ਪੰਨਾ:ਕੁਰਾਨ ਮਜੀਦ (1932).pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੮

ਸੂਰਤ ਇਨਆਮ ੬

੧੫੧



ਉਤਾਰਿਆ ਹੈ ਬਰਕਤ ਵਾਲੀ (ਕਿਤਾਬ) ਹੈ ਤਾਂ ਏਸੇ (ਦੀ ਆਗਿਆ) ਪਰ ਚਲੋ ਅਰ (ਖੁਦਾ ਪਾਸੋਂ) ਡਰਦੇ ਰਹੋ ਅਸੰਭਵ ਨਹੀਂ ਕਿ ਤੁਹਾਡੇ ਪਰ ਰਹਿਮ ਕੀਤਾ ਜਾਵੇ ॥੧੫੬॥ (ਏਹ ਪੁਸਤਕ ਅਸਾਂ ਇਸ ਵਾਸਤੇ ਉਤਾਰੀ ਹੈ) ਕਿ(ਐਸਾ ਨਾ ਹੋਵੇ ਕਿ ਕਲ ਕਲੋਤਰ ਨੂੰ)ਕਿਤੇ ਇਹ ਕਹਿ ਬੈਠੋ ਕਿ ਸਾਰੇ ਨਾਲੋਂ ਪਹਿਲੇ (ਯਹੂਦਾ ਨਸਾਰਾ) ਬਸ ਦੋਹੀ ਟੋਲਿਆ ਪਰ ਕਿਤਾਬ ਉਤਰੀ ਸੀ ਅਰ ਅਸੀਂ ਤਾਂ ਉਸਦੇ ਪਠਿਨ ਪਾਠਨ ਤੋਂ ਬਿਲਕੁਲ ਬੇਖਬਰ ਸੇ ॥੧੫੭॥ ਕਿੰਵਾ ਇਹ ਢੁਚਰ ਭਾਉਣ ਲਗੇ ਕਿ ਯਦੀ ਸਾਡੇ ਪਰ ਕਤਾਬ ਉਤਰੀ ਹੁੰਦੀ ਤਾਂ ਅਸੀਂ ਜਰੂਰ ਇਹਨਾਂ (ਯਹੂਦ ਅਰ ਨਸਾਰਾਂ) ਨਾਲੋਂ ਕਈ ਗੁਣਾ ਵਧ ਕੋ ਸੂਧੇ ਮਾਰਗ ਪਰ ਹੁੰਦੇ ਤਾਂ ਹੁਣ ਤੁਹਾਡੇ ਪਰਵਰਦਿਗਾਰ ਦੀ ਤਰਫੋਂ ਤੁਹਾਡੇ ਪਾਸ ਕੋਟੀ ਤਥਾ ਸਿਖਿਆ ਅਰ ਕ੍ਰਿਪਾਲਤਾ (ਸੰਪੂਰਨ ਵਸਤਾਂ) ਤਾਂ ਆ ਚੁਕੀਆਂ ਹਨ ਤਾਂ ਓਸ ਨਾਲੋਂ ਵਧ ਕੇ ਪਾਪੀ (ਹੋਰ) ਕੌਣ ਹੋਵੇਗਾ ਜੋ ਅੱਲਾ ਦੀਆਂ ਆਇਤਾਂ ਨੂੰ ਮਿਥਿਆ ਨਿਰਧਾਰਣ ਕਰੇ ਅਰ ਓਹਨਾਂ ਥੀਂ ਕੰਨੀ ਕਤਰਏ ਜੋ ਲੋਗ ਸਾਡੀਆਂ ਆਇਤਾਂ ਥੀਂ ਕੰਨੀ ਕਤਰਦੇ ਹਨ ਅਸੀਂ ਜਲਦੀ ਹੀ ਉਨਹਾਂ ਨੂੰ ਕੰਨੀਂ ਕਤਰਨ ਦੇ ਬਦਲੇ ਬੁਰੇ ਕਸ਼ਟ ਦਾ ਡੰਡ ਦੇਵਾਂਗੇ ॥੧੫੮॥ ਕੀ ਇਹ ਲੋਗ ਏਸੇ ਹੀ ਬਾਤ ਦੇ ਪ੍ਰਤੀਖਯਤ ਵਾਨ ਹਨ ਕਿ ਫਰਿਸ਼ਤੇ ਏਹਨਾਂ ਦੇ ਪਾਸ ਆ ਪ੍ਰਾਪਤਿ ਹੋਣ ਅਥਵਾ ਤੁਹਾਤਾ ਪਰਵਰਦਿਗਾਰ(ਆਪ) ਏਹਨਾਂ ਦੇ ਪਾਸ ਆਵੇ ਕਿੰਵਾ ਤੁਹਾਡੇ ਪਰਵਰਦਿਗਾਰ ਦੇ ਕਈਕ ਚਿੰਨ੍ਹ ਪ੍ਰਗਟ ਹੋਣ ਸੇ ਜਿਸ ਦਿਨ ਤੁਹਾਡੇ ਪਰਵਰਦਿਗਾਰ ਦੇ ਕਈਕੁ ਚਿੰਨ੍ਹ ਪ੍ਰਗਟ ਹੋਣ ਤਾਂ ਜੋ ਆਦਮੀ ਏਸ ਥੀਂ ਪਹਿਲਾਂ ਈਮਾਨ ਨਹੀਂ ਲਿਆਇਆ ਕਿੰਵਾ ਆਪਣੇ (ਈਮਾਨ ਦੀ) ਹਾਲਤ ਵਿਚ ਓਸ ਨੇ ਨੇਕ ਕੰਮ ਨਹੀਂ ਕੀਤੇ ਹੁਣ ਓਸ ਦਾ ਈਮਾਨ ਧਾਰਨ ਕਰਨਾ ਉਸ ਨੂੰ ਕੁਛ ਭੀ ਲਾਭਦਾਇਕ ਨਹੀਂ ਹੋਵੇਗਾ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੋ ਕਿ (ਯਦੀ ਤੁਸੀਂ ਏਸੇ ਬਾਤ ਦੇ ਪ੍ਰਤੀਖਯਜਤਵਾਨ ਹੋ ਤਾਂ ਚੰਗਾ ਉਡੀਕ ਕਰੋ ਅਸੀਂ (ਮੁਸਲਮਾਨ) ਭੀ ਉਡੀਕਦੇ ਹਾਂ ॥੧੫੯॥ ਜਿਨਹਾਂ ਲੋਗਾਂ ਨੇ ਆਪਣੇ ਦੀਨ ਵਿਚ ਦੁਜੈਗੀਆਂ ਪਾਈਆਂ ਅਰ ਕਈ ਫਿਰਕੇ ਬਣ ਗਏ ਤੁਹਾਨੂੰ ਉਨਹਾਂ (ਦੇ ਝਗੜੇ) ਨਾਲ ਕੋਈ ਪ੍ਰਯੋਜਨ ਨਹੀਂ ਉਨਹਾਂ ਦਾ ਮਾਮਲਾ ਬਸ ਖੁਦਾ ਦੇ ਹਵਾਲੇ ਫੇਰ ਜੋ ਕੁਛ (ਸੰਸਾਰ ਵਿਚ) ਕੀਤਾ ਕਰਦੇ ਸਨ (ਉਸ ਦਾ ਨੇਕ ਬਦ) ਉਨਹਾਂ ਨੂੰ ਦਸ ਦੇਵੇਗਾ ॥੧੬੦॥ ਜੋ ਆਦਮੀ ਨੇਕੀ ਲੈ ਕੇ ਆਵੇਗ ਤਾਂ ਉਸ ਦਾ ਦਸ ਗੁਣਾ ਉਸ ਨੂੰ (ਫਲ) ਮਿਲੇਗਾ ਅਰ ਜੋ ਬਦੀ ਲੈਕੇ ਆਵੇਗਾ ਤਾਂ ਬਸ ਉਤਨੀ ਹੀ ਸਜਾ ਭੋਗੇਗਾ ਅਰ ਲੋਗਾਂ ਪਰ (ਕਿਸੇ ਤਰਹਾਂ ਦਾ) ਕਸ਼ਟ ਨਹੀਂ ਕੀਤਾ ਜਾਵੇਗਾ ॥੧੬੧॥ (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹੁ ਕਿ ਮੈਨੂੰ ਤਾਂ ਮੇਰੇ