ਪੰਨਾ:ਕੁਰਾਨ ਮਜੀਦ (1932).pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੬

ਪਾਰਾ ੮

ਸੂਰਤ ਇਨਆਮ ੬



ਰਖਿਆ ਅਰ (ਹੁਣ) ਉਨਹਾਂ ਨੇ ਆਪ ਹੀ ਆਪਣੇ ਪਰ ਗਵਾਹੀ ਦਿਤੀ ਕਿ ਨਿਰਸੰਦੇਹ ਉਹ ਕਾਫਰ ਸਨ ॥੧੩੧॥ (ਇਹ ਪੈਯੰਬਰਾਂ ਨੂੰ) ਭੇਜ ਕਰ ਕੋਟੀ (ਹੁਜਤ)ਦਾ ਪੂਰ ਕਰਨਾਂ ਏਸ ਭਾਵ ਪਰ ਹੈ ਕਿ ਤੁਹਾਡਾ ਪਰਵਰਦਿਗਾਰ ਨਗਰੀਆਂ ਨੂੰ ਪਾਪਾਂ ਦੇ ਕਾਰਨ ਨਸ਼ਟ ਨਹੀ ਕਰਦਾ ਕਿ(ਜਦੋਂ ਤਕ)ਓਥੋਂ ਦੇ ਰਹਿਣ ਵਾਲੇ(ਖੁਦਾ ਦੇ ਸੰਕਲਪ ਤੋਂ)ਬੇ ਖਬਰ ਹੋਣ ॥੧੩੨॥ ਅਰ ਜੈਸੇ੨ਕਰਮ ਕੀਤੇ ਹਨ ਉਨਹਾਂ ਹੀ (ਕਰਮਾ) ਅਨੁਸਾਰ ਸਾਰਿਆਂ (ਲੋਗਾਂ) ਦੇ ਦਰਜੇ ਹੋਣਗੇ ਅਰ ਜੋ ਕੁਛ (ਲੋਗ ਦੁਨੀਆਂ ਵਿਚ) ਕਰ ਰਹੇ ਹਨ ਤੁਹਾਡਾ ਪਰਵਰਦਿਗਾਰ ਓਸ ਤੋਂ ਅਗਿਆਤ ਨਹੀ ॥੧੩੩॥ ਅਰ (ਹੋਰ) ਤੁਹਾਡਾ ਪਰਵਰਦਿਗਾਰ ਬੇ ਨਿਆਜ (ਅਰ) ਰਹਿਮ ਵਾਲਾ ਹੈ ਯਦੀ ਇਛਾ ਕਰੇ ਤਾਂ ਤੁਸਾਂ (ਸਾਰਿਆਂ) ਨੂੰ (ਸੰਸਾਰ ਵਿਚੋਂ ਚੁਕ ਕੇ) ਲੈ ਜਾਵੇ ਅਰ ਤੁਹਾਡੇ ਪਿਛੋਂ ਜਿਸਨੂੰ ਚਾਹੇ ਤੁਹਾਡਾ ਅਸਥਾਨ ਧਾਰੀ ਬਨਾਵੇ ਜਿਸ ਤਰਹਾਂ ਦੂਸਰਿਆਂ ਲੋਗਾਂ ਦੀਆਂ ਕੁਲਾਂ ਵਿਚੋਂ (ਅੰਤ ਨੂੰ) ਤੁਹਾਡੇ ਤਾਈਂ ਉਤਪਤ ਕਰ ਹੀ ਚੁਕਾ ਹੈ ॥੧੩੪॥ ਜਿਸ (ਦਿਨ) ਦਾ ਤੁਹਾਡੇ ਸਾਥ ਬਚਨ ਕੀਤਾ ਜਾਂਦਾ ਹੈ ਕੋਈ ਸੰਸਾ ਨਹੀ ਕਿ ਉਹ ਜਰੂਰ ਆਉਣ ਵਾਲਾ ਹੈ ਅਰ ਤੁਸੀਂ (ਖੁਦਾ ਨੂੰ ਇਸ ਬਾਤ ਪਰ)ਅਕੁੰਠਿਤ (ਮਜਬੂਰ) ਨਹੀਂ ਕਰ ਸਕਦੇ ॥੧੩੫॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਭਰਾਓ ਤੁਸੀਂ ਆਪਣੀ ਜਗਹਾਂ ਅਮਲ ਕਰੋ ਮੈਂ (ਆਪਣੀ ਜਗਹਾਂ) ਅਮਲ ਕਰ ਰਹਿਆ ਹਾਂ ਪੁਨਰ ਅਗੇ ਚਲਕੇ ਤੁਹਾਨੂੰ ਪ੍ਰਤੀਤ ਹੋ ਜਾਵੇਗਾ ਕਿ ਅੰਤ ਨੂੰ ਕੌਣ ਚੰਗਾ ਰਿਹਿਆ (ਪਰੰਚ ਹਾਂ) ਏਸ ਵਿਚ ਤਾਂ ਕੋਈ ਭੀ ਭ੍ਰਮ ਨਹੀਂ ਕਿ ਦੁਸ਼ਟ ਤਾਂ ਕਿਸੀ ਤਰਹਾਂ ਸਫਲਤਾ ਨਹੀਂ ਪਾਉਨ ਜੋਗੇ ॥੧੩੬॥ ਅਰ (ਇਹ ਕਾਫਰ) ਖੁਦਾ ਦੀ ਉਤਪਤ ਕੀਤੀ ਹੋਈ ਖੇਤੀ (ਅਰ ਉਸੇ ਦੇ ਉਤਪਤ ਕੀਤੇ ਹੋਏ) ਚੌਪਾਇਆਂ ਵਿਚੋਂ ਅੱਲਾ ਦਾ ਭੀ ਇਕ ਭਾਗ ਨਿਯਤ ਕਰਦੇ ਹਨ ਤਾਂ ਆਪਣੇ ਸੰਕਲਪਾਨੁਸਾਰ ਕਹਿੰਦੇ(ਕੀ)ਹਨ ਕਿ ਏਤਨਾਂ ਤਾਂ ਖੁਦਾ ਦਾ ਅਰ ਏਤਨਾਂ ਸਾਡੇ ਸਜਾਤੀਆਂ ਦਾ (ਅਰਥਾਤ ਓਹਨਾਂ ਮਬੂਦਾ ਦ ਜਿਨਹਾਂ ਨੂੰ ਅਸਾਂ ਖੁਦਾ ਦੇ ਸ਼ਰੀਕ ਮੰਨ ਰਖਿਆ ਹੈ) ਫਿਰ ਜੋ (ਭਾਗ) ਉਨਹਾਂ ਦੇ (ਨਿਯਤ ਕੀਤੇ ਹੋਏ) ਸਜਾਤੀਆਂ ਦਾ ਹੁੰਦਾ ਹੈ ਓਹ ਤਾਂ ਅੱਲਾ ਦੀ ਤਰਫ ਪ੍ਰਾਪਤਿ ਹੁੰਦਾ ਨਹੀਂ ਅਰ ਜੋ (ਭਾਗ) ਅੱਲਾ ਦਾ ਹੁੰਦਾ ਹੈ ਓਹ ਉਨਹਾਂ ਦੇ (ਨਿਯਤ ਕੀਤੇ ਹੋਏ) ਸੁਜਾਤੀਆਂ ਨੂੰ ਪਹੁੰਚ ਜਾਂਦਾ ਹੈ (ਕੈਸਾ ਹੀ ਬੁਰਿਆਂ ਤੋਂ) ਬੁਰਾ ਹੁਕਮ (ਵੰਡ) ਦਾ ਹੈ ਜੋ (ਇਹ ਲੋਗ) ਲਗਾਉਂਦੇ ਹਨ ॥੧੩੭॥ ਅਰ ਏਸੇ ਤਰਹਾਂ ਬਥੇਰੇ ਮੁਸ਼ਿਰਕਾਂ ਨੂੰ ਉਨਹਾਂ ਦੇ(ਬਣਾਏ ਹੋਏ)ਸਜਾਤੀਆਂ ਨੇ ਉਨਹਾਂ ਦੇ ਅਪਣੇ ਪੁਤ੍ਰ ਮਾਰ ਸੁਟਣ ਨੂੰ (ਉਨਹਾਂ ਦੀਆਂ ਨਜਰਾਂ ਵਿਚ) ਉੱਤਮ ਕਰ ਦਿਖਾਯਾ ਹੈ ਤਾ ਕਿ (ਅੰਤ ਨੂੰ) ਉਨਹਾਂ ਤਾਈਂ (ਸਦਾ ਦੀ) ਮੌਤ ਵਿਚ ਪਾ ਦੇਈਏ