ਪੰਨਾ:ਕੁਰਾਨ ਮਜੀਦ (1932).pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੮

ਸੂਰਤ ਇਨਆਮ ੬

੧੪੭



ਅਰ ਤਾ ਕਿ ਉਨਹਾਂ ਦੇ ਦੀਨ ਨੂੰ ਉਨਹਾਂ ਪਰ ਭਰਮੀਂ ਕਰ ਦੇਈਏ ਅਰ(ਯਦੀ) ਖੁਦਾ ਚਾਹੁੰਦਾ ਤਾਂ ਏਹ (ਮੁਸ਼ਰਕ) ਲੋਗ ਐਸੀ(ਬੇਰਹਿਮੀ ਦਾ ਕੰਮ) ਨਾ ਕਰਦੇ ਤਾਂ (ਹੇ ਪੈਯੰਬਰ) ਏਨਹਾਂ ਨੂੰ ਅਰ ਏਨਹਾਂ ਦੇ ਝੂਠ ਥਪਨ ਨੂੰ (ਅੱਲਾ ਪਰ) ਛਡ ਦਿਓ ॥੧੩੮॥ ਅਰ (ਇਹ ਲੋਗ ਏਹ ਭੀ) ਆਖਿਆ ਕਰਦੇ ਹਨ ਕਿ (ਸਾਡਿਆਂ ਚਾਰਪਾਇਆਂ ਅਰ ਖੇਤੀਆਂ ਵਿਚੋਂ) ਅਮੁਕ ਚੈਪਾਇ ਅਰ (ਅਮੁਕ) ਖੇਤੀ ਅਛੂਤੀਆਂ (ਵਸਤਾਂ) ਹਨ ਕਿ ਏਹਨਾਂ ਨੂੰ ਓਹਨਾਂ ਆਦਮੀਆਂ ਤੋਂ ਸਿਵਾ ਜਿਨ੍ਹਾਂ ਨੂੰ ਅਸੀਂ ਆਪਣਿਆਂ ਖਿਆਲਾਂਨੁਸਾਰ ਚਾਹੀਏ ਦੁਸਰਾ ਨਹੀਂ ਖਾ ਸਕਦਾ ਅਰ(ਕੁਛ)ਚਾਰ ਪਾਏ(ਐਸੇ ਹਨ)ਕਿ ਓਹਨਾਂ ਦੀ ਪਿਠ (ਆਰੂਢ ਹੋਣਾ ਅਥਵਾ ਲਾਦਨਾਂ) ਮਨਾਂ ਹੈ ਅਰ ਕੁਛ ਚਾਰ ਪਾਏ (ਐਸੇ) ਹਨ ਜਿਨਹਾਂ (ਨੂੰ ਜ਼ਿਬਾ ਕਰਨ ਦੇ ਵੇਲੇ ਓਨਹਾਂ) ਪਰ ਅੱਲਾ ਦਾ ਨਾਮ ਨਹੀਂ ਲੈਂਦੇ (ਅਰ) ਖੁਦਾ ਪਰ ਝੂਠ ਘੜਦੇ ਹਨ (ਸੋ) ਜੈਸੇ ੨ ਝੂਠ ਇਹ ਲੋਗ ਬੋਲਦੇ ਹਨ ਬਲਾਤਕਾਰ ਹੀ ਖੁਦਾ ਏਹਨਾਂ ਨੂੰ ਓਹਨਾਂ ਦੀ ਸਜਾ ਦੇ ਦੇਵੇਗਾ ॥੧੩੮॥ ਅਰ (ਏਹ ਭੀ) ਕਹਿੰਦੇ ਹਨ ਕਿ (ਅਸਾਂ ਨੇ ਜੋ ਬੁਤਾਂ ਦੇ ਨੌਂਗੇ ਦੇ ਚੁਪਾਇ ਛਡ ਰਖੇ ਹਨ) ਏਹਨਾਂ ਚਤੁਸਪਾਦਿਆਂ ਦੇ ਉਦਰ ਵਿਚੋਂ ਜੋ (ਬਚਾ ਨਿਕਲੇ) ਅਰ ਉਸ ਵਿਚ ਜਾਨ ਹੋਵੇ ਉਹ ਨਿਰਾ ਅਸਾਂ ਮਰਦਾਂ ਦੇ (ਖਾਣ ਵਾਸਤੇ) ਹੈ ਅਰ ਸਾਡੀਆਂ ਤੀਵੀਆਂ ਪਰ (ਓਸ ਦਾ ਖਾਣਾ) ਹਰਾਮ ਹੈ ਅਰ ਯਦੀ ਮੁਰਦਾ ਹੋਵੇ ਤਾਂ ਪੁਰਖ ਇਸਤ੍ਰੀ (ਸਾਰੇ ਹੀ) ਓਸ (ਦੇ ਖਾਣ) ਵਿਚ ਸ਼ਾਮਿਲ (ਸੋ) ਖੁਦਾ ਏਹਨਾਂ ਨੂੰ ਏਹਨਾਂ ਦੀਆਂ ਬਾਤਾਂ ਦਾ ਦੰਡ ਸ਼ੀਘਰ ਹੀ ਦੇਵੇਗਾ ਨਿਰਸੰਦੇਹ ਉਹ ਯੁਕਤੀਮਾਨ ਅਰ ਗਿਆਨਵਾਨ ਹੈ ॥੧੪੦॥ ਨਿਰਸੰਦੇਹ ਉਹ ਲੋਗ (ਬਹੁਤ ਹੀ) ਘਾਟੇ ਵਿਚ ਹਨ ਜਿਨਹਾਂ ਨੇ ਕਬੁਧ (ਤਥਾ) ਅਖਾੜ ਭੂਤਪੁਣੇ ਨਾਲ ਆਪਣਿਆਂ ਬਚਿਆਂ ਨੂੰ ਮਾਰ ਸੁਟਿਆ ਅਰ ਅੱਲਾ ਨੇ ਜੋ ਰੋਜੀ ਉਨਹਾਂ ਨੂੰ ਦਿਤੀ ਸੀ ਖੁਦਾ ਪਰ ਝੂਠੋ ਝੂਠ ਬੰਨ ਕੇ ਓਸ ਨੂੰ (ਆਪਣੇ ਪਰ) ਹਰਾਮ ਕਰ ਲੀਤਾ ਨਿਰਸੰਦੇਹ ਇਹ ਲੋਗ (ਸਚੇ ਮਾਰਗੋਂ) ਭੁਲੀ ਪੜ ਗਏ ਅਰ ਸਤ ਮਾਰਗ ਪਰ ਆਨੇ ਵਾਲੇ ਸਨ ਭੀ ਨਹੀਂ ॥੧੪੧॥ ਰੁਕੂਹ ੧੬॥ ਪਾਦ ੧॥

ਅਰ ਅੱਲਾ ਉਹ ਹੈ ਜਿਸ ਨੇ ਬਾਗੀਚੇ ਪੈਦਾ ਕੀਤੇ(ਕਈਕੁਤਾਂ ਛਪਰਾਂਪਰ) ਚੜਾਏ ਹੋਏ ਅਰ (ਕਈ) ਨਹੀਂ ਚੜ੍ਹਾਏ ਹੋਏ ਅਰ ਖਜੀ ਦੇ ਬ੍ਰਿਛ ਅਰ ਖੇਤੀ ਜਿਨਹਾਂ ਦੇ ਫਲ ਅਲਗ (੨ ਤਰਹਾਂ ਦੇ) ਹੁੰਦੇ ਧਨ ਅਰ ਜੈਤੂਨ ਤਥਾ ਅਨਾਰ (ਕਿ ਕਈਕੁ ਤਾਂ ਸੂਰਤ ਸ਼ਕਲ ਸਵਾਦ ਵਿਚ) ਇਕ ਦੂਸਰੇ ਨਾਲ ਚਲਦੇ ਮਿਲਦੇ ਹਨ ਅਰ(ਕਈਕ) ਨਹੀਂ (ਭੀ) ਮਿਲਦੇ ਜੁਲਦੇ ! ਇਹ ਸਾਰੀਆਂ ਚੀਜਾਂ ਜਦੋਂ ਫਲਨ ਏਨ੍ਹਾਂ ਦੇ ਫਲ ਖਾਓ ਅਰ (ਏਨ੍ਹਾਂ ਨਿਆਮਤਾਂ ਦੇ ਧੰਨਵਾਦ