ਪੰਨਾ:ਕੁਰਾਨ ਮਜੀਦ (1932).pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੪

ਪਾਰਾ ੮

ਸੂਰਤ ਇਨਆਮ ੬



ਹਨ ਉਸਨੇ ਵਿਸਤਾਰ ਪੂਰਵਕ ਤੁਹਾਡੇ ਅਗੇ ਵਰਣਨ ਕਰ ਦਿਤੀਆਂ ਹਨ(ਅਰ ਓਹਨਾਂ ਵਿਚ ਮੁਰਦਾ ਜਾਨਵਰ ਦਾਖਲ ਹੈ) ਹਾਂ ਉਹ ਵਸਤੂ (ਕਿ ਹਰਾਮ ਤਾਂ ਹੈ ਪਰੰਚ ਭੁਖ ਦੇ ਕਾਰਨ) ਤੁਸੀਂ ਓਸ (ਦੇ ਖਾਣ) ਪਰ ਬੇਵਸ ਹੋ ਜਾਓ (ਤਾਂ ਉਹ ਭੀ ਹਰਾਮ ਨਹੀਂ) ਅਰ ਬਹੁਤ ਆਦਮੀ ਬਿਨਾ ਵਿਚਾਰੇ ਅਪਣੀ ਆਪਣੀ ਇਛਾਨੁਸਾਰ (ਲੋਗਾਂ ਨੂੰ) ਭੁਚਲਾਂਦੇ ਰਹਿੰਦੇ ਹਨ ਜੋ ਲੋਗ (ਸ੍ਵਧਾਰਮਿਕੀ)ਸੀਮਾਂ ਤੋਂ ਬਾਹਰ ਹੋ ਜਾਂਦੇ ਹਨ ਤੁਹਾਡਾ ਪਰਵਰਦਿਗਾਰ ਹੀ ਓਹਨਾਂ (ਦੇ ਹਾਲ) ਤੋਂ ਭਲੀ ਤਰਹਾਂ ਵਾਕਿਫ ਹੈ ਹੈ ॥੧੨੦॥ ਅਰ ਪ੍ਰਗਟ ਅਰ ਗੁਪਤ (ਸਬ ) ਪਾਪਾਂ ਨੂੰ ਛਡ ਦਿਓ ਜੇ ਲੋਗ ਗੁਨਾਹਾਂ ਨੂੰ ਬਟੋਰਦੇ ਹਨ ਉਨਹਾਂ ਨੂੰ ਅਪਣੀਆਂ ਕਰਤੂਤਾਂ ਦਾ ਬਦਲਾ ਜਲਦ ਮਿਲ ਜਾਵੇਗਾ ॥੧੨੧॥ ਅਰ ਜਿਸ (ਜ਼ਬੀਹਾ ਅਰਥਾਤ ਕੁਠੇ) ਪਰ ਖੁਦਾ ਦਾ ਨਾਮ ਨਾ ਲੀਤਾ ਗਿਆ ਹੋਵੇ ਓਸ ਵਿਚੋਂ ਨਾ ਖਾਓ ਉਸ ਵਿਚੋਂ ਖਾਣਾ ਪ੍ਰਤਕਸ਼ ਆਗਿਆ ਭੰਗ ਕਰਨਾ ਹੈ ਅਰ ਸ਼ੈਤਾਨ ਤਾਂ ਆਪਣੇ ਵਰਗਿਆਂ ਲੋਗਾਂ ਦੇ ਦਿਲਾਂ ਵਿਚ ਵਿਸਵਿਸੇ ਹੀ ਉਤਪਤ ਕਰਦਾ ਰਹਿੰਦਾ ਹੈ ਤਾ ਕਿ ਤੁਹਾਡੇ ਨਾਲ ਕੁਟਲਾਈ ਕਰੇਂ ਯਦੀਚ ਤੁਸਾਂ ਉਹਨਾਂ ਦਾ ਕਹਿਣਾ ਮੰਨ ਲੀਤਾ ਤਾਂ ਨਿਰਸੰਦੇਹ ਤੁਸੀਂ (ਭੀ) ਮਸ਼ਰਕ ਹੋ ਜਾਓਗੇ ॥੧੨੨॥ ਰੁਕੂਹ ੧੪॥ ਕੀ(ਇਕ ਆਦਮੀ) ਜੋ (ਪ੍ਰਿਥਮ) ਮੁਰਦਾ ਸੀ ਪੁਨਰ ਅਸਾਂ ਓਸਵਿਚਪ੍ਰਾਣ ਪਾਏ ਅਰ ਓਸ ਨੂੰ ਇਕ ਨੂਰ ਬਖਸ਼ਿਆ ਜਿਸ ਨੂੰ ਲੈਕੇ ਉਹ ਲੋਗਾਂ ਵਿਚ (ਭਲੀ ਤਰਹਾਂ) ਤੁਰਦਾ ਫਿਰਦਾ ਹੈ (ਕੀ) ਓਹ ਉਸ ਵਰਗ ਹੋ ਸਕਦਾ ਹੈ ਜਿਸ ਦਾ ਇਹ ਹਾਲ ਹੈ ਕਿ ਅੰਧਕਾਰਾਂ ਵਿਚ (ਘੇਰਿਆ ਹੋਇਆ ਹੋਇਆ) ਹੈ ਉਥੋਂ ਨਿਕਸ ਨਹੀਂ ਸਕਦਾ ਇਸੀ ਤਰਹਾਂ (ਏਹਨਾਂ) ਕਾਫਰਾਂ ਨੂੰ ਜੋ ਕੁਛ ਭੀ ਕਰ ਰਹੇ ਹਨ ਭਲਾ (ਹੀ ਭਲਾ) ਦਿਸ ਦਾ ਹੈ ॥੧੨੩॥ ਅਰ ਇਸੀ ਤਰਹਾਂਅਸਾਂ ਨੇ ਹਰ ਨਗਰ ਵਿਚ ਵਡੇ ਵਡੇ (ਕੁਕਰਮੀ) ਲੋਗ ਪੈਦਾ ਕੀਤੇ ਤਾਕਿ ਓਹਨਾਂ ਵਿਚ ਕੁਕਰਮ ਕਰਨ ਅਰ ਜਿਤਨੇ ਇਹ ਮੰਦ ਕਰਮ ਕਰਦੇ ਹਨ ਆਪਣੇ ਵਾਸਤੇ ਹੀ ਕਰਦੇ ਹਨ ਅਰ (ਅਰ ਇਸ ਦੀ ਹਕੀਕਤ ਨੂੰ) ਨਹੀਂ ਸਮਝਦੇ ॥੧੨੪॥ ਅਰ ਜਦੋਂ ਏਹਨਾਂ ਦੇ ਪਾਸ ਕੋਈ (ਕੁਰਾਨ ਦੀ) ਆਇਤ ਆਉਂਦੀ ਹੈ ਤਾਂ ਕਹਿੰਦੇ ਹਨ ਕਿ ਜੈਸੀ (ਨਬਬਵਤ) ਖੁਦਾ ਦੇ ਪੈਯੰਬਰਾਂ ਨੂੰ ਦਿਤੀਗਈ ਹੈ ਜਦੋਂ ਤਕ ਸਾਨੂੰ (ਭੀ ਉਸੀ ਭਾਂਤ ਦੀ ਨਬਬਵਤ)ਸਾਨੂੰ ਨਾ ਦਿਤੀ ਜਾਵੇ ਅਸੀਂ ਤਾਂ ਈਮਾਨ ਧਾਰਨ ਵਾਲੇ ਹਾਂ ਨਹੀਂ (ਸੋ) ਖੁਦਾ ਜਿਸ ਜਗਹਾ ਆਪਣੀ ਪੈਯੰਬਰੀ (ਦੀਇਮਾਨਤ ਸਪੁਰਦ)ਕਰਦਾਹੈ ਓਹ (ਉਸਨੂੰ ਭੀ) ਭਲੀ ਤਰਹਾਂ ਜਾਣਦਾ ਹੈਜੋ ਲੋਗ ਕੁਕਰਮੀ ਹਨ ਸਮੀਪ ਹੀ ਓਹਨਾਂ ਨੂੰ ਓਹਨਾਂ ਦੀਆਂ ਤਿਤ੍ਰ ਤੇਜੀਆਂ ਦੇ ਪ੍ਰਤਿ ਬਦਲ ਵਿਚ ਖੁਦਾ ਦੇ ਪਾਸੋਂ ਸਖਤ ਕਸ਼ਟ ਹੋਵੇਗਾ ॥੧੨੫॥ ਤਾਂ ਜਿਸ