ਪੰਨਾ:ਕੁਰਾਨ ਮਜੀਦ (1932).pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੭

ਸੂਰਤ ਇਨਆਮ ੬

੧੩੪



ਸਚਾ ਕਾਰਸਾਜ ਹੈ ਵਾਪਸ ਬੁਲਾਏ ਜਾਂਦੇ ਹਨ, ਸੁਣੋ ! ਕਿ ਓਸੇ ਦਾ ਹੁਕਮ (ਚਲਦਾ) ਹੈ ਅਰ ਉਹ ਸਾਰਿਆਂ ਨਾਲੋਂ ਬਹੁਤ ਜਲਦ ਹਿਸਾਬ ਲੈਣ ਵਾਲਾ ਹੈ ॥੬੨॥ (ਹੇ ਪੈਯੰਬਰ ਏਹਨਾਂ ਲੋਗਾਂ ਪਾਸੋ) ਪੁਛੋ ਕਿ ਤੁਹਾਨੂੰ ਜਲ ਤਥਾ ਥਲ ਦੇ ਅੰਧੇਰਿਆਂ ਵਿਚੋਂ ਕੌਣ ਮੁਕਤੀ ਦੇਂਦਾ ਹੈ ਕਿ ਤੁਸੀਂ (ਐਸੇ ਸਮੇ ਵਿਚ) ਨਰਮ ਥੀਂ ਨਰਮ ਹੋ ਕਰ ਚੁਪ ਗੁਪ ਉਸ ਪਾਸੋਂ ਅਸੀਸਾਂ ਮੰਗਦੇ ਹੋ (ਅਰ ਬਚਨ ਕਰਦੇ ਹੋ ਕਿ) ਯਦੀ ਖੁਦਾ ਸਾਨੂੰ ਏਸ (ਦਿਸ਼ਾ) ਤੋਂ ਮੁਕਤਿ ਦੇਵੇ ਤਾਂ ਅਸੀਂ ਅਵਸ਼ ਹੀ ਓਸਦੇ ਕ੍ਰਿਤੱਗਯ ਲੋਗਾਂ ਵਿਚੋਂ ਹੋਕੇ ਰਹਾਂਗੇ ॥੬੩॥ ਕਹੋ ਕਿ ਏਹਨਾਂ (ਅੰਧੇਰਿਆਂ) ਵਿੱਚੋਂ ਅਰ ਸਰਬ ਤਰਹਾਂ ਦੀ ਸਖਤੀ ਵਿਚੋਂ ਖੁਦਾ ਹੀ ਤੁਹਾਨੂੰ ਮੁਕਤਿ ਦੇਂਦਾ ਹੈ ਅਦਯਪਿ ਤਸੀਂ (ਖੁਦਾ ਦੇ) ਸਜਾਤੀ ਇਸਥਿਤ ਕਰਦੇ ਹੈ ॥੬੪॥ (ਹੇ ਪੈਯੰਬਰ ਏਹਨਾਂ ਨੂੰ) ਕਹੋ ਕਿ ਉਹੀ (ਖੁਦਾ) ਏਸ ਬਾਤ ਪਰ ਸਾਮਰਥ ਹੈ ਕਿ ਤੁਹਾਡੇ ਉਪਰੋਂ ਕਿੰਵਾ ਨੀਚਿਓਂ ਕੋਈ ਕਸ਼ਟ ਤੁਹਾਡੇ ਵਾਸਤੇ ਨਿਕਾਸ ਧਰੇ ਅਥਵਾ ਤੁਹਾਨੂੰ ਜੂਬ ਜੂਥ ਕਰਕੇ(ਇਕ ਦੂਸਰੇ ਦੇ ਸਾਥ)ਲੜਾ ਭੜਾ ਮਾਰੇ ਅਰ ਤੁਹਾਡੇ ਵਿਚੋਂ ਕਈਆਂ ਨੂੰ ਕਈਆਂ ਦੀ ਲੜਾਈ ਦਾ ਸਵਾਦ ਚਖਾਵੇ (ਹੇ ਪੈਯੰਬਰ) ਦੇਖ ਤਾਂ ਸਹੀ ਅਸੀਂ (ਅਪਣੀਆਂ) ਆਇਤਾਂ ਨੂੰ ਕਿਸ (ਕਿਸ) ਤਰਹਾਂ ਪੁਨਰ ਪੁਨਰ ਵਰਣਨ ਕਰਦੇ ਹਾਂ ਤਾਂ ਕਿ ਇਹ ਲੋਗ ਸਮਝੇਂ ॥੬੫॥ ਅਰ ਕੁਰਾਨ ਨੂੰ ਤੁਹਾਡੀ ਜ਼ਾਤੀ ਨੇ ਮਿਥਿਆ ਠਹਿਰਾਇਆ ਹਾਲਾਂ ਕਿ ਓਹ ਸਚੀ (ਪੁਸਤਕ) ਹੈ (ਹੇ ਪੈਯੰਬਰ ਏਨ੍ਹਾਂ ਲੋਗਾਂ ਨੂੰ)ਕਹੋ ਕਿ ਮੈਂ ਤੁਹਾਡੇ ਪਰ(ਕੋਈ ਰਖਵਾਲੇ ਦੀ ਤਰ੍ਹਾਂ ਤਾਂ) ਰਖਵਾਲਾ ਨਹੀਂ ॥੬੬॥ ਹਰੇਕ ਬਾਰਤਾ ਵਾਸਤੇ ਇਕ ਸਮਾਂ ਨਿਯਤ ਹੈ ਕਿੰਤੂ ਸਮੀਪ (ਮੇਰਾ ਸਚ) ਤੁਹਾਨੂੰ ਮਾਲੂਮ ਹੋ ਜਾਵੇਗਾ ॥੬੭॥ ਅਰ ਜਦੋਂ ਐਸੇ ਲੋਗ(ਕਿਤੇ)ਤੁਹਾਡੀ ਨਜ਼ਰੀ ਆ ਜਾਣ ਤਾਂ ਜੋ ਸਾਡੀਆਂ ਆਇਤਾਂ ਨੂੰ ਠਠਾ ਮਖੌਲ ਕਰ ਰਹੇ ਹੋਣ ਤਾਂ ਓਹਨਾਂ (ਦੇ ਪਾਸੋਂ) ਖਿਸਕ ਜਾਓ ਏਥੋਂ ਤਕ ਕਿ ਸਾਡੀਆਂ ਆਇਤਾਂ ਤੋਂ ਸਿਵਾ (ਦੂਸਰੀਆਂ ਦੂਸਰੀਆਂ) ਬਾਤਾਂ ਵਿਚ ਲਗ ਜਾਣ ਅਰ ਯਦੀ ਸ਼ੈਤਾਨ (ਸਾਡੀ ਏਹ ਸਿਖ ਮਤ) ਤੁਹਾਨੂੰ ਵਿਸਮਰਣ ਕਰਾ ਦੇਵੇ ਤਾਂ ਸਮਰਣ ਆਇਆਂ ਪਿਛੋਂ (ਐਸਿਆਂ) ਜ਼ਾਲਮ ਲੋਗਾਂ ਪਾਸ ਕਦਾਪਿ ਨਹੀਂ ਬੈਠਣਾ ॥੬੮॥(ਯਦਯਪਿ) ਪਰਹੇਜ਼ਗਾਰਾਂ ਪਰ ਐਸੇ (ਵਾਹੀ ਤਬਾਹੀ) ਲੋਗਾਂ ਦੇ (ਕਰਤਬਾਂ ਦੇ) ਹਿਸਾਬ ਦੀ ਕਿਸੇ ਤਰਹਾਂ ਦੀ ਜ਼ਿੰਮੇਵਰੀ ਨਹੀਂ ਪਰੰਤੂ (ਤਾਂ ਭੀ ਏਹਨਾਂ ਨੂੰ) ਸੁਮਤ ਦੇਣੀ (ਸ਼ਾਇਦ) ਇਹ ਪਰਹੇਜ਼ਗਾਰੀ ਅਖਤਿਆਰ ਕਰ ਲੈਣ ॥੬੯॥ ਅਰ ਜਿਨਹਾਂ ਨੇ ਆਪਣੇ ਦੀਨ ਨੂੰ ਹਾਸਾ ਠਠਾ ਬਣਾ ਲੀਤਾ ਹੈ ਅਰ (ਸਾਂਸਾਰਿਕ) ਜੀਵਨ ਨੇ ਓਹਨਾਂ ਨੂੰ ਧੋਖੇ ਵਿਚ ਲਗਾ ਰਖਿਆ ਹੈ ਐਸਿਆਂ ਲੋਗਾਂ ਨੂੰ (ਓਹਨਾਂ ਦੇ ਹਾਲ ਪਰ ਹੀ) ਰਹਿਣ ਦਿਓ ਅਰ (ਸਮੇਂ