ਪੰਨਾ:ਕੁਰਾਨ ਮਜੀਦ (1932).pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੭

ਸੂਰਤ ਇਨਆਮ ੬

੧੩੯


(ਤਾਂ ਕੋਈ ਪਰਵਾਹ ਨਹੀਂ)ਅਸਾਂ ਨੇ ਏਹਨਾ (ਨਿਆਮਤਾਂ) ਪਰ ਏਹਨਾਂ ਨਾਲੋਂ (ਉੱਤਮ) ਲੋਗ ਅਰਥਾਤ ਮੁਸਲਮਾਨਾਂ ਨੂੰ ਅਧਿਕਾਰ ਦੇ ਦਿਤਾ ਹੈ ਜੋ (ਏਹਨਾਂ ਕਾਫਰਾਂ ਦੀ ਤਰਹਾਂ) ਏਹਨਾਂ (ਨਿਆਮਤਾਂ) ਦੇ ਨਾਂ ਕਦਰਦਾਨ ਨਹੀਂ ਹਨ ॥੯੦॥ ਏਹ ਓਹ ਲੋਗ ਸਨ ਜਿਨਹਾਂ ਨੂੰ ਅੱਲਾ ਨੇ ਸਿਧਾ ਮਾਰਗ ਬਤਾਇਆ ਤਾਂ (ਹੇ ਪੈਗੰਬਰ) ਓਹਨਾਂ ਦੇ ਹੀ ਤਰੀਕੇ ਦੀ ਪੈਰਵੀ ਕਰੋ (ਤੁਸੀਂ ਏਹਨਾਂ ਲੋਗਾਂ ਨੂੰ) ਕਹਿ ਦਿਓ ਕਿ ਮੈਂ ਕੁਰਾਨ (ਦੇ ਸੁਣਾਉਣ) ਪਰ ਤੁਹਾਡੇ ਪਾਸੋਂ ਕੋਈ ਮਜ਼ਦੂਰੀ (ਤਾਂ) ਨਹੀਂ ਮੰਗਦਾ ਇਹ ਕੁਰਾਨ ਤਾਂ ਸੰਸਾਰ ਦੇ ਲੋਗਾਂ ਵਾਸਤੇ (ਕੇਵਲ) ਸਿਖਿਆ ਹੈ ਅਰ ਬਸ ॥੯੧॥ ਰੁਕੂਹ ੧੦॥

ਅਰ (ਯਹੂਦ ਨੇ) ਜਿਸ ਤਰਹਾਂ ਦੀ ਅੱਲਾ ਦੀ ਕਦਰ ਕਰਨੀ ਚਾਹੀਦੀ ਸੀ ਇਸ ਤਰਹਾਂ ਦੀ ਓਸ ਦੀ ਕਦਰ ਨਾ ਜਾਤੀ (ਹਠ ਨਾਲ) ਲਗੇ ਆਖਣ ਕਿ ਖੁਦਾ ਨੇ ਕਿਸੇ ਪੁਰਸ਼ ਪਰ (ਕਿਤਾਬ ਦੀ ਕਿਸਮ ਵਿਚੋਂ) ਕੋਈ ਵਸਤੂ ਨਹੀਂ ਉਤਾਰੀ (ਤੁਸੀਂ) ਏਹਨਾਂ ਲੋਗਾਂ ਪਾਸੋਂ ਪੁਛੋ ਕਿ(ਭਲਾ)ਓਹ ਪੁਸਤਕ (ਤੌਰਾਤ) ਜਿਸ ਨੂੰ ਮੂਸਾ ਲੈਕੇ ਆਇਆ ਸੀ ਉਹ ਕਿਸ ਨੇ ਉਤਾਰੀ ਸੀ(ਅਰ ਉਹ)ਲੋਗਾਂ ਦੇ ਵਾਸਤੇ ਨੂਰ ਅਰ ਸਿਖਿਆ ਹੈ ਤੁਸਾਂ ਨੇ ਓਸਦੇ (ਅਲਗ ੨) ਵਰਕ ਕਰ ਛਡੇ ਹਨ (ਓਹਨਾਂ ਵਿਚੋਂ ਜੋ ਤੁਹਾਡੇ ਮਤਲਬ ਦੇ ਹਨ) ਓਹਨਾਂ ਨੂੰ (ਲੋਗਾਂ ਅਗੇ) ਜ਼ਾਹਰ ਕਰਦੇ ਹੋ ਅਰ ਬਹਤ ਸਾਰੇ (ਜੋ ਤੁਹਾਡੇ ਸੰਕਲਪ ਦੇ ਵਿਰੁੱਧ ਹਨ ਉਨਹਾਂ ਨੂੰ ਲੋਗਾਂ ਪਾਸੋਂ) ਛਿਪਾਉਂਦੇ ਹੋ ਅਰ (ਓਸੇ ਕਿਤਾਬ ਦੇ ਦ੍ਵਾਰਾ ਤੁਹਾਨੂੰ ਉਹ (ਬਾਤਾਂ)ਸਿਖਾਈਆਂ ਗਈਆਂ ਜਿਨਹਾਂ ਨੂੰ ਤੁਸੀਂ ਨਹੀਂ ਜਾਣਦੇ ਸੀ ਅਰ ਨਾ ਤੁਹਾਡੇ ਵਡ(ਵਡੇਰੇ ਤੁਸੀਂ ਏਹਨਾਂ ਨੂੰ)ਕਹੁ(ਕਿ ਓਹ ਪੁਸਤਕ)ਅੱਲਾ ਨੇ ਹੀ (ਉਤਾਰੀ ਸੀ) ਫੇਰ ਏਹਨਾਂ ਨੂੰ ਪੈ ਝਖ ਮਾਰਨ ਦਿਓ ਕਿ ਆਪਣੀ ਬਕ ਬਕ ਵਿਚ ਪੈ ਖੇਡਣ ॥੯੨॥ ਅਰ ਇਹ ਪੁਸਤਕ (ਕੁਰਾਨ) ਹੈ ਜਿਸ ਨੂੰ ਅਸਾਂ ਉਤਾਰਿਆ ਹੈ ਬਰਕਤ ਵਾਲੀ (ਪੁਸਤਕ ਹੈ ਅਰ)ਜੋ (ਪੁਸਤਕਾਂ) ਏਸ (ਦੇ ਆਵਣ ਦੇ ਸਮੇਂ) ਤੋਂ ਪਹਿਲਾਂ (ਦੀਆਂ ਵਿਦਮਾਨ) ਹਨ ਓਹਨਾਂ ਦੀ ਤਸਦੀਕ (ਭੀ) ਕਰਦੀ ਹੈ (ਅਸਾਂ ਏਸ ਨੂੰ ਏਸ ਕਰਕੇ ਉਤਰਿਆ ਹੈ) ਤਾ ਕਿ ਤੁਸਾਂ ਮਕੇ (ਵਾਲਿਆਂ) ਨੂੰ ਅਰ ਜੇ ਲੋਗ ਓਸ ਦੇ ਇਰਦ ਗਿਰਦ ਵਸਦੇ ਹਨ ਓਹਨਾਂ ਨੂੰ (ਖੁਦਾ ਦੇ ਆਜਾਬ ਤੋਂ) ਡਰਾਓ ਅਰ ਜੋ ਲੋਗ ਆਖਰਤ ਦਾ ਨਿਸਚਾ ਰਖਦੇ ਹਨ ਓਹ ਤਾਂ (ਜਲਦ ਹੀ) ਇਸ ਪਰ ਨਿਸਚਾ ਲੈ ਆਉਂਦੇ ਹਨ ਅਰ ਉਹ ਆਪਣੀ ਨਮਾਜ਼ ਦੀ (ਭੀ) ਖਬਰ ਰਖਦੇ ਹਨ ॥੯੩॥ ਅਰ ਓਸ ਨਾਲੋਂ ਵਧ ਕੇ ਪਾਪੀ (ਹੋਰ) ਕੌਣ ਹੋਵੇਗਾ ਜੋ ਅੱਲਾ ਪਰ ਝੂਠ ਥਪੇ ਅਥਵਾ ਦਾਵਾ ਕਰੇ ਕਿ ਮੇਰੇ ਪਾਸ ਵਹੀ (ਅਕਾਸ ਬਾਣੀ) ਆਈ ਹੈ ਭਾਵੇਂ ਓਸਦੇ ਪਾਸ ਕੋਈ ਭੀ ਵਹੀ ਨਾ ਆਈ ਹੋਵੇ