ਪੰਨਾ:ਕੁਰਾਨ ਮਜੀਦ (1932).pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੦

ਪਾਰਾ ੭

ਸੂਰਤ ਇਨਆਮ ੬


(ਉਸਤੋਂ ਵਧਕੇ ਪਾਪੀ ਕੌਣ)ਜੋ ਦਾਵਾ ਕਰੇ ਕਿ(ਕੁਰਾਨ)ਜਿਸਨੂੰ ਅੱਲਾ ਨੇ ਉਤਾ ਰਿਆ ਹੈ(ਕਹੋ ਤਾਂ)ਮੈਂ ਵੀ ਐਸਾ ਮੈਂ ਵੀ ਉਤਾਰ ਦੇਵਾਂ ਅਰ ਭਗਵਾਨ ਕਰੇ ਕਿ ਤਸੀਂ(ਏਹਨਾਂ) ਦੁਸ਼ਟਾਂ ਨੂੰ ਓਸ ਵੇਲੇ ਦੇਖੋ ਕਿ ਮੌਤ ਦੀ ਬੇਹੋਸ਼ੀ ਵਿਚ (ਪੜੇ)ਹੋਏ ਹਨ ਅਰ ਫਰਿਸ਼ਤੇ (ਓਹਨਾਂ ਦੀ ਜਾਨ ਨਿਕਾਸਨ ਵਾਸਤੇ ਏਹਨਾਂ ਪਰ ਤਰਹਾਂ੨ ਦੇ) ਹਥ ਵਲਛੇ ਕਰ ਰਹੇ ਹਨ (ਅਰ ਕਹਿੰਦੇ ਜਾਂਦੇ ਹਨ) ਕਿ ਆਪਣੀਆਂ ਜਾਨਾਂ ਨਿਕਾਲੋ ਹੁਣ ਤੁਹਾਨੂੰ ਖੁਵਾਰੀ ਦੇ ਦੁਖ ਦਾ ਕਸ਼ਟ ਦਿਤਾ ਜਾਵੇਗਾ ਏਸ ਵਾਸਤੇ ਕਿ ਤੁਸੀਂ ਖੁਦਾ ਪਰ ਅਯੋਗ ਝੂਠ ਬੋਲਦੇ ਅਰ ਉਸ ਦੀਆਂ ਆਇਤਾਂ (ਨੂੰ ਸ੍ਰਵਨ ਕਰ ਕੇ ਉਨਹਾਂ) ਅੱਗੇ ਤਾਂਗੜਦੇ ਸੀ ॥੯੪॥ ਅਰ ਤੁਸੀਂ ਸਾਡੇ ਪਾਸ ਇਕ ਇਕ ਕਰਕੇ ਆਏ ਅਰ ਜਿਸ ਪਰਕਾਰ ਪ੍ਰਥਮ ਬਾਰ ਤੁਹਾਨੂੰ ਉਤਪਤ ਕੀਤਾ ਸੀ ਅਰ ਜੋ ਕੁਛ (ਸਾਮੱਗਰੀ) ਅਸਾਂ ਤੁਹਾਨੂੰ (ਦੁਨੀਆਂ ਵਿਚ) ਦਿਤੀ ਸੀ (ਉਹ ਸੰਪੂਰਨ) ਆਪਣੀ ਪਿਠ ਪਿਛੇ ਛਡ ਆਏ ਅਰ ਤੁਹਾਡੀ ਸਪਾਰਸ਼ ਕਰਨੂ ਵਾਲਿਆਂ ਨੂੰ ਅਸੀਂ ਤੁਹਾਡੇ ਸਾਥ (ਕਿਤੇ) ਨਹੀਂ ਦੇਖਦੇ ਜਿਨਹਾਂ ਨੂੰ ਤੁਸੀਂ ਸਮਝਦੇ ਸੀ ਕਿ ਉਹ ਤਾਂ ਤਹਾਡੇ ਸਜਾਤੀ ਹਨ ਹੁਣ ਤੁਹਾਡੇ ਆਪਣੇ ਜੋੜ (ਸਾਰਿਆਂ ਦੇ ਸਾਰੇ) ਟੁਟ (ਫੁਟ) ਗਏ ਅਰ ਜੋ ਦਾਵੇ ਤੁਸੀਂ ਕੀਤਾ ਕਰਦੇ ਸੀ (ਸਾਰੇ ਹੀ) ਤੁਹਥੋਂ ਘਟੇ ਕੌਡੀਆਂ ਹੋ ਗਏ ॥੯੫॥ ਰੁਕੂਹ ੧੧ ॥

ਨਿਰਸੰਦੇਹ ਖੁਦਾ ਹੀ (ਉਸ) ਦਾਣੇ ਦਾ ਅਰ ਗੁਠਲੀ ਦਾ ਪਾੜਨ ਵਾਲਾ ਹੈ (ਵੁਹੀ) ਸਰਜੀਵਾਂ ਨੂੰ ਅਜੀਵਾਂ ਵਿਚੋਂ ਕਢਦਾ ਹੈ ਅਰ (ਵਹੀ) ਸਜੀਵਾਂ ਵਿਚੋਂ ਅਜੀਵਾਂ ਨੂੰ ਨਿਕਾਸਨ ਵਾਲ ਹੈ ਇਹੋ ਤਾਂ ਖੁਦਾ ਹੈ ਫੇਰ ਤੁਸੀਂ ਕਿਧਰ ਬਹਿ ਕੇ ਹੋਏ ਚਲੇ ਜਾਂਦੇ ਹੋੋ ॥੯੬॥ ਓਸੇ ਦੇ ਕੀਤੇ ਵਿਚੋਂ ਪ੍ਰਾਂਤ ਸਮੇਂ ਪਹੁ ਪਾਟਦੀ ਹੈ ਅਰ ਉਸੇ ਨੇ ਸੁਖ ਵਾਸਤੇ ਰਾਤ੍ਰੀ (ਅਰ)ਸੂਰਜ ਤਥਾ ਚੰਦ੍ਰ ਨੂੰ ਹਿਸਾਬ ਦੇ ਵਾਸਤੇ ਬਨਾਯਾ ਹੈ ਇਹ(ਉਸੇ)ਸ਼ਕਤਸ਼ਾਂਲੀ ਬੁਧੀਮਾਨ(ਖੁਦਾ) ਦੇ ਬਣਾਏ ਹੋਏ ਅੰਦਾਜੇ ਹਨ ॥੯੭॥ ਅਰ ਓਹੋ ਹੀ ਹੈ ਜਿਸ ਨੇ ਤੁਹਾਡੇ ਵਾਸਤੇ ਤਾਰਾਗਣ ਬਨਾਏ ਤਾਂ ਕਿ ਜਲ ਥਲ ਦੇ ਅੰਧੇਰਿਆਂ ਵਿਖਯ ਓਹਨਾਂ (ਦਿਆਂ ਪਤਿਆਂ) ਪਰ ਚਲੋ ਜੋ ਬੁਧੀ ਵਾਨ ਹਨ ਉਨਹਾਂ ਵਾਸਤੇ ਤਾਂ (ਅਸਾਂ ਨੇ ਆਪਣੀ ਕੁਦ- ਰਤ ਦੀਆਂ)ਨਿਸ਼ਾਨੀਆਂ ਬਹੁ ਵਿਸਤਾਰ ਪੂਰਵਕ ਵਰਣਨ ਕਰ ਦਿਤੀਆਂ ਹਨ ॥੯੮॥ ਅਰ ਵਹੀ ਹੈ ਜਿਸ ਨੇ ਤੁਸਾਂ (ਸਾਰਿਆਂ) ਨੂੰ (ਇਕ) ਏਕੱਲੇ (ਆਦਮ) ਥੀਂ ਉਤਪਤ ਕੀਤਾ ਫੇਰ (ਹਰ ਇਕ ਵਾਸਤੇ) ਇਕ ਸਮਾਂ ਨੀਯਤ ਹੈ ਅਰ (ਮਰਿਆਂ ਪਿਛੋਂ) ਸਪੁਰਦ ਹੋਣ ਦਾ ਸਥਾਨ ਹੈ । ਸਮਝਣ ਵਾਲਿਆਂ ਵਾਸਤੇ ਤਾਂ ਅਸੀਂ(ਅਪਣੀ ਕੁਦਰਤ ਦੀਆਂ)ਨਸ਼ਾਨੀਆਂ ਭਲੀ(ਭਾਂਤ)ਵਿਸਤਾਰ ਪੂਰਵਕ ਵਰਤਣ ਕਰ ਚੁਕੇ ਹਾਂ ॥੯੯॥ ਅਰ ਵਹੀ ਹੈ ਜਿਸਨੇ ਆਗਾਸ