ਪੰਨਾ:ਕੁਰਾਨ ਮਜੀਦ (1932).pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੮

ਪਾਰਾ ੭

ਸੂਰਤ ਇਨਆਮ ੬



ਸਭੀਤ ਨਹੀਂ ਹੁੰਦੇ ਕਿ ਤੁਸਾਂ ਨੇ ਖੁਦਾ ਦੇ ਸਾਥ ਐਸੀਆਂ ਵਸਤਾਂ ਨੂੰ ਖੁਦਾ ਦਾ ਸ਼ਰੀਕ ਬਣਾਇਆ ਜਿਨਹਾਂ ਦੇ ਮਾਬੂਦ (ਹੋਣ ਦੀ) ਡਿਗਰੀ ਖੁਦਾ ਨੇ ਤੁਹਾਡੇ ਵਾਸਤੇ ਨਹੀਂ ਦਿਤੀ ਤਾਂ (ਅਸਾਂ ਦੋਹਾਂ) ਪਖਾਂ ਵਿਚੋਂ ਕੌਣ ਸਾ (ਪਖ) ਅਮਨ (ਤਥਾ ਸ਼ਾਂਤੀ ਨਾਲ ਰਹਿਣ) ਦਾ ਵਧੀਕ ਹੱਕਦਾਰ ਹੈ ਯਦੀ ਤੁਸੀਂ ਬੁਧੀਮਾਨ ਹੋ ॥੮੨॥ ਜਿਨਹਾਂ ਲੋਗਾਂ ਨੇ (ਖੁਦਾ ਪਰ) ਭਰੋਸਾ ਕੀਤਾ ਅਰ ਉਹਨਾਂ ਨੇ ਅਪਣੇ ਧਰਮ ਵਿਚ ਪਾਪ ਨਾ ਮਿਲਾਇਆ ਇਹੋ ਹੀ ਲੋਗ ਸ਼ਾਂਤੀਵਾਨ ਅਰ ਸਚੇ ਮਾਰਗ ਪਰ ਹਨ ॥੮੩॥ ਰੁਕੂਹ ੯॥

ਅਰ ਇਹ ਸਾਡੀ (ਨਿਰਣੀਤ) ਯੁਕਤੀ ਸੀ ਜੋ ਅਸਾਂ ਨੇ ਇਬਰਾਹੀਮ ਨੂੰ ਓਸ ਦੀ ਜ਼ਾਤੀ ਦੇ ਖੰਡਨ ਮੰਡਨ ਕਰਨ ਵਾਸਤੇ ਦਸੀ ਸੀ ਅਸੀਂ ਜਿਸ ਦੀ ਚਾਹੁੰਦੇ ਹਾਂ (ਓਸੇ ਦੀ) ਹੀ ਪਦਵੀ ਉੱਚੀ ਕਰ ਦੇਂਦੇ ਹਾਂ ਨਿਰਸੰਦੇਹ ਤੁਹਾਡਾ ਪਰਵਰਦਿਗਾਰ ਯੁਕਤੀ ਵਾਲਾ ਅਰ (ਸਭ ਕੁਛ) ਜਾਣਦਾ ਹੈ ॥੮੪॥ ਅਰ ਅਸਾਂ ਨੇ ਇਬਰਾਹੀਮ ਨੁੰ ਇਸਹਾਕ ਅਰ ਯਾਕੂਬ ਪ੍ਰਦਾਨ ਕੀਤੇ ਏਹਨਾਂ ਸਰਿਆਂ ਨੂੰ ਅਸਾਂ ਸਚਾ ਮਾਰਗ ਦਸਿਆ ਅਰ (ਏਹਨਾਂ ਨਾਲੋਂ) ਪਹਿਲੇ ਨੂਹ ਨੂੰ ਭੀ ਅਸਾਂ ਸਚਾ ਮਾਰਗ ਦਸਿਆ ਅਰ ਏਹਨਾਂ ਦੀ ਹੀ ਨਸਲ ਵਿਚੋਂ ਦਾਊਦ ਅਰ ਸਿਲੇਮਾਨ ਅਰ ਅਯੂਬ ਅਰ ਯੂਸਫ ਅਰ ਮੂਸਾ ਤਥਾ ਹਾਰੂਨ (ਸਾਰਿਆਂ)ਨੂੰ(ਅਸਾਂ ਸਾਰਿਆਂ ਨੂੰ ਸਚਾ ਮਾਰਗ ਦਸਿਆ)ਅਰ ਸਾਫ ਦਿਲ ਨਾਲ ਸੁਭ ਕਰਮ ਕਰਨ ਵਾਲਿਆਂ ਨੂੰ ਅਸੀਂ ਏਸੇ ਤਰਹਾਂ ਬਦਲਾ ਦਿਤਾ ਕਰਦੇ ਹਾਂ ॥੮੫॥ ਅਰ ਜ਼ਕਰੀਆ ਤਥਾ ਯਾਹੀਯਾ ਅਰ ਈਸਾ ਅਰ ਇਲਯਾਸ ਨੂੰ (ਕਿ ਏਹ) (ਸਾਰੇ ਸਾਡਿਆਂ) ਭਲਿਆਂ ਲੋਗਾਂ ਵਿਚੋਂ ਹਨ ॥੮੬॥ ਅਰ ਇਸਮਾਈਲ ਅਰ ਯਸਆ ਅਰ ਯੂਨਸ ਅਰ ਲੂਤ ਅਰ ਸਾਰਿਆਂ ਨੂੰ ਸੰਸਾਰੀ ਲੋਗਾਂ ਪਰ (ਅਤਿ) ਉੱਤਮਤਾਈ ਦਿਤੀ ॥੮੭॥ (ਅਰ ਕੇਵਲ ਏਹਨਾਂ ਨੂੰ ਹੀ ਨਹੀਂ ਪ੍ਰਤਯੁਤ) ਏਹਨਾਂ ਦੇ ਵਡਿਆਂ ਨੂੰ ਅਰ ਏਹਨਾਂ ਦੀ ਉਲਾਦ ਨੂੰ ਅਰ ਏਹਨਾਂ ਦੇ ਸੰਬੰਧੀਆਂ ਵਿਚੋਂ (ਹੋਰ ਬਹੁਤ ਸਾਰਿਆਂ ਨੂੰ) ਅਰ ਏਹਨਾਂ ਲੋਗਾਂ ਨੂੰ ਅਸਾਂ (ਆਪਣਿਆਂ ਦਾਸਾਂ ਵਿਚੇ) ਚੁਣ ਲੀਤਾ ਅਰ ਏਹਨਾੰ ਨੂੰ (ਧਰਮ ਦਾ) ਸੂਧਾ ਮਾਰਗ ਦਸਿਆ ॥੮੮॥ ਏਹ ਹੈ ਅੱਲਾ ਦਾ ਰਾਹ ਦਸਣਾ ਆਪਣਿਆਂ ਸੇਵਕਾਂ ਵਿਚੋਂ ਜਿਸ ਨੂੰ ਚਾਹੇ ਉਕਤ ਪ੍ਰਕਾਰ ਦੀ ਸਿਖਿਆ ਦੇਵੇ ਅਰ ਯਦੀ ਏਹ (ਪੈਯੰਬਰ) ਸ਼ਿਰਕ ਕਰਦੇ ਹੁੰਦੇ ਤਾਂ ਏਹਨਾਂ ਦੀ ਕੀਤਾ ਕਤਰਿਆ (ਸਭ) ਨਿਸਫਲ ਹੋ ਜਾਂਦਾ ॥੮੯॥ (ਏਹ ਪੈਯੰਬਰ) ਉਹ ਲੋਗ ਸਨ ਜਿਨਹਾਂ ਨੂੰ ਅਸਾਂ ਪੁਸਤਕ ਪ੍ਰਦਾਨ ਕੀਤੀ ਅਰ ਰਾਜ (ਭੀ ਪ੍ਰਧਾਨ ਕੀਤਾ) ਅਰ ਪੈਯੰਬਰੀ (ਭੀ ਦਿਤੀ)) ਤਾਂ ਯਦੀ