ਪੰਨਾ:ਕੁਰਾਨ ਮਜੀਦ (1932).pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੮

ਸੂਰਤ ਇਨਆਮ ੬

੧੪੫



ਆਦਮੀ ਨੂੰ ਖੁਦਾ ਚਾਹੁੰਦਾ ਹੈ ਕਿ ਉਸ ਨੂੰ ਸਤ ਮਾਰਗ ਦਿਖਾਵਾਂ ਉਸ ਦੇ ਸੀਨੇ ਨੂੰ ਇਸਲਾਮ ਦੀ (ਕਬੂਲੀ) ਵਾਸਤੇ ਵਿਸਤ੍ਰਿਤ ਕਰ ਦੇਂਦਾ ਹੈ ਅਰ ਜਿਸ ਆਦਮੀ ਨੂੰ ਚਾਹੁੰਦਾ ਹੈ ਕਿ ਉਸ ਨੂੰ ਗੁਮਰਾਹ ਕਰਾਂ ਓਸ ਦੇ ਦਿਲ ਨੂੰ ਸੰਕੁਚਿਤ (ਅਰ) ਅਵਿਸਤ੍ਰਿਤ ਕਰ ਦੇਂਦਾ ਹੈ ਮਾਨੋ ਉਸ ਨੂੰ ਅਗਾਸ ਵਿਚ ਚੜਨਾ ਪੜਦਾ ਹੈ ਜੋ ਲੋਗ ਭਰੋਸਾ ਨਹੀਂ ਕਰਦੇ ਉਨਹਾਂ ਪਰ ਏਸੇ ਤਰਹਾਂ ਅੱਲ ਦੀ ਫਿਟਕ ਪੈ ਜਾਂਦੀ ਹੈ ॥੧੨੬॥ ਅਰ (ਹੇ (ਪੈਯੰਬਰ) ਏਹ (ਦੀਨ ਇਸਲਾਮ ਹੀ) ਤੁਹਾਡੇ ਪਰਵਰਦਿਗਾਰ ਦਾ ਸਿਧਾ ਮਾਰਗ ਹੈ ਜੋ ਲੋਗ ਚਿੰਤਾ (ਤਥਾ ਫਿਕਰ) ਕਰਦੇ ਹਨ ਉਨਹਾਂ ਵਾਸਤੇ ਤਾਂ ਅਸੀਂ (ਆਪਣੀਆਂ) ਆਇਤਾਂ ਵਿਸਤਾਰ ਪੂਰਵਕ ਵਰਣਨ ਕਰ ਬੈਠੇ ਹਾਂ ॥੧੨੭॥ ਉਨਹਾਂ ਦੇ ਪਰਵਰਦਿਗਾਰ ਦੇ ਪਾਸ ਉਨਹਾਂ ਦੇ ਵਾਸਤੇ ਸੁਖ (ਆਨੰਦ) ਦਾ ਘਰ ਹੈ ਅਰ (ਸੰਸਾਰ ਵਿਚ) ਜੋ (ਸ਼ੁਭ) ਕਰਮ ਕਰਦੇ ਰਹੇ ਉਨਹਾਂ ਦੇ ਪ੍ਰਤਿ ਬਦਲੇ ਵਿਚ ਵਹੀ ਉਨਹਾਂ ਦਾ ਮਿਤ੍ਰ ਹੋਗਾ ॥੧੨੮॥ ਅਰ ਜਿਸ ਦਿਨ ਖੁਦਾ ਸੰਪੂਰਨ (ਲੋਗਾਂ) ਨੂੰ (ਆਪਣੇ ਸਨਮੁਖ) ਇਕਤ੍ਰ ਕਰੇਗਾ (ਅਰ ਸ਼ੈਤਾਨਾਂ ਦੀ ਤਰਫ ਮੁਖਾਤਿਬ ਹੋਕੇ ਕਹੇਗਾ ਕਿ) ਐ ਜਿਨਾਤ ਦੇ ਜੂਥ ਬਨੀ ਆਦਮ ਵਿਚੋਂ ਤਾਂ ਤੁਸਾਂ ਬਹੁਤ ਵਡਾ ਟੋਲਾ ਆਪਨੀ ਤਰਫ ਕਰ ਲੀਤਾ ਅਰ (ਜੋ ਲੋਗ) ਬਨੀ ਆਦਮ ਵਿਚੋਂ ਸ਼ੈਤਾਨ ਦੇ ਦੋਸਤ (ਬਣੇ ਹੋਏ ਸਨ ਉਹ) ਕਹਿਣਗੇ ਕਿ ਹੈ ਸਾਡੇ ਪਰਵਰਦਿਗਾਰ (ਸੰਸਾਰ ਵਿਚ)ਅਸੀਂ ਇਕ ਦੂਸਰੇ ਪਾਸੋਂ ਲਾਭ ਲੈਂਦੇ ਰਹੇ ਅਰ (ਅਮਲਾਂ ਦੇ ਨਤੀਜੇ ਭੁਗਤਣ ਦਾ) ਸਮਾ ਜੋ ਆਪਨੇ ਸਾਡੇ ਵਾਸਤੇ ਮੁਕਰਰ ਕੀਤਾ ਸੀ ਅਸੀਂ ਆਪਣੀ ਉਸ ਪ੍ਰਤਗਿਆ (ਦੀ ਮੰਜ਼ਲ) ਤਕ ਪ੍ਰਾਪਤ ਹੋ ਗਏ (ਭਗਵਾਨ) ਆਗਿਆ ਕਰੇਗਾ ਤੁਸਾਂ (ਸਾਰਿਆਂ ਦਾ) ਠਿਕਾਣਾ ਦੋਜ਼ਖ ਕਿ ਉਸ ਵਿਚ ਹੀ ਸਦਾ ਵਾਸਤੇ ਰਹੋਗੇ ਅਗੇ ਖੁਦਾ ਦੀ ਮਰਜੀ ਨਿਰਸੰਦੇਹ ਤੁਹਾਡਾ ਪਰਵਰਦਿਗਾਰ ਯੁਕਤੀ ਦਾਤਾ (ਅਰ ਸਾਰਿਆਂ ਦੇ ਹਾਲ ਤੋਂ) ਬਾਗਿਆਤ ਹੈ ॥੧੨੯॥ ਅਰ ਇਸੀ ਤਰਹਾਂ ਅਸਾਂ ਨੇ ਕਈਕੁ (ਦੂਸਰਿਆਂ) ਪਾਪੀਅ ਨੂੰ ਕਈਆਂ ਦੇ ਸਾਥ ਮਿਲਾ ਦੇਵਾਂਗੇ (ਉਨਹਾਂ ਦੀ) ਓਸ (ਕਰਤੂਤ) ਦਾ ਬਦਲਾ ਜੋ (ਸੰਸਾਰ ਵਿਚ) ਕਰਦੇ ਰਹੇ ਹਨ॥ ੧੩੦॥ ਰੁਕੂਹ ੧੫॥

ਹੇ ਜਿੰਨਾਂ ਤਥਾ ਆਦਮੀਆਂ ਦੇ ਟੋਲੇ ਕੀ ਤੁਹਾਡੇ ਪਾਸ ਤੁਹਾਡੇ ਮਧਯ ਵਰਤੀ ਪੈਯੰਬਰ ਨਹੀਂ ਆਏ ? ਕਿ ਤੁਹਾਤੇ ਪਾਸ ਸਾਡੇ ਹੁਕਮ ਦਾ ਵਰਣਨ ਕਰੇਂ ਅਰ ਤੁਹਾਡੇ ਏਸ (ਕਿਆਮਤ) ਦੇ ਦਿਨ ਦੇ ਪੇਸ਼ ਆਉਣ ਤੋਂ ਤੁਹਾਨੂੰ ਸਭੈ ਕਰੇਂ ਉਹ ਬੇਨਤੀ ਕਰਨਗੇ ਅਸੀਂ ਆਪਣੇ ਪਰ ਆਪ ਹੀ ਗਵਾਹੀ ਦੇਂਦੇ ਹਾਂ ਅਰ(ਅਸਲ ਵਿਚ) ਸਾਂਸਾਰਿਕ ਜੀਵਨ ਨੇ ਉਨਹਾਂ ਨੂੰ ਧੋਖੇ ਵਿਚ