ਪੰਨਾ:ਕੁਰਾਨ ਮਜੀਦ (1932).pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੦

ਪਾਰਾ ੮

ਸੂਰਤ ਇਨਆਮ ੬



ਰਕੂਹ ੧੮ ॥

(ਹੇ ਪੈਯੰਬਰ ਇਨਹਾਂ ਲੋਗਾਂ ਨੂੰ) ਕਹੋ ਕਿ (ਇਧਰ) ਆਓ ਮੈਂ ਤੁਹਾਨੂੰ ਓਹ ਵਸਤਾਂ ਪੜ੍ਹਕੇ ਸੁਣਾਵਾਂ ਜੇ ਤੁਹਾਡੇ ਪਰਵਰਦਿਗਾਰ ਨੇ ਤੁਹਾਡੇ ਵਾਸਤੇ ਹਰਾਮ ਕੀਤਆਂਹਨ(ਉਹ)ਇਹ ਕਿ ਕਿਸੇ ਚੀਜ ਨੂੰ ਖੁਦਾ ਦੀ ਸਜਾਤਣ ਨਾ ਬਨਾਓ ਅਰ ਮਾਤ ਪਿਤਾ ਸੇ (ਨੇਕ) ਬਰਤਾਓ ਕਰੇ ਅਰ ਕ੍ਰਿਪਣਤਾ (ਦੇ ਭੈ) ਨਾਲ ਆਪਣਿਆਂ ਬਚਿਆਂ ਨੂੰ ਕਤਲ ਨਾ ਕਰੋ (ਕਾਹੇ ਤੇ) ਅਸੀਂ (ਹੀ) ਤੁਹਾਨੂੰ (ਭੀ) ਰਿਜਕ ਦੇਂਦੇ ਹਾਂ ਅਰ ਉਨਹਾਂ ਨੂੰ (ਭੀ) ਅਰ ਬੇਹਯਾਈ ਦੀਆਂ ਬਾਤਾਂ ਜੇ ਪ੍ਰਗਟ ਹੋਣ ਅਥਵਾ ਗੁਪਤ ਹੋਣ ਉਨਹਾਂ ਵਿਚੋਂ ਕਿਸੇ ਦੇ ਪਾਸ ਦੀ ਵੀ ਨਾ ਨਿਕਸਣਾ ਅਰ ਜਾਨ ਜਿਸ (ਦੇ ਮਾਰਨ) ਨੂੰ ਅੱਲਾ ਨੇ ਹਰਾਮ ਕਰ ਦਿਤਾ ਹੈ (ਉਸ ਨੂੰ) ਮਾਰ ਨਾ ਸਿਟਣਾ ਪਰੰਚ ਸੱਚ ਉਤੇ ਇਹ ਹਨ ਓਹ ਬਾਤਾਂ ਜਿਨਹਾਂ ਦਾ ਹੁਕਮ ਤੁਹਾਨੂੰ ਖੁਦਾ ਨੇ ਦਿਤਾ ਹੈ ਤਾਕਿ ਤੁਸੀਂ (ਸੰਸਾਰ ਵਿਚ ਰਹਿਣ ਦਾ ਮਾਰਗ)ਸਮਝੋ ॥੧੫੨॥ ਅਰ ਮਾਂ ਮਹਿਟਰ ਦੇ ਧਨ ਦੇ ਪਾਸ (ਭੀ) ਨਾ ਜਾਣਾ ਪਰੰਤੂ ਐਸੇ ਤੌਰ ਪਰ ਕੇ (ਉਸ ਦੇ ਹੱਕ ਵਿਚ) ਉੱਤਮ ਹੋਵੇ ਇਥੋ ਤਕ ਕਿ ਉਹ ਆਪਣੀ ਯੁਵਾ (ਅਵਸਥਾ ਤਕ) ਪਹੁੰਚ ਜਾਵੇ ਅਰ ਨੀਤੀ ਅਨੁਸਾਰ ਪੂਰਾ ਪੂਰਾ ਮਾਪ ਕਰੋ (ਅਰ ਪੂਰਾ ੨) ਤੋਲ ਅਸੀਂ ਕਿਸੇ ਆਦਮੀ ਪਰ ਉਸਦੇ ਵਿਤ ਨਾਲੋਂ ਵਧਕੇ ਭਰ ਨਹੀਂ ਪਾਉਂਦੇ ਜਦੋ ਬਾਤ ਕਰੋ ਤਾਂ ਤਾਵੇਂ (ਇਕ ਪਾਸੇ ਵਾਲਾ) ਆਪਣ ਨੇੜ ਵਰਤੀ ਹੀ(ਕਿਉਂ ਨਾ) ਹੋਵੇ ਨੀਤੀ (ਦਾ ਪਖ) ਕਰਨਾ ਅਰ ਅੱਲਾ ਦੇ (ਨਾਲ ਜੋ) ਪ੍ਰਤਿਗ੍ਯਾ (ਕਰ ਬੈਠੇ ਹੋ ਓਸ ਨੂੰ) ਪੂਰਨ ਕਰੋ ਇਹ ਹਨ ਉਹ ਬਾਤਾਂ ਜਿਨਹਾਂ ਦਾ ਖੁਦਾ ਨੇ ਤੁਹਾਨੂੰ ਹੁਕਮ ਦਿਤਾ ਹੈ ਕਿ ਤੁਸੀਂ ਨਸੀਹਤ ਪਕੜੋ ॥੧੫੩॥ ਅਰ (ਉਸ ਨੇ) ਇਹ (ਭੀ ਆਗਿਆ ਦਿਤੀ ਹੈ) ਕਿ ਇਹੋ ਸਾਡਾ ਸਿਧਾ ਮਾਰਗ ਹੈ ਤਾਂ ਇਸੇ ਪਰ ਚਲੇ ਜਾਓ ਅਰ (ਦੂਸਰੀ) ਰਾਹੀਂ ਨ ਪੜ ਜਾਣਾ ਕਿ ਇਹ ਤੁਹਾਨੂੰ ਖੁਦਾ ਦੇ ਮਾਰਗੋਂ (ਭੁਲਾ ਕੇ) ਤਿੱਤਰ ਬਿੱਤਰ ਕਰ ਦੇਣਗੇ (ਭਾਵ) ਇਹ (ਸਾਰੀਆਂ ਉਹ ਬਾਤਾਂ) ਹਨ ਜਿਨਹਾਂ ਦਾ ਖੁਦਾ ਨੇ ਤੁਹਾਨੂੰ ਹੁਕਮ ਦਿਤ ਹੈ ਹੈ ਤਾ ਕਿ ਤੁਸੀਂ ਪਰਹੇਜ਼ਗਾਰ ਬਣ ਜਾਓ ॥੧੫੪॥ ਪੁਨਰ ਅਸਾਂ ਮੂਸਾ ਨੂੰ (ਤੌਰਾਤ) ਪੁਸਤਕ ਪ੍ਰਦਾਨ ਕੀਤੀ ਜਿਸ ਦ੍ਵਾਰਾ ਨੇਕੋਂ ਪਰ (ਸਾਡੀ) ਨਿਆਮਤ ਪੂਰੀ ਹੋਈ ਅਰ ਓਸ ਵਿਚ ਸਾਰੀਆਂ ਬਾਤਾਂ ਦੇ ਹੁਕਮ ਵਿਸਤਾਰ ਪੂਰਬਕ ਮੌਜੂਦ ਹਨ ਅਰ (ਲੋਗਾਂ ਵਾਸਤੇ) ਸਿਖਿਆ ਅਰ ਰਹਿਮਤ ਹੈ ਤਾਂ ਕਿ ਲੋਗ (ਉਸ ਨੂੰ ਪੜ੍ਹ ਸੁਣ ਕੇ) ਆਪਣੇ ਪਰਵਰਦਿਗਾਰ ਨਾਲ ਮਿਲਣ ਦਾ ਨਿਸਚਾ ਕਰਨ ॥੧੫੫॥ ਰਕੂਹ ॥੧੯॥

ਅਰ ਕਿਤਾਬ (ਅਰਥਾਤ ਕੁਰਾਨ) ਏਸ ਨੂੰ (ਭੀ) ਅਸਾਂ ਹੀ ਨੇ