ਪੰਨਾ:ਕੁਰਾਨ ਮਜੀਦ (1932).pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੮

ਪਾਰਾ ੮

ਸੂਰਤ ਇਨਆਮ ੬



ਵਿਚ) ਏਹਨਾਂ ਦੇ ਵਢਣ (ਤੋੜਨ) ਦੇ ਦਿਨ ਅਲਾ ਦਾ ਹੱਕ ਦਿਓ ਅਰ ਫਜ਼ੂਲ ਖਰਚੀ ਨਾ ਕਰੋ ਕਾਹੇ ਤੇ ਫਜ਼ੁਲ ਖਰਚੀ ਕਰਨ ਵਾਲਿਆਂ ਨੂੰ ਖੁਦਾ ਪਸੰਦ ਨਹੀਂ ਕਰਦਾ ॥੧੪੨॥ ਅਰ (ਉਸੀ ਖੁਦਾ ਨੇ) ਚੌਪਾਇਆਂ ਵਿਚੋਂ (ਕਈਕੁ ਉਚਿਆਂ ਕੱਦਾਂ ਵਾਲੇ) ਭਾਰ ਚੁਕਣ ਵਾਲੇ (ਉਤਪਤ ਕੀਤੇ) ਅਰ ਕਈਕੁ ਧਰਤੀ ਨਾਲ ਲਗੇ ਹੋਏ!ਖੁਦਾ ਨੇ ਜੋ ਰੋਜੀ ਤੁਸਾਂ ਨੂੰ ਦਿਤੀ ਹੈ ਉਸ ਵਿਚੋਂ ਖਾਓ ਅਰ ਸ਼ੈਤਾਨ ਦੇ ਪਿਛੇ ਨਾ ਚਲੋ ਕਾਹੇ ਤੇ ਉਹ ਤੁਹਾਡਾ ਖੁਲਮਖੁਲਾ ਵੈਰੀ ਹੈ ॥੧੪੩॥ (ਖੁਦਾ ਨੇ ਨੇ ਇਹ ਚਤੁਸਪਾਦੀ ਨਰ ਮਾਦਾ ਮੱਠ) ਪ੍ਰਕਾਰ (ਦੇ ਉਤਪਨ ਕੀਤੇ ਹਨ) ਭੇਡਾਂ ਵਿਚੋਂ (ਨਰ ਮਾਦਾ) ਦੋ ਅਰ ਬਕਰੀਆਂ ਵਿਚੋਂ (ਨਰ ਮਾਦਾ) ਦੋ (ਹੁਣ ਐ ਪੈਯੰਬਰ ਇਨ੍ਹਾਂ ਲੋਗਾਂ ਪਾਸੋਂ) ਪੁਛੋ ਕੀ ਖੁਦਾ ਨੇ ਦੋ ਨਰਾਂ ਨੂੰ ਹਰਾਮ ਕਰ ਦਿਤਾ ਹੈ ਕਿੰਵਾ ਦੋ ਮਦੀਨਾਂ ਨੂੰ ਅਥਵਾ ਉਹ(ਬਚੇ) ਜਿਨਾਂ ਨੂੰ (ਇਨਹਾਂ) ਦੋ ਮਦੀਨਾਂ ਦੇ ਪੇਟ ਆਪਣੇ ਅੰਦਰ ਲੀਤੇ ਹੋਏ ਹਨ ਯਦੀ ਤਸੀਂ (ਆਪਣੇ ਪਖ ਵਿਚ) ਸਚੇ ਹੇ ਤਾਂ ਮੈਨੂੰ (ਏਸ ਦੀ) ਸਨਦ ਦਸੋ ॥੧੪੪॥ ਅਰ ਊਠਾਂ (ਵਿਚੋਂ ਨਰ ਮਾਦਾ) ਦੋ ਅਰ ਗਊ (ਵਿਚੋਂ ਨਰ ਮਾਦਾ) ਦੇ (ਹੁਣ ਹੇ ਪੈਯੰਬਰ ਏਹਨਾਂ ਲੋਗਾਂ ਪਾਸੋਂ) ਪੁਛੋ ਕਿ (ਊਠ ਤਥਾ ਗਊਆਂ) ਦੇ ਦੋ ਨਰਾਂ ਨੂੰ ਹਰਾਮ ਕਰ ਦਿਤਾ ਯਾ ਦੋ ਮਦੀਨਾਂ ਨੂੰ ਅਥਵਾ ਉਹ (ਬਚਾ) ਜਿਹੜਾ (ਇਨਹਾਂ) ਦੋ ਮਦੀਨਾਂ ਦੇ ਪੇਟ ਆਪਣੇ ਅੰਦਰ ਲੀਤੇ ਹੋਏ ਹਨ ਅਥਵਾ ਜਿਸ ਵੇਲੇ ਖੁਦਾ ਨੇ ਤੁਹਨੂੰ ਇਨਹਾਂ ਵਸਤਾਂ ਦੇ (ਹਰਾਮ ਕਰ ਦੈਣ ਦਾ) ਹੁਕਮ ਦਿਤਾ ਸੀ ਉਸ ਵੇਲੇ ਤੁਸੀਂ (ਖੁਦ) ਮੌਜੂਦ ਸੇ ਤਾਂ ਉਸ ਆਦਮੀ ਨਾਲੋਂ ਵਧ ਕੇ ਪਾਪੀ (ਹੋਰ) ਕੋਣ ਹੋਵੇਗਾ ਜੋ ਲੋਗਾਂ ਦੇ ਰਾਹ ਭੁਲਾਵਨ ਵਾਸਤੇ ਬਗੈਰ ਗਿਆਨ ਦੇ ਖੁਦਾ ਪਰ ਝੂਠ ਥਾਪਦਾ ਹੈ ਨਿਰਸੰਦੇਹ ਖੁਦਾ ਅਮੋੜ ਆਦਮੀਆਂ ਨੂੰ ਸਿਖਿਆ ਨਹੀਂ ਦੇਂਦਾ ॥੧੪੫॥ ਰੁਕੂਹ ੧੭॥

(ਹੇ ਪੈਯੰਬਰ ਇਨਹਾਂ ਲੋਗਾਂ ਨੂੰ) ਕਹੋ ਕਿ ਕੋਈ ਖਾਣ ਵਾਲਾ (ਇਨਹਾਂ ਚੀਜ਼ਾਂ ਵਿਚੋਂ ਜਿਨਹਾਂ ਨੂੰ ਤਸੀਂ ਹਰਾਮ ਕਹਿੰਦੇ ਹੋ)ਕੁਛ ਖਾ ਲਵੇ ਤਾਂ ਮੇਰੀ ਤਰਫ ਜੋ ਵਹੀ ਆਈ ਹੈ ਹੈ ਉਸ ਵਿਚ ਤਾਂ ਮੈਂ ਉਸ ਪਰ ਕੋਈ ਵਸਤੂ ਹਰਾਮ ਨਹੀਂ ਦੇਖਦਾ ਪਰੰਤੂ ਇਹ ਕਿ ਉਹ ਚੀਜ਼ ਮੁਰਦਾ ਹੋਵੇ ਕਿੰਵਾ ਵਗਿਆ ਹੋਇਆ ਲਹੂ ਅਥਵਾ ਸੂਰ ਦਾ ਮਾਸ ਕਿ ਇਹ ਵਸਤਾਂ ਨਿਰਸੰਦੇਹ ਅਪਵਿਤ੍ਰ ਹਨ ਅਥਵਾ(ਉਹ ਜੀਵ)ਕਿ ਨਾ ਫਰਮਾਨੀ ਦਾ ਕਾਰਣ ਹੋਵੇ ਕਿ ਖੁਦਾ ਤੋਂ ਸਿਵਾ ਕਿਸੇ ਦੂਸਰੇ ਦੇ ਵਾਸਤੇ(ਕੋਹਿਆ ਅਰ) ਨਾਮ ਧਰਿਆ ਗਿਆ ਹੋਵੇ ਅਦਯਪਿ ਜੋ ਆਦਮੀ (ਭੁਖ ਨਾਲ) ਪੀੜਤ (ਹੋਵੇ ਅਰ) ਨਾ ਫਰ ਮਾਨੀ ਦਾ ਸੰਕਲਪ ਨਾ ਰਖਦਾ ਹੋਵੇ ਅਰ ਨਾ (ਜ਼ਰੂਰਤ ਦੀ ਸੀਮਾਂ ਨੂੰ) ਉਲੰਘਣ ਕਰਨ ਵਾਲਾ ਹੋਵੇ (ਉਹ ਇਨਹਾਂ ਅਪਵਿਤ੍ਰ ਵਸਤਾਂ ਵਿਚੋ ਕੁਛ