ਪੰਨਾ:ਕੁਰਾਨ ਮਜੀਦ (1932).pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੭

ਸੂਰਤ ਇਨਆਮ ੬

੧੩੭



ਅਰ ਜਦੋਂ ਇਬਰਾਹੀਮ ਨੇ ਆਪਣੇ ਪਿਤਾ ਆਜਰ ਨੂੰ ਕਹਿਆ ਕੀ ਤੁਸੀਂ ਬੁਤਾਂ ਨੂੰ ਮਾਬੂਦ ਮੰਨਦੇ ਹੋ ? ਮੈਂ ਤੁਹਾਨੂੰ ਅਰ ਤੁਹਾਡੀ ਜਾਤੀ ਨੂੰ ਪ੍ਰਗਟ ਕੁਮਾਰਗੀ ਵਿਚ (ਫਾਥਾ) ਦੇਖਦਾ ਹਾਂ ॥੭੫॥ ਅਰ ਉਸੀ ਤਰਹਾਂ ਅਸੀਂ ਇਬਰਾਹੀਮ ਨੂੰ ਧਰਤੀ ਅਗਾਸ ਦਾ ਇੰਤਜ਼ਾਮ ਦਿਖਲਾਣ ਲਗੇ ਤਾਂ ਕਿ ਉਹ (ਪੱਕੇ) ਭਰੋਸੇ ਵਾਲਿਆਂ ਵਿਚੋਂ ਹੋ ਜਵੇ ॥੭੬॥ ਤਾਂ ਜਦੋਂ ਉਨ੍ਹਾਂ ਪਰ ਰਾਤ੍ਰੀ ਆ ਪੜੀ ਤਾਂ ਉਸ ਨੂੰ ਇਕ ਸਤਾਰਾ ਨਜ਼ਰ ਆਇਆ (ਅਰ ਓਸਨੂੰ ਦੇਖ ਕੇ) ਲਗੇ ਕਹਿਣ ਕਿ ਏਹੋ ਮੇਰਾ ਪਰਵਰਦਿਗਾਰ ਹੈ ਪੁਨਰ ਜਦੋਂ ਉਹ ਅਸਤ ਹੋ ਗਿਆ ਤਾਂ ਬੋਲੇ ਅਸਤ ਹੋ ਜਾਣ ਵਲੀਆਂ ਵਸਤਾਂ ਨੂੰ ਤਾਂ ਮੈਂ ਪਸੰਦ ਨਹੀਂ ਕਰਦਾ (ਕਿ ਖੁਦਾ ਮੰਨ ਬੈਠਾਂ)॥੭੭॥ ਫੇਰ ਜਦੋਂ ਚੰਦ ਨੂੰ ਦੇਖਿਆ ਕਿ ਪੜਾ ਪ੍ਰਕਾਸ਼ ਰਹਿਆ ਹੈ ਤਾਂ ਲਗੇ ਕਹਿਣ ਕਿ ਏਹੋ ਮੇਰਾ ਪਰਵਰਦਿਗਾਰ ਹੈ ਪੁਨਰ ਜਦੋਂ (ਉਹ ਭੀ) ਅਸਤ ਹੋ ਗਿਆ ਤਾਂ ਬੋਲੇ ਯਦੀ ਮੇਰਾ ਪਰਵਰਦਿਗਾਰ ਮੈਨੂੰ ਸਚਾ ਮਾਰਗ ਨਹੀਂ ਦਸੇਗਾ ਤਾਂ ਨਿਰਸੰਦੇਹ ਮੈਂ (ਭੀ) ਗੁਮਰਾਹਾਂ ਵਿਚੋਂ ਹੇ ਜਾਵਾਂਗਾ ॥੭੮॥ ਪੁਨਰ ਜਦੋਂ ਸੂਰਜ ਨੂੰ ਦੇਖਿਆ ਕਿ ਪੜਾ ਪ੍ਰਕਾਸ਼ ਰਹਿਆ ਹੈ ਤਾਂ ਲਗੇ ਕਹਿਣ ਕਿ ਏਹੇ ਮੇਰਾ ਪਰਵਰਦਿਗਾਰ ਹੈ ਕਿ ਏਹ (ਸਾਰਿਆਂ ਨਾਲੋਂ ) ਬੜਾ ਹੈ ਪੁਨਰ ਜਦੋਂ (ਓਹ ਭੀ) ਲੁਪਤ ਹੋ ਗਿਆ ਤਾਂ (ਆਪਣੀ ਬੰਸ ਸੇ ਮੁਖਾਤਿਬ ਹੋ) ਕੇ ਬੋਲੇ ਕਿ ਭਿਰਾਓ ! ਜਿਨਹਾਂ ਚੀਜ਼ਾਂ ਨੂੰ ਤੁਸੀਂ (ਖੁਦਾ ਦਾ) ਸਜਾਤੀ ਮੰਨਦੇ ਹੋ ਮੈਂ ਤਾਂ ਏਹਨਾਂ ਤੋਂ (ਬਹੁਤ) ਅਸੰਗ ਹਾਂ ॥੭੯॥ ਮੈਂ ਤਾਂ ਇਕ ਦਾ ਹੀ ਹੋ ਕੇ ਅਪਣਾ ਸੰਕਲਪ ਉਸੀ (ਪਵਿਤ੍ਰ ਰੂਪ) ਦੀ ਤਰਫ ਕਰ .ਲੀਤਾ ਹੈ ਜਿਸ ਨੇ ਅਕਾਸ਼ ਅਰ ਧਰਤੀ ਨੂੰ ਬਨਾਇਆ ਅਰ ਮੈਂ ਤਾਂ ਮੁਸ਼ਰਿਕਾਂ ਵਿਚੋਂ ਨਹੀਂ ਹਾਂ ॥੮੦॥ ਅਰ ਉਸ ਦੀ ਉਮਤ ਦੇ ਲੋਗ ਲਗੇ ਓਸ ਨਾਲ (ਏਸ ਬਾਤ ਥੀਂ) ਬਾਦ ਬਿਬਾਦ ਕਰਨ (ਤਾਂ ਇਬਰਾਹੀਮ ਨੇ) ਕਹਿਆ ਕੀ ਤੁਸੀਂ ਖੁਦਾ ਦੇਂ (ਇਕ) ਹੋਣ ਵਿਚ ਮੇਰੇ ਨਾਲ ਝਗੜਦੇ ਹੋ? ਹਾਲਾਂ ਕਿ ਉਹ ਤਾਂ ਮੈਨੂੰ ਆਪਣੇ (ਇਕ ਹੋਣ ਦਾ) ਸਿਧਾ ਰਸਤਾ ਦਿਖਲਾ ਚੁਕਾ ਹੇ ਅਰ ਜਿਨਹਾਂ (ਬੁਤਾਂ) ਨੂੰ ਤੁਸੀਂ ਉਸ ਦੇ ਸਜਾਤੀ ਨਿਯਤ ਕਰਦੇ ਹੋ ਮੈਂ ਤਾਂ ਓਹਨਾਂ ਪਾਸੋਂ ਕੋਈ ਡਰਦਾ (ਡੁਰਦਾ) ਹੈ ਨਹੀਂ ਪਰੰਤੂ ਹਾਂ (ਜੋ ਮੇਰਾ ਪਰਵਰਦਿਗਾਰ ਹੈ (ਮੇਰੀ) ਕੁਛ (ਹਾਨੀ ਕਰਨੀ) ਚਾਹੇ (ਤਾਂ ਉਸ ਦੀ ਇੱਛਾ) ਮੇਰਾ ਪਰਵਰਦਿਗਾਰ ਤਾਂ ਗਿਆਨ ਦੀ ਤਰਫੋਂ ਸੰਪੂਰਣਾਂ ਵਸਤਾਂ ਪਰ ਬਰਾਜ- ਮਾਨ ਹੈ ਕੀ ਤੁਸੀਂ (ਏਸ ਬਾਤ ਦ) ਧਿਆਨ ਨਹੀਂ ਕਰਦੇ ? ॥੮੧॥ ਅਰ ਜਿਨਹਾਂ ਵਸਤਾਂ ਨੂੰ ਤੁਸੀਂ (ਖੁਦਾ ਦੀਆਂ) ਸਜਾਤੀ ਬਣਾਉਂਦੇ ਹੋ ਮੈਂ ਓਹਨਾਂ ਪਾਸੋਂ ਕਿਸ ਵਾਸਤੇ ਡਰਨ ਲੱਗਾਂ ਜਦੋਂ ਕਿ ਤੁਸੀਂ ਏਸ ਬਾਤ ਥੀਂ