ਪੰਨਾ:ਕੁਰਾਨ ਮਜੀਦ (1932).pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੭

ਸੂਰਤ ਇਨਆਮ ੬

੧੪੧



ਵਿਚੋਂ ਬਰਖਾ ਕੀਤੀ ਫੇਰ(ਬਰਖਾ ਕੀਤਿਆਂ ਪਿਛੋਂ)ਅਸਾਂ (ਹੀ) ਉਸ ਵਿਚੋਂ ਹਰ ਪ੍ਰਕਾਰ (ਦੀ ਅੰਗੂਰੀ ਦੇ) ਅੰਕੁਰ ਨਿਕਾਸੇ ਪੁਨਰ ਅੰਕੁਰਾਂ ਵਿਚੋਂ ਅਸਾਂ ਹੀ ਹਰੀ ੨ ਸ਼ਾਖਾਂ ਕਢ ਦਿਖਲਾਈਆਂ ਕਿ ਉਨਹਾਂ ਵਿਚੋ ਅਸੀਂ ਗੁੰਦੇ ਹੋਏ ਦਾਣੇ ਨਿਕਾਸਦੇ ਹਾਂ ਅਰ ਖਜੂਰ ਦਿਆਂ ਗਭਿਆਂ ਵਿਚੋਂ ਗੁਛੇ ਜੋ(ਭਾਰ ਦੇ ਮਾਰੇ ਹੋਏ) ਪੜੇ ਝੁਕ ਰਹੇ ਹਨ ਅਰ ਅੰਗੂਰ ਦੇ ਬਾਗ ਅਰ ਜੈਤੂਨ ਅਰ ਅਨਾਰ (ਇਕ ਦੂਸਰੇ ਨਾਲ) ਰਲਦੇ ਮਿਲਦੇ ਅਰ (ਸ੍ਵਾਦ ਦ੍ਵਾਰਾ) ਰਲਦੇ ਮਿਲਦੇ ਨਹੀਂ (ਏਹਨਾਂ ਵਿਚੋਂ ਸਾਰੀਆਂ ਵਸਤਾਂ) ਜਦੋਂ ਪਕਦੀਆਂ ਹਨ ਤਾਂ ਉਸਦਾ ਫਲ ਅਰ ਫਲ ਦਾ ਪਕਣਾ (ਇਕ ਦੇਖਣ ਵਾਲਾ ਹੈ ਏਸ ਨੂੰ ਸੂਖਸ਼ਮ ਦ੍ਰਿਸ਼ਟੀ ਦ੍ਵਾਰਾ) ਦੇਖੋ ਨਿਰਸੰਦੇਹ ਜੋ ਲੋਗ (ਖੁਦਾ ਪਰ) ਭਰੋਸਾ ਰਖਦੇ ਹਨ ਓਹਨਾਂ ਵਾਸਤੇ ਇਹਨਾਂ (ਵਸਤਾਂ) ਵਿਚ (ਖੁਦਾ ਦੀ ਕੁਦਰਤ ਦੀਆਂ) ਨਿਸ਼ਾਨੀਆਂ (ਬਹੁਤ ਸਾਰੀਆਂ ਵਿਦਮਾਨ) ਹਨ ॥੧੦੦॥ ਅਰ ਭੇਦ ਵਾਦੀਆਂ ਨੇ ਜਿੱਨਾਤ ਨੂੰ ਖੁਦਾ ਦਾ ਸ਼ਰੀਕ ਬਣਾਕੇ ਖੜਾ ਕੀਤਾ ਹਾਲਾਂ ਕਿ ਖ਼ੁਦਾ ਨੇ ਹੀ ਜਿੱਨਾਤ ਨੂੰ ਪੈਦਾ ਕੀਤਾ ਅਰ ਏਹਨਾਂ ਲੋਗਾਂ ਨੇ ਜਾਣਿਆਂ ਬੁਝਿਆਂ ਥੀਂ ਬਿਨਾ ਹੀ ਖੁਦਾ ਵਾਸਤੇ ਪੁੱਤ੍ਰਤਥਾ ਪੁਤ੍ਰੀਆਂ ਭੀ(ਆਪਣੀ ਤਰਫੋਂ) ਘੜ ਲੀਤੀਆਂ (ਖ਼ੁਦਾ ਦੀ ਨਿਸਬਤ) ਜੈਸੀਆਂ ੨ ਬਾਤਾਂ ਏਹ ਲੋਗ ਕਥਨ ਕਰਦੇ ਹਨ ਉਹ ਉਨਹਾਂ ਥੀਂ ਨਿਰਲੇਪ ਅਰ ਊਚ ਤੇ ਊਂਚਾ ਹੈ ॥੧੦੧॥ ਰੁਕੂਹ ੧੨॥

(ਉਹੀ ਇਸ) ਅਗਾਸ ਧਰਤ ਦਾ ਸਿਰਜਨਹਾਰ ਹੈ ਅਰ ਉਸਦੇ ਅੰਸ ਕਿਸ ਵਾਸਤੇ ਹੋਣ ਲਗੀ ਜਦ ਕਿ ਕਦੀ ਉਸਦੀ ਇਸਤ੍ਰੀ ਹੀ ਨਹੀਂ ਅਰ ਉਸੀ ਨੇ ਹੀ ਹਰ ਵਸਤੂ ਨੂੰ ਉਤਪਤ ਕੀਤਾ ਅਹ ਵਹੀ ਸੰਪੂਰਨ ਵਸਤਾਂ (ਦੇ ਗਲ) ਤੋਂ ਗਯਾਤ ਹੈ ॥੧੦੨॥ (ਲੋਗੋ) ਏਹੇ ਅੱਲਾ ਤੁਹਾਡਾ ਪਰਵਰ ਦਿਗਾਰ ਹੈ ਉਸਤੋਂ ਸਿਵਾ (ਹੋਰ)ਕੋਈ ਪੂਜ ਨਹੀਂ (ਵਹੀ) ਸੰਪੂਰਣ ਵਸਤਾਂ ਦਾ ਪੈਦਾ ਕਰਨ ਵਾਨਗ ਹੈ ਤਾਂ ਉਸੇ ਦੀ ਪੂਜਾ ਕਰੇ ਅਰ ਵਹੀ ਹਰ ਵਸਤੂ ਦਾ ਰੱਖਛਕ ਹੈ ॥੧੦੩॥(ਲੌਕਿਕ) ਦ੍ਰਿਸ਼ਟੀਆਂ ਤਾਂ ਓਸਨੂੰ ਦੇਖ ਨਹੀਂ ਸਕਦੀਆਂ ਅਰ (ਲੌਕਿਕ) ਦ੍ਰਿਸ਼ਟੀਆਂ ਨੂੰ ਓਹ ਭਲੀ ਤਰਹਾਂ ਜਾਣਦਾ ਹੈ ਅਰ ਉਹ ਬਹੁਤ ਬੜਾ ਸੂਖਯਮ ਦ੍ਰਿਸ਼ਟਾ ਸਾਗਿਆਤ ਹੈ ॥੧੦੪॥ (ਲੋਗੋ) ਤੁਹਾਡੇ ਪਰਵਰਦਿਗਾਰ ਦੀ ਤਰਫੋਂ ਦਿਲ ਦੀਆਂ ਅਖਾਂ ਤਾਂ ਤੁਹਾਡੇ ਸਮੀਪ ਅ ਹੀ ਚੁਕੀਆਂਹਨ ਪੁਨਰ (ਹੁਣ)ਜੋ ਦੇਖੇ (ਤਥਾ ਜੋ ਸੁਣੇ ਸਮਝੇ)ਤਾਂ(ਉਸਦਾ ਗੁਣ)ਉਸ ਦੀ ਜਾਤ ਨੂੰ ਹੈ ਅਰ ਜੋ(ਜਾਨ ਬੁਝ ਕੇ)ਅੰਧਾ ਹੋ ਜਾਵੇ ਤਾਂ (ਉਸਦਾ ਔਗੁਣ ਭੀ)ਉਸੀ ਦੇ ਆਤਮਾ ਪਰ ਹੈ ਮੈ ਤੁਹਾਡੇ ਲੋਗਾਂ ਦਾ ਕੋਈ ਸੰਰਖਯਕ ਤਾਂ ਹਾਂ ਨਹੀਂ ॥੧੦੫॥ ਅਰ ਉਸੀ ਤਰਹਾਂ ਅਸੀਂ (ਆਪਣੀਆਂ) ਆਇਤਾਂ ( ਅਲਗ ੨) ਫੇਰ ੨ ਕਰਕੇ ਵਰਣਨ