ਪੰਨਾ:ਕੁਰਾਨ ਮਜੀਦ (1932).pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੨

ਪਾਰਾ ੮

ਸੂਰਤ ਇਨਆਮ ੬



ਕਰਦੇ ਹਾਂ ਅਰ ਇਹ ਇਸ ਵਾਸਤੇ ਕਿ ਉਹਨਾਂ ਨੂੰ ਮੰਨਣਾ ਪਵੇ ਕੇ ਤੁਸਾਂ ਨੇ(ਉਹਨਾਂ ਨੂੰ ਕੁਰਾਨ) ਪੜ ਕਰ ਸੁਨਾਇਆ ਅਰ ਇਸ ਵਾਸਤੇ ਕਿ ਅਸੀਂ ਸਮਝ ਵਾਲਿਆਂ ਵਾਸਤੇ ਅਸੀਂ ਭਲੀਭਾਂਤ ਵਰਣਨ ਕਰੀਏ ॥੧੦੬॥ (ਹੇ ਪੈਯੰਬਰ) ਤੁਸੀਂ ਓਸੇਵਹੀ (ਆਕਾਸ਼ ਬਾਨੀ) ਪਰ ਚਲੋ ਜੋ ਤੁਹਾਡੇ ਰਬ ਪਾਸੋਂ ਤੁਹਾਨੂੰ ਆਈ ਖੁਦਾ ਤੋਂ ਸਿਵਾ ਕੋਈ ਪੂਜਨੇ ਜੋਗ ਨਹੀਂ ਅਰ ਮਸ਼ਰਕਾਂ ਪਾਸੋਂ ਕੰਨੀ ਕਤਰੀ ਰਖੋ ॥੧੦੭॥ ਅਰ ਯਦੀ ਖੁਦਾ ਦੀ ਇੱਛਾ ਹੁੰਦੀ ਤਾਂ ਏਹ ਸ਼ਰਕ ਨਾ ਕਰਦੇ ਅਰ ਅਸਾਂ ਤੁਹਾਨੂੰ ਏਹਨਾਂ ਪਰ ਕੋਈ ਮੁਹਫਿਜ਼ ਤਾਂ (ਮੁਕਰਰ) ਕੀਤਾ ਨਹੀ ਅਰ ਨਾ ਤੁਸੀਂ ਏਹਨਾਂ ਪਰ ਦਾਰੋਗੇ ਹੋ ॥੧੦੮॥ ਅਰ(ਮੁਸਲਮਾਨੋ) ਜੋ ਲੋਗ ਖੁਦਾ ਤੋਂ ਸਿਵਾ (ਦੂਸਰਿਆਂ ੨ ਮਾਬੂਦਾਂ ਦੀ ਪੂਜਾ ਕਰਦੇ ਅਰਥਾਤ) ਪੁਕਾਰਦੇ ਹਨ ਓਹਨਾਂ ਨੂੰ ਬੁਰਾ ਨਾ ਬੇਲੋ ਕਿ ਏਹ ਲੋਗ (ਭੀ) ਮੂਰਖਤਾ ਕਰਕੇ ਬਿਅਰਥ (ਅਯੋਗ) ਖੁਦਾ ਨੂੰ ਬੁਰਾ ਬੋਲ ਬੈਠਣਗੇ ਐਸੇ ਹੀ ਅਸਾਂ ਹਰ ਸ੍ਰੇਣੀ ਦੇ ਕਰਮ ਓਹਨਾਂ ਨੂੰ ਉਤਮ ਕਰਕੇ ਦਿਖਾਏ ਹਨ ਪੁਨਰ (ਅੰਤ ਨੂ) ਇਹਨਾਂ ਸਾਰਿਆਂ ਨੇ ਆਪਣੇ ਪਰਵਰਦਿਗਾਰ ਦੀ ਤਰਫ ਪਰਤਕੇ ਜਾਣਾ ਹੈ ਤਾਂ ਜੈਸੇ ੨ ਕਰਮ (ਸੰਸਾਰ ਵਿਚ) ਕਰ ਰਹੇ ਸਨ (ਖੁਦਾ ਓਹਨਾਂ ਦਾ ਬੁਰਾ ਭਲਾ) ਉਹਨਾਂ ਨੂੰ ਦਸ ਦੇਵੇਗਾ ॥੧੦੯॥ ਅਰ (ਮਕੇ ਦੇ ਕਾਫਰ) ਅੱਲਾ ਦੀਆਂ ਸਖਤ ਕਸਮਾਂ ਖਾ ਖਾ ਕੇ (ਮੁਸਲਮਾਨਾਂ) ਨੂੰ ਕਹਿੰਦੇ ਹਨ ਯਦੀ (ਓਹਨਾਂ ਦੇ ਕਹੇ ਅਨੁਸਾਰ) ਕੋਈ ਚਮਤਕਾਰ ਉਹਨਾਂ ਦੇ ਸਾਹਮਣੇ ਆਵੇ ਤਾਂ ਉਹ ਜਰੂਰ ਓਸ ਪਰ ਭਰੋਸਾ ਲੈ ਆਉਣ ਰੇ(ਹੇ ਪੈਯੰਬਰ)ਤੁਸੀਂ ਸਮਝਾ ਦਿਓ ਕਿ ਚਿਮਤਕਾਰ ਤਾਂ ਅੱਲਾ ਹੀ ਦੇ ਪਾਸ ਹਨ (ਅਰਥਾਤ ਓਸੇ ਦੇ ਵਸ ਵਿਚ ਹਨ)ਅਰ ਮੁਸਲਮਾਨੋ! ਤੁਸੀਂ ਲੋਗ ਕੀ ਜਾਣੋ ਏਹ ਲੋਗ ਤਾਂ ਮੋਜਜ਼ੇ (ਚਿਮਤਕਾਰ) ਆਇਆਂ ਹੋਇਆਂ ਭੀ ਨਿਸਚਾ ਨਹੀਂ ਕਰਨਗੇ ॥੧੧੦॥ ਅਰ ਅਸਾਂ ਏਹਨਾਂ ਦੇ ਦਿਲਾਂ ਅਰ ਏਹਨਾਂ ਦੀਆਂ ਅਖੀਆਂ ਨੂੰ ਉਲਟ ਦੇਵਾਂਗੇ (ਤਾਂ ਇਹ ਚਿਮਤਕਾਰ ਦੇਖ ਕਰ ਬੀ ਈਮਾਨ ਨਹੀਂ ਲਿਆਵਣਗੇ) ਜਿਸ ਪ੍ਰਕਾਰ ਪ੍ਰਿਥਮ ਬਾਰ ਕੁਰਾਨ ਪਰ ਈਮਾਨ ਨਹੀਂ ਲਾਏ ਅਰ ਅਸੀਂ ਏਹਨਾਂ ਠੂੰ ਏਹਨਾਂ ਦੀ ਮੂੰਹ ਜ਼ੋਰੀ (ਹਾਲਤ) ਵਿਚ ਹੀ ਰਹਿਣ ਦੇਵਾਂਗੇ ਕਿ ਪੜੇ ਭੰਭਲ ਭੂਸੇ ਖਾਂਦੇ ਫਿਰਨ ॥੧੧੧॥ ਰਕੂਹ ੧੩॥

*ਅਰ ਯਦੀ ਅਸੀਂ (ਆਕਾਸ਼ ਥੋਂ) ਏਹਨਾਂ ਪਰ ਫਰਿਸ਼ਤਿਆਂ ਨੂੰ ਭੀ ਉਤਾਰਦੇ ਅਰ ਮੁਰਦੇ ਭੀ ਏਹਨਾਂ ਨਾਲ ਬਾਤਾਂ (ਚੀਤਾਂ)ਕਰਦੇ ਅਰ ਜਿਤਨੀਆਂ ਵਸਤਾਂ (ਏਹਨਾਂ ਦੀ ਦ੍ਰਿਸ਼ਟੀ ਤੋਂ ਅਗੋਚਰ) ਹਨ (ਓਹਨਾਂ ਸਾਰਿਆੰ ਨੂੰ ਭੀ) ਏਹਨਾਂ ਦੇ ਸਨਮੁਖ ਲਿਆਂ ਇਸਥਿਤ ਕਰਦੇ ਤਾਂ ਭੀ ਤਾਂ ਈਸ਼੍ਵਰ ਇਛਾ ਬਿਨਾਂ

(ਕਦਾਪਿ) ਈਮਾਨ ਨਾ ਲੈ ਆਉਂਦੇ ਪਰੰਚ ਏਹਨਾਂ ਵਿਚੋਂ ਪ੍ਰਾਯਾ (ਈਸ਼੍ਵਰੀ)


*ਅਬ "ਵਲੋਂ ਅਨਨਾ" ਨਾਮੀ ਅਠਵਾਂ ਪਾਰਾ ਚਲਾ ।