ਪੰਨਾ:ਕੁਰਾਨ ਮਜੀਦ (1932).pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੪

ਪਾਰਾ ੭

ਸੂਰਤ ਇਨਆਂਮ ੬



ਬਾਤ ਦੀ ਰੋਕ ਹੈ ਕਿ ਮੈਂ ਓਹਨਾਂ (ਮਾਬੂਦਾਂ) ਦੀ ਪੂਜਾ ਕਰਾਂ ਜਿਨਹਾਂ ਨੂੰ ਤੁਸੀਂ ਖੁਦਾ ਥੀਂ ਸਿਵਾ ਬੁਲਾਉਂਦੇ ਹੋ (ਏਹਨਾਂ ਲੋਗਾਂ ਨੂੰ) ਕਹੋ ਕਿ ਮੈਂ ਤੁਹਾਡੀਆਂ ਸੰਕਲਪਾਂ ਪਰ ਤਾਂ ਚਲਦਾ ਨਹੀਂ (ਯਦੀ) ਚਲਾਂ ਤਾਂ ਗੁਮਰਾਹ ਹੋ ਚੁਕਾ ਅਰ ਓਹਨਾਂ ਲੋਗਾਂ ਵਿਚ ਨਾ ਰਹਿਆ ਜੋ ਸਚੇ ਮਾਰਗ ਪਰ ਹਨ ॥੫੬॥ (ਏਹਨਾਂ ਲੋਗਾਂ ਨੂੰ) ਕਹੋ ਕਿ ਮੈਂ ਤਾਂ ਆਪਣੇ ਪਰਵਰਦਿ ਗਾਰ ਦੇ ਸਾਫ ਮਾਰਗ ਪਰ ਅਰ ਤੁਸੀਂ ਓਸ ਨੂੰ ਮਿਥਯਾ ਕਹਿੰਦੇ ਹੋ ਜਿਸ (ਅਜਾਬ) ਦੀ ਤੁਸੀਂ ਜਲਦੀ ਕਰ ਰਹੇ ਹੋ ਉਹ ਮੇਰੇ ਪਾਸ (ਅਰਥਾਤ ਮੇਰੇ ਅਧੀਨ) ਤਾਂ ਹੈ ਨਹੀਂ ਅਰ ਅੱਲਾ ਦੇ ਸਿਵਾ ਹੋਰ ਕਿਸੇ ਦਾ ਅਧਿਕਾਰ ਨਹੀਂ ਉਹ ਸੱਤਯ (੨ ਬਾਰਤਾ) ਕਥਨ ਕਰਦਾ ਹੈ ਅਰ ਉਹ ਸੰਪੂਰਨ ਫੈਸਲਾ ਕਰਨ ਵਾਲਿਆਂ ਵਿਚੋ ਉਤਮ (ਫੈਸਲਾ ਕਰਨ ਵਾਲਾ) ਹੈ ॥੫੭॥ (ਇਹਨਾਂ ਲੋਗਾਂ ਨੂੰ)ਕਹੋ ਕਿ ਜਿਸ (ਅਜਾਬ) ਦੀ ਤੁਸੀਂ ਜਲਦੀ ਕਰ ਰਹੇ ਹੋ ਯਦੀ ਮੇਰੇ ਪਾਸ (ਅਰਥਾਤ ਮੇਰੇ ਅਧੀਨ) ਹੁੰਦਾ ਤਾਂ ਮੇਰੇ ਅਰ ਤੁਹਾਡੇ ਮਧਯ ਵਿਚ (ਜੋ) ਝਗੜਾ (ਉਪਸਥਿਤ ਹੈ ਚਰੋਕਨਾ) ਚੁਕ ਗਿਆ ਹੁੰਦਾ ਅਰ ਅੱਲਾ ਜ਼ਾਲਮ ਲੋਗਾਂ (ਦੇ ਹਾਲ) ਤੋਂ ਭਲੀ ਭਾਂਤ ਗਯਾਤ ਹੈ ॥੫੮॥ ਅਰ ਓਸੇ ਦੇ ਅਧੀਨ ਗੈਬ ਦੀਆਂ ਕੁੰਜੀਆਂ ਹਨ ਜਿਨਹਾਂ ਨੂੰ ਓਸ ਦੇ ਸਿਵਾ ਕੋਈ ਨਹੀਂਂ ਜਾਣਦਾ ਅਰ ਜੋ ਕੁਛ ਜਲ ਤਥਾ ਥਲ ਮੇਂ ਹੈ (ਉਸ ਨੂੰ ਭੀ ਉਹੀ) ਜਾਣਦਾ ਹੈ ਅਰ ਕੋਈ ਪਤ੍ਰ ਮਾਤ੍ਰ ਨਹੀਂ ਗਿਰ ਸਕਦਾ ਪਰੰਚ ਉਸ ਨੂੰ ਉਹ ਮਾਲੂਮ ਰਹਿੰਦਾ ਹੈ ਅਰ ਧਰਤੀ ਦੇ ਅੰਧੇਰਿਆਂ ਵਿਚ ਜੋ ਜੋ ਦਾਣਾ ਹੋਵੇ ਅਰ (ਦੁਨੀਆਂ ਦੀਆਂ) ਤਰ ਖੁਸ਼ਕ(ਚੀਜ਼ਾਂ ਸਾਰੀਆਂ ਦੀਆਂ ਸਾਰੀਆਂ)ਪ੍ਰਗਟ ਪੁਸਤਕ ਵਿਖ਼ਯ( ਲਿਖੀਆਂ ਹੋਈਆਂ ਵਿਦਮਾਨ) ਹਨ ॥੫੯॥ ਅਰ ਵਹੀ ਹੈ ਜੋ ਰਾਤ੍ਰੀ ਸਮੇ (ਨੀਂਦ ਵਿਚ ਇਕ ਤਰਹਾਂ ਨਾਲ) ਤੁਹਾਡੀਆਂ ਰੂਹਾਂ ਕਬਜ਼ ਕਰ ਲੈਂਦਾ ਹੈ ਅਰ ਜੋ ਕੁਛ ਤੁਸਾਂ ਦਿਨੇ ਕੀਤਾ ਸੀ (ਓਹ ਉਸ ਨੂੰ ਭੀ) ਜਾਣਦਾ ਹੈ ਪੁਨਰ ਦਿਨ ਦੇ ਵੇਲੇ ਤੁਹਾਨੂੰ ਉਠਾ ਖੜਾ ਕਰਦਾ ਹੈ ਤਾਂ ਕਿ ਨੀਅਤ ਸਮਾਂ ਪੂਰਾ ਹੋ ਜਾਏ ਫੇਰ (ਅੰਤ ਨੂੰ)ਤੁਸਾਂ ਸਾਰਿਆਂ ਉਸੇ ਦੀ ਤਰਫ ਲੌਟ ਕੇ ਜਾਣਾ ਹੈ ਪੁਨਰ (ਉਸ ਸਮੇਂ)ਜੋ ਕੁਛ ਤੁਸੀਂ (ਦੁਨੀਆਂ ਵਿਖੇ) ਕਰਦੇ ਰਹੇ ਹੋ ਉਹ ਤੁਹਾਨੂੰ ਓਸ ਥੀਂ ਗਿਆਤ ਕਰੇਗਾ ॥੬੦॥ ਰੁਕੂਹ੭॥

ਅਰ ਵਹੀ ਆਪਣਿਆਂ ਬੰਦਿਆਂ ਪਰ ਬਲੀ ਹੈ ਅਰ ਤੁਸਾਂ ਲੋਗਾਂ ਪਰ ਨਿਗਾਹਬਾਨ(ਫਰਿਸ਼ਤੇ)ਭੇਜਦਾ ਹੈ ਏਥੋਂ ਤਕ ਕਿ ਜਦੋਂ ਤੁਹਾਡੇ ਵਿਚੋਂ ਕਿਸੇ ਦੀ ਮੌਤ ਆਉਂਦੀ ਹੈ ਤਾਂ ਸਾਡੇ ਭੇਜੇਹੋਏ ਫਰਿਸ਼ਤੇ ਉਸਦੀ ਆਤਮਾ ਅਪਨੇ ਵਸ ਵਿਚ ਕਰ ਲੈਂਦੇ ਹਨ ਅਰ ਉਹ(ਹੁਕਮ ਦੀ ਤਾਮੀਲ ਵਿਚ) ਕਿਸੇ ਤਰਾਂ ਦੀ ਢਿਲ ਮਠ ਨਹੀਂ ਕਰਦੇ ॥੬੧॥ ਪੁਨਰ(ਏਸੇਤਰਹਾਂ ਸਾਰੇ ਲੋਗ)ਖੁਦਾ ਦੀ ਤਰਫ ਜੇ ਓਹਨਾਂ ਦਾ