ ਤੁਸੀਂ (ਏਤਨੀ) ਬਾਤ ਭੀ) ਨਹੀਂ ਸੋਚ ਸਕਦੇ ॥੫੦॥ ਰੁਕੂਹ ॥੫॥

ਅਰ ਹੇ (ਪੈਯੰਬਰ) ਕੁਰਾਨ ਦੇ ਵਸੀਲੇ ਦ੍ਵਾਰਾ ਓਹਨਾਂ ਲੋਗਾਂ ਨੂੰ (ਖੁਦਾ ਦੇ ਅਜਾਬ ਥੀਂ) ਡਰਾਓ ਜੋ ਏਸ ਬਾਤ ਦਾ ਭਯੇ ਰਖਦੇ ਹਨ (ਕਿ ਪ੍ਰਲੈ ਦੇ ਦਿਨ) ਆਪਣੇ ਪਰਵਰਦਿਗਾਰ ਦੇ ਸਨਮੁਖ ਲਿਆ ਕੇ ਹਾਜਰ ਕੀਤੇ ਜਾਣਗੇ (ਅਰ ਓਸ ਵੇਲੇ)ਖੁਦਾ ਤੋਂ ਸਿਵਾ ਨਾ ਕੋਈ ਉਹਨਾਂ ਦਾ ਮਿਤ੍ਰ ਹੋਵੇਗਾ ਅਰ ਨਾ ਸਪਾਰਸ ਕਰਨੇ ਵਾਲਾ ਅਸੰਭਵ ਨਹੀਂ ਕਿ ਏਹ ਲੋਗ (ਤੁਹਾਡੇ ਸਭੈ ਕਰਨ ਕਰਕੇ) ਪਰਹੇਜ ਗਰੀ ਅਖਤਿਆਰ ਕਰਨ ॥੫੧॥ ਅਰ (ਹੇ ਪੈਯੰਬਰ।) ਜੋ ਲੋਗ ਪ੍ਰਾਤ ਸੰਧਿਆ ਪਰਵਰਦਿਗਾਰ ਦੇ (ਦਰਸ਼ਨ) ਅਭਿਲਾਸ਼ੀ ਹੋਕਰ ਓਸ ਪਾਸੋਂ ਅਸੀਸਾਂ ਮੰਗਦੇ ਹਨ ਓਹਨਾਂ ਨੂੰ (ਆਪਣੇ ਪਾਸੋਂ)ਨਾ ਕਡੋ ਓਹਨਾਂ ਦੇ ਹਿਸਾਬ ਵਿਚ ਤੁਹਾਡਾ ਕੋਈ ਦਖਲ ਨਹੀਂ ਅਰ ਨਾ ਤਹਾਡੇ ਹਸਾਬ ਵਿਚ ਕੁਬ ਓਹਨਾਂ ਦਾ ਦਖਲ ਹੈ (ਕਿ ਪੁਛ ਪੁਛਾ ਦੇ ਭਯ ਨਾਲ) ਲਗੋ ਉਹਨਾਂ ਨੂੰ ਧਕੇ ਦੇਣ (ਐਸੀ ਕਰੋਗੇ) ਤਾਂ ਤੁਸੀਂ ਜ਼ਾਲਮਾਂ ਦੀ ਗਣਨਾਂ ਵਿਚ ਆ ਜਾਓਗੇ ॥੫੨॥ ਅਰ ਇਸ ਭਾਂਤ ਅਸਾਂ ਕਈਆਂ ਕੁ ਲੋਗਾਂ ਨੂੰ ਕਈਆਂਕੁ ਨਾਲ ਅਜ਼ਮਾਇਆ ਤਾਂ ਕਿ (ਮਕਦੂਰ ਵਾਲੇ ਗਰੀਬਾਂ ਨੂੰ ਦੇਖ ਕੇ) ਕਹਿਣ ਲਗਣ ਕਿ ਕੀ ਇਹੋ (ਜ਼ਲੀਲ) ਲੋਗ ਹਨ ਜਿਨਹਾਂ ਪਰ ਅੱਲਾ ਨੇ ਸਾਡੇ ਵਿਚੋਂ (ਇਸਲਾਮ ਦੀ ਤੌਫੀਕ ਦੇ ਕੇ) ਆਪਣਾ ਫਜ਼ਲ ਕੀਤਾ ਹੈ ਕੀ ਅੱਗ ਸ਼ੁਕਰ ਗੁਜ਼ਾਰ ਬੰਦਿਆਂ (ਦੇ ਹਾਲ) ਤੋਂ ਬਖੂਬੀ ਵਾਕਿਫ ਨਹੀਂ ॥੫੩॥ (ਅਰ ਹੇ ਪੈਯੰਬਰ) ਜੇ ਲੋਗ ਸਾਡੀਆਂ ਆਇਤਾਂ ਪਰ ਭਰੋਸਾ ਕਰ ਲੈਂਦੇ ਹਨ ਜਦੋਂ ਤੁਹਾਡੇ ਪਾਸ ਆਇਆ ਕਰਨ ਤਾਂ (ਤੁਸੀਂ ਓਹਨਾਂ ਨੂੰ) ਕਹੋ ਕਿ(ਖੁਦਾ ਦੀ ਤਰਫੋਂ) ਤੁਹਾਨੰ ਸਲਾਮਤੀ (ਦੀ ਖੁਸ਼ ਖਬਰੀ) ਹੋਵੇ (ਅਰ) ਤੁਹਾਡੇ ਪਰਵਰ ਦਿਗਾਰ ਨੇ ਮੇਹਰਬਾਨੀ ਕਰਨ ਆਪਣੇ ਪਰ ਲਾਜ਼ਮ ਕਰ ਲੀਤੀ ਹੈ ਕਿ ਜੇ ਕੋਈ ਤਹਾਡੇ ਵਿਚੋਂ ਭੁਲ ਭੁਲੇਖੇ ਕੋਈ ਅਵਗੁਣ ਕਰ ਬੈਠੇ ਅਰ ਪੁਨਰ ਕੀਤਿਆਂ ਪਿਛੋਂ ਤੋਬਾ ਤਥਾ (ਆਪਣੀ ਬਿਵਸਥਾ ਦਾ) ਸੁਧਾਰ ਕਰ ਲਵੇ ਤਾਂ (ਖੁਦਾ ਓਸ ਨੂੰ ਬਖਸ਼ ਦੇਵੇਗਾ ਕਿਉਂਕਿ) ਓਹ ਬਖਸ਼ਣੇ ਵਾਲਾ ਮੇਹਰਬਾਨ ਹੈ ॥੫੪॥ ਅਰ ਇਸੀ ਤਰਹਾਂ ਅਸੀਂ (ਆਪਣੀਆਂ) ਆਇਤਾਂ ਨੂੰ ਪ੍ਰਗਟ ਕਰਕੇ ਵਰਨਣ ਕਰਦੇ ਹਾਂ (ਤਾ ਕਿ ਲੋਗ ਸਮਝ ਜਾਣ) ਅਰ ਤਾਂ ਕਿ ਸਦੋਖੀਆਂ ਦਾ ਮਾਰਗ ਸਭਨਾਂ ਪਰ ਵਿਦਤ ਹੋ ਜਾਵੇ ॥੫੫॥ ਰੁਕੁਹ ੬॥

(ਹੈ ਪੈਯੰਬਰ ਏਹਨਾਂ ਲੋਗਾਂ ਨੂੰ) ਕਹਿ ਦੇਵੋ ਕਿ ਮੈਨੂੰ ਏਸ