ਪੰਨਾ:ਕੁਰਾਨ ਮਜੀਦ (1932).pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੮

ਸੂਰਤ ਇਨਆਮ

੧੪੩



ਇਛਾ ਨੂੰ) ਨਹੀਂ ਸਮਝਦੇ ॥੧੧੨॥ ਅਰ ਇਸੀ ਭਾਂਤ ਅਸਾਂ ਦੁਸ਼ਟ ਆਦਮੀਆਂ ਨੂੰ ਅਰ ਜਿਨਹਾਂ ਨੂੰ (ਪੈਯੰਬਰਾਂ ਦੇ ਸਬਰ ਦੀ ਪ੍ਰੀਖਿਆ ਕਰਨ ਵਾਸਤੇ) ਹਰੇਕ ਨਬੀ ਦਾ ਦੁਸ਼ਮਨ ਬਣਾ ਦਿੱਤਾ ਸੀ ਕਿ ਧੋਖਾ ਦੇਣ ਦੀ ਅਭਿਲਾਖਾ ਨਾਲ ਇਕ ਦੇ ਕੰਨ ਵਿਚ ਦੂਸਰਾ ਮੋਮੋ ਠਗਣੀਆਂ ਬਾਤਾਂ ਫੂਕਦਾ ਰਹਿੰਦਾ ਸੀ) ਅਰ ਯਦੀਚ ਤੁਹਾਡਾ ਪਰਵਰਦਿਗਾਰ ਚਾਹੁੰਦਾ ਤਾਂ ਇਹ ਲੋਗ ਐਸੀਆਂਹਰਕਤਾਂ ਨਾ ਕਰਦੇ ਤੂੰ ਇਨਹਾਂਨੂੰ(ਅਰ)ਇਹਨਾਂ ਦਿਆਂ ਝੂਠਾਂ ਨੂੰ(ਪ੍ਰਮਾਤਮਾਂ ਪਰ)ਛਡ ਦੇਓ ॥੧੧੩॥ ਅਰ ਇਸ ਕਾਰਨ ਕਿ ਜੋ ਲੋਗ ਆਖ੍ਰਤ ਦੇ ਦਿਨ ਦਾ ਭ੍ਰੋਸਾ ਨਹੀਂ ਰਖਦੇ ਉਨ੍ਹਾਂ ਦੇ ਹਿਰਦੇ ਓਹਨਾਂ ਦੀਆਂ ਗਲਾਂ ਦੀ ਤਰਫ ਝੁਕਨ ਅਰ ਉਹ ਲੋਗ ਇਨਾਂ ਦੀਆਂ ਬਾਤਾਂ ਨੂੰ ਪਸੰਦ ਕਰਨ ਅਰ ਤਾਂ ਕਿ ਜੋ ਮੰਦਕਰਮ ਏਹ (ਆਪ) ਕਰਦੇ ਹਨ ਓਹ(ਭੀ) ਕੀਤਾ ਕਰਨ ॥੧੧੪॥ ਕੀ ਮੈਂ(ਆਪਣੇ ਅਰ ਤੁਹਾਡੇ ਮਧਯ ਮੈਂ) ਖੁਦਾ ਥੀਂ ਭਿੰਨ ਕੋਈ ਹੋਰ ਪੈਂਚ ਤਲਾਸ਼ ਕਰਾਂ ਹਾਲਾਂ ਕਿ ਉਹੀ (ਪਵਿਤ੍ਰ ਰੂਪ) ਹੈ ਜਿਸ ਨੇ ਤੁਸਾਂ ਦੀ ਤਰਫ (ਇਹ) ਕਿਤਾਬ ਭੇਜੀ ਜਿਸ ਵਿਚ (ਹਰ ਪ੍ਰਕਾਰ ਦਾ) ਵਿਵਰਣ (ਵਿਸਤ੍ਰਿਤ) ਹੈ ਅਰ ਉਹ ਲੋਗ ਜਿਨਹਾਂ ਨੂੰ ਅਸਾਂ ਨੇ (ਤੁਹਾਡੇ ਨਾਲੋਂ ਪਹਿਲੇ) ਪੁਸਤਕ ਪ੍ਰਧਾਨ ਕੀਤੀ ਹੈ ਏਸ ਬਾਤ ਨੂੰ (ਭੀ ਭਲੀ ਤਰਹਾਂ) ਜਾਣਦੇ ਹਨ ਕਿ ਅਸਲ ਵਿਚ ਕੁਰਾਨ (ਭੀ) ਤੁਹਾਡੇ ਪਰਵਰਦਿਗਾਰ ਦੀ ਤਰਫੋਂ ਉਤਾ ਰਿਆ ਗਿਆ ਹੈ ਤਾਂ (ਹੇ ਪੈਯੰਬਰ !) ਤੁਸਾਂ ਕਿਤੇ ਭ੍ਰਮਿਕ ਬੁਧੀ ਪੁਰਖਾਂ ਵਿਚੋਂ ਨਾ ਹੋ ਜਾਣਾਂ ॥੧੧੫॥ ਅਰ ਤੁਹਾਡੇ ਪਰਵਰਦਿਗਾਰ ਦੀ ਆਗਿਆ ਸਚਾਈ ਅਰ ਇਨਸਾਫ ਨਲ ਪੂਰੀ ਹੋਈ ਕੋਈ ਐਸਾ (ਅੜਬੰਗ) ਨਹੀਂ ਕਿ ਓਸ ਦੇ ਕਿਸੇ ਹੁਕਮ ਨੂੰ ਟਾਲ ਦੇਵੇ ਅਰ ਵਹੀ ਸੁਣਦਾ ਅਰ ਬਾਗਿਆਤ ਹੈ ॥੧੧੬॥ ( ਅਰ ਹੈ ਪੈਯੰਬਰ) ਬਹੁਤ ਲੋਗ ਤਾਂ ਦੁਨੀਆਂ ਵਿਚ ਐਸੇ ਹਨ ਯਦੀ ਓਹਨਾਂ ਦੇ ਕਹੇ ਪਰ ਤੁਰੋ ਤਾਂ ਤੁਹਾਨੂੰ ਸਚੇ ਮਰਗੋਂ ਭਟਕਾ ਕੇ ਛਡਣ ਏਹ ਤਾਂ ਕੇਂਵਲ ਆਪਣੀਆਂ ਉਕਤੀਆਂ ਯੁਕਤੀਆਂ ਪਰ ਤੁਰਦੇ ਹਨ ਅਰ ਕੇਵਲ ਅਟਕਲ ਪਚੁ ਪੜੇ ਮਾਰਦੇ ਹਨ ॥੧੧੭॥ ਜੋ ਲੋਗ ਰਬ ਦੇ ਰਾਹੋਂ ਭੁਟਕੇ ਹੋਏ ਹਨ ਨਿਰਸੰਦੇਹ ਤੁਹਾਡਾ ਪਰਵਰਦਿਗਰ ਹੀ ਓਹਨਾਂ ਨੂੰ ਭਲੀ ਤਰਹਾਂ ਜਾਣਦਾ ਹੈ ਅਰ ਜੋ ਸਚੇ ਮਾਰਗ ਪਰ ਹਨ ਓਹਨਾਂ ਨੂੰ ਭੀ ਉਹੀ ਭਲੀ ਤਰਹਾਂ ਜਾਣਦਾ ਹੈ ॥੧੧੮॥ ਬਸ ਯਦੀ ਤੁਸਾਂ ਲੋਗਾਂ ਨੂੰ ਉਸ ਦੇ ਹੁਕਮ ਦਾ ਨਿਸਚਾ ਹੈ ਤਾਂ ਜਿਸ ਪਰ ਅੱਲਾ ਦਾ ਨਾਮ ਲੀਤਾ ਗਿਆ ਹੋਵੇ ਓਸ ਵਿਚੋਂ ਖਾਓ ॥੧੧੯॥ ਅਰ ਜਿਸ (ਜ਼ਬੀਹਾ) ਪਰ ਖੁਦਾ ਦਾ ਨਾਮ ਲੀਤਾ ਗਿਆ ਹੋਵੇ ਓਸ ਵਿਚੋਂ ਤੁਹਾਡੇ ਨਾ ਖਾਣ ਦਾ ਕੀ ਕਾਰਨ ? ਹਾਲਾਂ ਕਿ ਜੋ ਵਸਤਾਂ ਖੁਦਾ ਨੇ ਤੁਹਾਡੇ ਪਰ ਹਰਾਮ ਕਰ ਦਿਤੀਆਂ