ਪੰਨਾ:ਕੁਰਾਨ ਮਜੀਦ (1932).pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੬

ਪਾਰਾ ੭

ਸੂਰਤ ਇਨਆਮ ੬



ਸਿਰ) ਕੁਰਾਨ ਦ੍ਵਾਰਾ (ਉਨਹਾਂ ਨੂੰ) ਸਿਖਿਆ ਦੇਂਦੇ ਰਹੋ ਕਿ ਕਿਤੇ (ਐਸਾ ਨਾ ਹੋਵੇ) ਕਿ ਕੋਈ ਆਦਮੀ (ਕਿਆਮਤ ਨੂੰ) ਆਪਣੀਆਂ ਕਰਤੂਤਾਂ ਦੇ ਬਦਲੇ ਆਫਤ ਵਿਚ ਫਸੇ ਕਿ (ਉਸ ਵੇਲੇ) ਖੁਦਾ ਤੋ ਸਿਵਾ ਨਾ ਤਾਂ ਕੋਈ ਓਸਦਾ ਸੰਗੀ ਸਾਥੀ ਹੋਵੇਗਾ ਅਰ ਨਾਂ ਸਪਾਰਸ਼ੀ ਅਰ(ਜਿਤਨੇ)ਪ੍ਰਤਿਬਦਲ(ਸੰਭਵ ਹਨ) ਭਾਵੇਂ ਵੈ ਸਾਰਿਆਂ ਦੇ ਸਾਰੇ ਹੀ ਦੇਵੇ ਤਾਂ ਭੀ (ਕੋਈ ਪ੍ਰਤਿਨਿਧਿ) ਓਸ ਪਾਸੋਂ ਨਾਂ ਲੀਤੀ ਜਾਏ ਯਹੀ ਉਹ ਲੋਗ ਹਨ ਜੇ ਆਪਣੀਆਂ ਕਰਤੂਤਾਂ ਦੇ ਸਬਬ ਆਫਤ ਵਿਚ ਆਵੇਢਿਤ ਹੋਏ ਏਹਨਾਂ ਨੂੰ ਇਹਨਾਂ ਦੇ ਕੁਫਰ ਦੇ ਸਬਬੋਂ ਪੀਣ ਵਾਸਤੇ ਸੰਤਪਤ ਪਾਣੀ (ਮਿਲੇਗਾ) ਅਰ ਦੁਖ ਦੇਣ ਵਾਲ ਕਸ਼ਟ ਹੋਗਾ ॥੭੦॥ ਰੁਕੂਹ ੮॥

(ਹੇ ਪੈਯੰਬਰ ਏਹਨਾਂ ਲੋਗਾਂ ਪਾਸੇਂ) ਪੁਛੋ ਕੀ ( ਤੁਸੀਂ ਏਹ ਚਾਹੁੰਦੇ ਹੋ ਕਿ) ਅਸੀਂ ( ਮੁਸਲਮਾਨ) ਖੁਦਾ ਨੂੰ ਛਡ ਕੇ ਓਹਨਾਂ (ਕੁੜਿਆਂ ਮਾਬੂਦਾਂ) ਨੂੰ (ਆਪਣੀ ਮਦਦ ਦੇ ਵਾਸਤੇ) ਬੁਲਾਈਏ ਜੋ ਨਾਂ ਤਾਂ ਸਾਡੇ ਪਰ ਕੋਈ ਉਪਕਾਰ ਕਰ ਸਕਦੇ ਹਨ ਅਰ ਨਾ ਅਨੋਪਕਾਰ ਕਰ ਸਕਦੇ ਹਨ ਅਰ ਜਦੋਂ ਅੱਲਾ ਸਾਨੂ ਸਰਲ ਮਾਰਗ ਦਖਾ ਚੁਕਾ ਤਾਂ ਕੀ ਅਸੀਂ ਪੁਨਰ ਭੀ ਪਿਛਲੀ ਪੈਰੀਂ (ਕੁਫਰ ਦੀ ਤਰਫ) ਫਿਰ ਜਾਈਏ (ਅਰ ਸਾਡੀ ਓਹ ਦਸ਼ਾ ਹੋਵੇ) ਜੈਸੇ ਕਿਸੇ ਆਦਮੀ ਨੂੰ ਭੂਤ ਪ੍ਰੇਤ ਬਹਿਕਾ ਕੇ ਲੈ ਜਾਣ (ਅਰ) ਬੀਯਾਬਾਨ ਉਜਾੜ ਵਿਚ (ਚੁਤਰਫੀ) ਹੱਕ ਬੱਕਾ (ਹੋਇਆ ਭੰਭਲ ਭੂਸੇ ਖਾਂਦਾ ਫਿਰੇ) ਓਸ ਦੇ ਕੁਝ ਸਾਥੀ ਹਨ (ਅਰ) ਓਹ ਉਸਨੂੰ ਸਿਧੇ ਰਸਤੇ ਦੀ ਤਰਫ ਬੁਲਾ ਰਹੇ ਹਨ ਕਿ (ਏਧਰ) ਸਾਡੀ ਤਰਫ ਆ ਕਹੋ ਕਿ ਅੱਲਾ ਦਾ (ਬਤਲਾਯ ਹੋਇਆ) ਜੋ ਮਾਰਗ ਵਹੀ ਸੂਧਾ ਮਾਰਗ ਹੈ ਅਰ ਅਸਾਂ (ਮੁਸਲਮਾਨਾਂ) ਨੂੰ (ਤਾਂ ਏਹ) ਸੁਸਿਖਯਾ ਮਿਲੀ ਹੈ ਕਿ ਅਸੀਂ ਅੱਲ ਸੰਸਾਰਾਂ ਦੇ ਪ੍ਰਿਤ ਪਾਲਕ ਦੇ ਦਾਸ ਹੈ ਕੇ ਰਹੀਏ ॥੭੧॥ ਅਰ (ਓਸੇ ਨੇ ਸਾਨੂੰ ਕਹਿ ਦਿਤਾ ਹੈ) ਕਿ ਨਮਾਜ਼ ਪੜ੍ਹਦੇ ਅਰ ਖੁਦ ਪਾਸੋਂ ਭਰਦੇ ਰਹੋ ਅਰ ਵਹੀ (ਸ੍ਰਵਸ਼ਕਤੀ ਮਾਨ) ਹੈ ਜਿਸ ਦੇ ਹਜੂਰ (ਤੁਸੀਂ ਸਾਰੇ ਲੋਗ ਕਿਆਮਤ ਦੇ ਦਿਨ) ਹਾਜਰ ਕੀਤੇ ਜਾਓਗੇ ॥੭੨॥ ਅਰ ਵਹੀ ਹੈ ਜਿਸ ਨੇ ਯੁਕਤੀ ਸੇ ਅਗਾਸ ਤਥਾ ਧਰਤੀ (ਨੂੰ ਠੀਕ ੨) ਉਤਪਤ ਕੀਤ ਅਰ ਜਿਸ ਦਿਨ (ਕਿਆਮਤ ਦੀ ਨਿਸਬਤ) ਆਗਿਆ ਕਰੇਗਾ ਕਿ ਹੇ ਬਸ ਓਹ (ਸ਼ੀਘਰ) ਉਤਪਤ ਹੋ ਜਾਵੇਗੀ ॥੭੩॥

ਓਸ ਦਾ ਬਚਨ ਸਤਯ ਹੈ ਅਰ ਉਸੀ ਦਾ ਸ਼ਾਸਨ ਹੋਗਾ ਜਿਸਦਿਨ ਨਰ ਸਿੰਘ ਬਜਾਇਆ ਜਾਵੇਗਾ (ਓਹ) ਗੁਪਤ ਪ੍ਰਗਟ (ਸਭ) ਦਾ ਜਾਨਣੇ ਵਾਲਾ ਹੈ ਵਹੀ ਤਦਬੀਰਾਂ ਦਾ ਸਾਹਿਬ ਅਰ (ਸੰਪੂਰਣ ਵਸਤਾਂ ਤੋਂ) ਜਾਨੂੰ ਹੈ ॥੭੪॥